ਕਿਸਾਨ ਹੁਣ ਬਿਨਾਂ ਗਾਰੰਟੀ ਲੈ ਸਕਣਗੇ 1.60 ਲੱਖ ਰੁਪਏ ਦਾ ਲੋਨ, ਜਾਣੋ ਕਿਵੇਂ ਲਈਏ ਫਾਇਦਾ

August 27 2021

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਯੋਜਨਾ (Pashu Kisan Credit Card Scheme) ਸ਼ੁਰੂ ਕੀਤੀ ਗਈ ਹੈ। ਪਸ਼ੂ ਕਿਸਾਨ ਕ੍ਰੈਡਿਟ ਕਾਰਡ ਦੀਆਂ ਸ਼ਰਤਾਂ ਮੋਦੀ ਸਰਕਾਰ ਦੀ ਕਿਸਾਨ ਕ੍ਰੈਡਿਟ ਕਾਰਡ (KCC) ਸਕੀਮ ਵਾਂਗ ਹੀ ਹਨ। ਇਸ ਤਹਿਤ ਵੱਧ ਤੋਂ ਵੱਦ 3 ਲੱਖ ਰੁਪਏ ਤਕ ਦੀ ਰਕਮ ਗਾਂ, ਮੱਝ, ਭੇੜ, ਬਕਰੀ ਤੇ ਮੁਰਗੀ ਪਾਲਣ ਲਈ ਮਿਲੇਗੀ। ਇਸ ਵਿਚ 1.60 ਲੱਖ ਰੁਪਏ ਤਕ ਦੀ ਰਕਮ ਲੈਣ ਲਈ ਕੋਈ ਗਾਰੰਟੀ ਨਹੀਂ ਦੇਣੀ ਪਵੇਗੀ। ਬੈਂਕਰਜ਼ ਕਮੇਟੀ ਨੇ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦਾ ਲਾਭ ਸਾਰੇ ਯੋਗ ਬਿਨੈਕਾਰਾਂ ਨੂੰ ਮਿਲੇਗਾ। ਇਸ ਯੋਜਨਾ ਦੀ ਜਾਣਕਾਰੀ ਲਈ ਬੈਂਕਾਂ (Bank) ਵੱਲੋਂ ਕੈਂਪ ਲਗਾਏ ਜਾਣੇ ਚਾਹੀਦੇ ਹਨ। ਪਸ਼ੂ ਮਾਹਿਰ ਪਸ਼ੂ ਹਸਪਤਾਲਾਂ ਚ ਵਿਸ਼ੇਸ਼ ਹੋਰਡਿੰਗ ਲਗਾ ਕੇ ਯੋਜਨਾ ਦੀ ਜਾਣਕਾਰੀ ਦੇਣ। ਸੂਬੇ ਵਿਚ 16ਲੱਖ ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਦੁਧਾਰੂ ਪਸ਼ੂ ਹਨ ਤੇ ਇਨ੍ਹਾਂ ਦੀ ਟੈਗਿੰਗ ਕੀਤੀ ਜਾ ਰਹੀ ਹੈ।

ਗਾਂ, ਮੱਝ ਲਈ ਕਿੰਨਾ ਪੈਸਾ ਮਿਲੇਗਾ

ਗਾਂ ਲਈ 40,783 ਰੁਪਏ ਦੇਣ ਦਾ ਵਿਵਸਥਾ ਹੈ। ਮੱਝ ਲਈ 60,249 ਰੁਪਏ ਮਿਲਣਗੇ। ਭੇਡ-ਬੱਕਰੀ ਲਈ 4063 ਰੁਪਏ ਮਿਲਣਗੇ। ਮੁਰਗੀ (ਆਂਡੇ ਦੇਣ ਵਾਲੀ ਲਈ) 720 ਰੁਪਏ ਦਾ ਕਰਜ਼ ਦਿੱਤਾ ਜਾਵੇਗਾ।

ਕਾਰਡ ਲਈ ਯੋਗਤਾ

ਬਿਨੈਕਾਰ ਹਰਿਆਣਾ ਸੂਬੇ ਦਾ ਪੱਕਾ ਨਿਵਾਸੀ ਹੋਣਾ ਚਾਹੀਦਾ ਹੈ। ਬਿਨੈਕਾਰ ਕੋਲ ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈਡੀ ਕਾਰਡ, ਮੋਬਾਈਲ ਨੰਬਰ, ਪਾਸਪੋਰਟ ਸਾਈਜ਼ ਫੋਟੋ ਆਦਿ ਹੋਣੀ ਚਾਹੀਦੀ ਹੈ।

ਕਿੰਨਾ ਹੋਵੇਗਾ ਵਿਆਜ

ਬੈਂਕਾਂ ਵੱਲੋਂ ਆਮਤੌਰ ਤੇ 7 ਫ਼ੀਸਦ ਦੀ ਵਿਆਜ ਦਰ ਨਾਲ ਕਰਜ਼ ਮੁਹੱਈਆ ਕਰਵਾਇਆ ਜਾਂਦਾ ਹੈ। ਪਸ਼ੂ ਕਿਸਾਨ ਕ੍ਰੈਡਿਟ ਕਾਰਡ ਤਹਿਤ ਪਸ਼ੂਪਾਲਕਾਂ ਨੂੰ ਸਿਰਫ 4 ਫ਼ੀਸਦ ਵਿਆਜ ਦੇਣਾ ਪਵੇਗਾ। 3 ਫ਼ੀਸਦ ਦੀ ਛੋਟ ਕੇਂਦਰ ਸਰਕਾਰ ਵੱਲੋਂ ਦੇਣ ਦੀ ਵਿਵਸਥਾ ਹੈ। ਕਰਜ਼ ਦੀ ਰਕਮ ਵੱਧ ਤੋਂ ਵੱਧ 3 ਲੱਖ ਰੁਪਏ ਤਕ ਹੋਵੇਗੀ।

ਇੰਝ ਕਰੋ ਅਪਲਾਈ

  • ਹਰਿਆਣਾ ਸੂਬੇ ਦੇ ਜਿਹੜੇ ਚਾਹਵਾਨ ਲਾਭਪਾਤਰੀ ਇਸ ਯੋਜਨਾ ਤਹਿਤ Pashu Credit Card ਬਣਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਨਜ਼ਦੀਕੀ ਬੈਂਕ ਚ ਜਾ ਕੇ ਅਪਲਾਈ ਕਰਨਾ ਪਵੇਗਾ।
  • ਤੁਹਾਨੂੰ ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਲੈ ਕੇ ਬੈਂਕ ਜਾਣਾ ਪਵੇਗਾ। ਉੱਥੇ ਹੀ ਐਪਲੀਕੇਸ਼ਨ ਫਾਰਮ ਭਰਨਾ ਪਵੇਗਾ।
  • ਅਪਲਾਈ ਫਾਰਮ ਭਰਨ ਤੋਂ ਬਾਅਦ ਤੁਹਾਨੂੰ ਕੇਵਾਈਸੀ ਕਰਵਾਉਣਾ ਪਵੇਗਾ। ਕੇਵਾਈਸੀ ਲਈ ਕਿਸਾਨਾਂ ਨੂੰ ਆਧਾਰ ਕਾਰਡ (Aadhaar Card), ਪੈਨ ਕਾਰਡ (Pan Card), ਵੋਟਰ ਕਾਰਡ (Voter ID Card) ਤੇ ਪਾਸਪੋਰਟ ਸਾਈਜ਼ ਦੀ ਫੋਟੋ ਦੇਣੀ ਪਵੇਗੀ।
  • ਪਸ਼ੂਧਨ ਕ੍ਰੈਡਿਕ ਕਾਰਡ ਬਣਾਉਣ ਲਈ ਬੈਂਕ ਵੱਲੋਂ ਕੇਵਾਈਸੀ ਹੋਣ ਤੇ ਅਪਲਾਈ ਫਾਰਮ ਦੀ ਪੁਸ਼ਟੀ ਤੋਂ ਬਾਅਦ 1 ਮਹੀਨੇ ਦੇ ਅੰਦਰ ਤੁਹਾਨੂੰ ਪਸ਼ੂ ਕ੍ਰੈਡਿਟ ਕਾਰਡ ਮਿਲ ਜਾਵੇਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran