ਕਿਸਾਨਾਂ ਨੂੰ ਵੱਡੀ ਰਾਹਤ: ਹੁਣ ਇਸ ਤਾਰੀਖ਼ ਤੱਕ ਅਪਡੇਟ ਕਰ ਸਕਣਗੇ eKYC

April 12 2022

ਨਵੀਂ ਦਿੱਲੀ - ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 11ਵੀਂ ਕਿਸ਼ਤ ਦੀ ਉਡੀਕ ਕਰ ਰਹੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ ਹੈ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈਣ ਲਈ eKYC ਕਰਵਾਉਣ ਦੀ ਸਮਾਂ ਮਿਆਦ ਵਧਾ ਦਿੱਤੀ ਹੈ। ਪ੍ਰਧਾਨ ਮੰਤਰੀ ਕਿਸਾਨ ਪੋਰਟਲ ਦੀ ਅਧਿਕਾਰਤ ਵੈੱਬਸਾਈਟ ਦੇ ਨੋਟੀਫਿਕੇਸ਼ਨ ਦੇ ਅਨੁਸਾਰ, ਕਿਸਾਨ ਹੁਣ 31 ਮਈ, 2022 ਤੱਕ ਆਪਣਾ eKYC ਕਰਵਾ ਸਕਦੇ ਹਨ। ਪਹਿਲਾਂ ਇਸ ਨੂੰ 31 ਮਾਰਚ ਤੋਂ ਵਧਾ ਕੇ 22 ਮਈ 2022 ਕਰ ਦਿੱਤਾ ਗਿਆ ਸੀ।

ਜੇਕਰ ਅਜੇ ਤੱਕ ਕਿਸੇ ਕਿਸਾਨ ਨੇ ਇਸ ਸਕੀਮ ਲਈ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ ਤਾਂ ਤੁਰੰਤ ਇਸ ਨੂੰ ਪੂਰਾ ਕਰਵਾ ਲਓ। ਅਪ੍ਰੈਲ ਮਹੀਨੇ ਦੇ ਅੰਤ ਤੇ ਸਰਕਾਰ ਕਿਸਾਨਾਂ ਦੇ ਖਾਤੇ ਚ 2000 ਰੁਪਏ ਟਰਾਂਸਫਰ ਕਰ ਸਕਦੀ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸਾਲ ਦੀ ਪਹਿਲੀ ਕਿਸ਼ਤ ਦਾ ਪੈਸਾ 1 ਅਪ੍ਰੈਲ ਤੋਂ 31 ਜੁਲਾਈ, ਦੂਜੀ ਕਿਸ਼ਤ ਦੇ ਪੈਸੇ 1 ਅਗਸਤ ਤੋਂ 30 ਨਵੰਬਰ ਅਤੇ ਤੀਜੀ ਕਿਸ਼ਤ ਦੇ ਪੈਸੇ 1 ਦਸੰਬਰ ਤੋਂ 31 ਮਾਰਚ ਦਰਮਿਆਨ ਟਰਾਂਸਫਰ ਕੀਤੇ ਜਾਂਦੇ ਹਨ। ਇਸ ਅਨੁਸਾਰ ਅਪ੍ਰੈਲ ਦੇ ਸ਼ੁਰੂ ਵਿੱਚ ਕਿਸਾਨਾਂ ਦੇ ਖਾਤੇ ਵਿੱਚ 11 ਕਿਸ਼ਤਾਂ ਦੇ ਪੈਸੇ ਟਰਾਂਸਫਰ ਕਰ ਦਿੱਤੇ ਜਾਣਗੇ।

ਲੌੜੀਂਦੇ ਦਸਤਾਵੇਜ਼

ਆਧਾਰ ਕਾਰਡ, ਬੈਂਕ ਖ਼ਾਤਿਆਂ ਦੇ ਸਾਰੇ ਵੇਰਵੇ, ਮੋਬਾਈਲ ਨੰਬਰ ,ਪਾਸਪੋਰਟ ਆਕਾਰ ਦੀ ਫੋਟੋ, ਖੇਤੀਬਾੜੀ ਬਾਰੇ ਜਾਣਕਾਰੀ 

ਕਿਸਾਨਾਂ ਨੂੰ ਹਰ ਸਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਹਰ 4 ਮਹੀਨਿਆਂ ਬਾਅਦ ਕਿਸਾਨਾਂ ਦੇ ਖਾਤੇ ਵਿੱਚ 2 ਹਜ਼ਾਰ ਰੁਪਏ ਟਰਾਂਸਫਰ ਕੀਤੇ ਜਾਂਦੇ ਹਨ। ਇਸ ਵਾਰ ਕਿਸਾਨਾਂ ਨੂੰ 11ਵੀਂ ਕਿਸ਼ਤ ਦਿੱਤੀ ਜਾਣੀ ਹੈ। ਹੁਣ ਤੱਕ ਇਸ ਸਕੀਮ ਦੀਆਂ 10 ਕਿਸ਼ਤਾਂ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਚੁੱਕੀਆਂ ਹਨ। ਕੇਂਦਰ ਸਰਕਾਰ ਨੇ ਸਕੀਮ ਦਾ ਲਾਭ ਸਹੀ ਲੋੜਵੰਦ ਕਿਸਾਨਾਂ ਤੱਕ ਪਹੁੰਚਾਉਣ eKYC ਨੂੰ ਲਾਜ਼ਮੀ ਕਰ ਦਿੱਤਾ ਹੈ।

ਈ-ਕੇਵਾਈਸੀ ਅਪਡੇਟ ਕਿਸਾਨ ਘਰ ਬੈਠੇ ਵੀ ਸਕਦੇ ਹਨ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਦੀ ਵੈੱਬਸਾਈਟ ਤੇ ਜਾਓ। ਇੱਥੇ ਹੋਮਪੇਜ ਦੇ ਸੱਜੇ ਪਾਸੇ eKYC ਵਿਕਲਪ ਦਿਖਾਈ ਦੇਵੇਗਾ। ਇਸ ਤੇ ਕਲਿੱਕ ਕਰੋ। ਫਿਰ ਆਪਣਾ ਆਧਾਰ ਕਾਰਡ ਨੰਬਰ ਦਰਜ ਕਰੋ। ਕੈਪਚਾ ਕੋਡ ਵੀ ਦਰਜ ਕਰੋ ਅਤੇ ਖੋਜ ਵਿਕਲਪ ਤੇ ਕਲਿੱਕ ਕਰੋ। ਆਧਾਰ ਕਾਰਡ ਨਾਲ ਲਿੰਕ ਕੀਤਾ ਮੋਬਾਈਲ ਨੰਬਰ ਦਰਜ ਕਰੋ। ਹੁਣ ਤੁਹਾਡੇ ਮੋਬਾਈਲ ਨੰਬਰ ਤੇ ਇੱਕ OTP ਆਵੇਗਾ, ਇਸ ਨੂੰ ਲਿਖੋ। ਇਸ ਨਾਲ ਤੁਹਾਡਾ ਆਧਾਰ ਲਿੰਕ ਹੋ ਜਾਵੇਗਾ ਅਤੇ ਵੇਰਵੇ ਅਪਡੇਟ ਹੋ ਜਾਣਗੇ। ਜੇਕਰ OTP ਦਾਖਲ ਕਰਨ ਵਿੱਚ ਕੋਈ ਗਲਤੀ ਹੈ, ਤਾਂ ਤੁਸੀਂ CSC ਕੇਂਦਰ ਵਿੱਚ ਜਾ ਕੇ ਆਪਣਾ ਬਾਇਓਮੈਟ੍ਰਿਕ ਅਪਡੇਟ ਕਰ ਸਕਦੇ ਹੋ।

ਸੂਚੀ ਵਿੱਚ ਆਪਣਾ ਨਾਮ ਇਸ ਤਰ੍ਹਾਂ ਚੈੱਕ ਕਰੋ

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ https://pmkisan.gov.in ਤੇ ਜਾਓ।

ਇਸਦੇ ਹੋਮਪੇਜ ਤੇ ਫਾਰਮਰਜ਼ ਕਾਰਨਰ ਸੈਕਸ਼ਨ ਦੇ ਅੰਦਰ ਦਿੱਤੇ ਲਾਭਪਾਤਰੀਆਂ ਦੀ ਸੂਚੀ ਵਿਕਲਪ ਤੇ ਕਲਿੱਕ ਕਰੋ।

ਇਸ ਸੂਚੀ ਵਿੱਚ ਰਾਜ, ਜ਼ਿਲ੍ਹਾ, ਉਪ ਜ਼ਿਲ੍ਹਾ, ਬਲਾਕ ਅਤੇ ਪਿੰਡ ਚੁਣੋ।

ਇਸ ਤੋਂ ਬਾਅਦ Get Report ਤੇ ਕਲਿੱਕ ਕਰੋ।

ਇਥੇ ਲਾਭਪਾਤਰੀਆਂ ਦੀ ਸੂਚੀ ਦਿਖਾਈ ਦੇਵੇਗੀ, ਇਥੇ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: jagbani