ਕਿਸਾਨਾਂ ਨੂੰ ਯੂਰੀਆ ਮੁਹੱਈਆ ਕਰਵਾਇਆ ਜਾਵੇ : ਹਡਾਣਾ

November 10 2020

ਆਮ ਆਦਮੀ ਪਾਰਟੀ ਹਲਕਾ ਸਨੌਰ ਦੇ ਸੀਨੀਅਰ ਆਗੂ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਖੇਤੀ ਵਿਰੋਧੀ ਕਾਲੇ ਕਨੂੰਨ ਪਾਸ ਕੀਤਾ ਅਤੇ ਹੁਣ ਰੇਲ ਆਵਾਜਾਈ ਰੋਕ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ। ਕਿਸਾਨ ਯੂਨੀਅਨਾਂ ਵਲੋਂ ਐਲਾਨ ਕੀਤਾ ਗਿਆ ਸੀ ਕਿ ਤੈਅ ਸਮੇਂ ਲਈ ਮਾਲ ਗੱਡੀਆਂ ਨਹੀਂ ਰੋਕੀਆਂ ਜਾਣਗੀਆਂ ਤਾਂ ਕੇਦਰ ਸਰਕਾਰ ਪੰਜਾਬ ਪ੍ਰਤੀ ਕਿਓਂ ਅੜੀਅਲ ਤੇ ਤਾਨਾਸ਼ਾਹੀ ਰਵੱਈਆ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਰੀਏ ਦੀ ਵੀ ਭਾਰੀ ਕਮੀ ਆ ਰਹੀ ਹੈ ਹੁਣ ਕਣਕ ਬਿਜਾਈ ਵੀ ਕਾਫੀ ਰਕਬੇ ਤੇ ਹੋ ਚੁੱਕੀ ਹੈ ਅਗਲੇ 10 ਦਿਨ ਵਿਚ ਕਿਸਾਨਾਂ ਨੂੰ ਯੂਰੀਏ ਦੀ ਲੋੜ ਹੋਵੇਗੀ ਪਰ ਬਜ਼ਾਰ ਵਿਚ ਯੂਰੀਆ ਉਪਲਬੱਧ ਨਹੀਂ ਹੈ ਜਿਸ ਕਾਰਨ ਕਿਸਾਨਾਂ ਨੂੰ ਵੱਡੀ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਲਈ ਯੂਰੀਆ ਉਪਲਬਧ ਕਰਵਾਇਆ ਜਾਵੇ। ਇਸ ਮੌਕੇ ਜਿਲਾ ਪ੍ਰਧਾਨ ਮੇਘ ਚੰਦ ਨੇ ਕਿਹਾ ਕਿ ਆਪ ਪਾਰਟੀ ਕਿਸਾਨਾਂ ਨਾਲ ਖੜੀ ਹੈ। ਇਸ ਮੌਕੇ ਯਸ਼ ਪੰਵਾਰ, ਸ਼ੇਰ ਸਿੰਘ ਪ੍ਰਧਾਨ ਸਨੌਰ, ਹਰਪਾਲ ਸਿੰਘ ਹਡਾਣਾ, ਬੰਤ ਸਿੰਘ ਬਲਬੇੜਾ, ਸੁਖਵਿੰਦਰ ਸਿੰਘ ਬਲਮਗੜ੍ਹ, ਜਗਜੀਤ ਸਿੰਘ ਦੋਣ ਖੁਰਦ, ਮਨਦੀਪ ਸਨੌਰ, ਸ਼ਾਮ ਸਿੰਘ ਸਨੌਰ, ਹਨੀ ਮਹਲਾ, ਬਲਕਾਰ ਦੁਧਨ ਗੁੱਜਰਾਂ, ਬਲਜੀਤ ਹਾਂਡਾ, ਗੁਰਵਿੰਦਰ ਲਲੀਨਾ, ਕੁਲਦੀਪ ਬੱਲਾਂ, ਲਾਲੀ ਰਹਿਲ, ਬਲਵੀਰ ਬਲਮਗੜ੍ਹ, ਸੁਖਵੀਰ ਬਲਮਗੜ੍ਹ, ਅਜੈਬ ਸਿੰਘ ਚਰਾਸੋ, ਗੁਰਪ੍ਰਰੀਤ ਬਲਬੇੜਾ, ਹੈਪੀ ਪਹਾੜੀਪੁਰ, ਕਰਨਵੀਰ ਕੱਕੇਪੁਰ, ਦਲਜੀਤ ਕਰਤਾਰਪੁਰ, ਗੋਲਡੀ ਰਹੇਜਾ, ਸਤਵਿੰਦਰ ਅਦਾਲਤੀਵਾਲਾ, ਮਨਿੰਦਰ ਮਲਕਪੂਰ, ਧਰਮਪਾਲ ਸ਼ੇਖੂਪੁਰ, ਸਤਵੀਰ ਪਰੋੜ, ਮਹਿੰਦਰ ਸਿੱਧੂ, ਗੈਰੀ ਪਵਾਰ, ਰਿੰਕੂ ਜੁਲਕਾਂ, ਮਾਸਟਰ ਕਸ਼ਮੀਰ ਸਿੰਘ, ਬੰਟੀ ਬਿੰਜਲ, ਗੁਰਵਿੰਦਰ ਮਾੜੁ, ਕਾਲਾ ਹਡਾਣਾ ਆਦਿ ਹਾਜਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran