ਇੰਜੀਨੀਅਰ ਦੀ ਨੌਕਰੀ ਛੱਡ ਡ੍ਰੈਗਨ ਫਰੂਟ ਦੀ ਖੇਤੀ ਤੋਂ ਲੱਖਾਂ ਦਾ ਮੁਨਾਫਾ ਕਮਾਇਆ

November 19 2020

ਖੇਤੀ ਜੇਕਰ ਕਿਸੇ ਵਿਉਂਤਬੰਦੀ ਨਾਲ ਕੀਤੀ ਜਾਵੇ ਤਾਂ ਕਾਫੀ ਮੁਨਾਫੇ ਦਾ ਧੰਦਾ ਹੈ। ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਹਟ ਕੇ ਖੇਤੀ ਕਰਨ ਬਾਰੇ ਸੋਚਿਆ ਜਾਵੇ ਤਾਂ ਕਾਫੀ ਕਮਾਈ ਕੀਤੀ ਜਾ ਸਕਦੀ ਹੈ। ਪਠਾਨਕੋਟ ਦੇ ਪਿੰਡ ਜੰਗਲਾ ਦੇ ਰਹਿਣ ਵਾਲੇ ਰਮਨ ਸਲਾਰੀਆ ਨੇ ਅਜਿਹੀ ਮਿਸਾਲ ਕਾਇਮ ਕੀਤੀ ਹੈ। ਇੰਜਨੀਅਰ ਦੀ ਨੌਕਰੀ ਛੱਡ ਰਮਨ ਸਲਾਰੀਆ ਡ੍ਰੈਗਨ ਫਰੂਟ ਦੀ ਖੇਤੀ ਕਰਕੇ ਪ੍ਰਤੀ ਸਾਲ ਲੱਖਾਂ ਰੁਪਏ ਦੀ ਕਮਾਈ ਕਰ ਰਹੇ ਹਨ। ਉਨ੍ਹਾਂ ਚਾਰ ਕਨਾਲ  ‘ਚ ਨੌਰਥ ਅਮਰੀਕਾ ਦੇ ਪ੍ਰਸਿੱਧ ਫਲ ਡ੍ਰੈਗਨ ਫਰੂਟ ਦਾ ਬਾਗ ਤਿਆਰ ਕੀਤਾ ਹੈ। ਡ੍ਰੈਗਨ ਫਰੂਟ ਸਿਹਤ ਲਈ ਬੁਹਤ ਹੀ ਲਾਹੇਵੰਦ ਹੈ। ਪਰ ਭਾਰਤ ‘ਚ ਇਹ ਆਮ ਲੋਕਾਂ ਦੀ ਪਹੁੰਚ ਤੋਂ ਆਪਣੀ ਉੱਚੀ ਕੀਮਤ ਕਾਰਨ ਦੂਰ ਰਿਹਾ ਹੈ। ਵਿਦੇਸ਼ਾਂ ‘ਚ ਇਸ ਫਲ ਦੀ ਭਾਰੀ ਮੰਗ ਹੈ। ਭਾਰਤ ‘ਚ ਇਸ ਦੀ ਪੈਦਾਵਰ ਘੱਟ ਹੁੰਦੀ ਹੈ। ਪਰ ਹੁਣ ਹੌਲੀ-ਹੌਲੀ ਭਾਰਤ ‘ਚ ਵੀ ਡ੍ਰੈਗਨ ਫਰੂਟ ਦੀ ਖੇਤੀ ਹੋਣ ਲੱਗੀ ਹੈ। ਰਮਨ ਸਲਾਰੀਆ ਦੱਸਦੇ ਹਨ ਕਿ ਉਨ੍ਹਾਂ ਨੇ ਗੁਜਰਾਤ ਤੋਂ ਪੌਦੇ ਦੀ ਕਟਿੰਗ ਖਰੀਦੀ ਤੇ ਚਾਰ ਕਨਾਲ ਜਮੀਨ ‘ਚ ਉਗਾਈ। ਇਸ ਤੋਂ ਇਕ ਸਾਲ ‘ਚ ਡੇਢ ਲੱਖ ਰੁਪਏ ਮੁਨਾਫਾ ਕਮਾਇਆ। ਉਨ੍ਹਾਂ ਦੱਸਿਆ ਕਿ ਮਾਰਚ ਵਿਚ ਡ੍ਰੈਗਨ ਫਰੂਟ ਉਗਾਇਆ ਜਾਂਦਾ ਹੈ। ਜੁਲਾਈ ‘ਚ ਫੁੱਲ ਫਲਾਂ ‘ਚ ਬਦਲ ਜਾਂਦੇ ਹਨ ਤੇ ਅਕਤੂਬਰ ਜਾਂ ਸਤੰਬਰ ਦੇ ਪਹਿਲੇ ਹਫਤੇ ਤਕ ਇਸ ਦੇ ਫਲ ਪੱਕ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲੱਗਣ ਤੋਂ ਅੱਠ ਮਹੀਨੇ ‘ਚ ਇਹ ਫਲ ਦੇ ਦਿੰਦਾ ਹੈ ਪਰ ਪੂਰੀ ਤਰ੍ਹਾਂ ਤਿਆਰ ਹੋਣ ‘ਚ ਤਿੰਨ ਸਾਲ ਲੱਗਦੇ ਹਨ। ਉਨ੍ਹਾਂ ਦੱਸਿਆ ਕਿ ਡ੍ਰੈਗਨ ਫਰੂਟ ਨੂੰ ਪਾਣੀ ਦੀ ਬਹੁਤ ਹੀ ਘੱਟ ਲੋੜ ਹੁੰਦੀ ਹੈ। ਇਸ ਫਲ ਦੀ ਕੀਮਤ 400 ਤੋਂ 500 ਰੁਪਏ ਹੈ। ਕਿਤੇ-ਕਿਤੇ ਇਹ 200 ਤੋਂ 300 ਰੁਪਏ ਵੀ ਵਿਕ ਰਿਹਾ ਹੈ। ਇਕ ਪੌਦਾ ਤਿੰਨ ਸਾਲ ‘ਚ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ ਤੇ ਫਿਰ ਉਸ ਦੀ ਕਲਮ ਕੱਟ ਕੇ ਨਵਾਂ ਪੌਦਾ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦੇਰੀ ਨਾਲ ਫਲ ਲੱਗਣ ਕਾਰਨ ਪਹਿਲਾਂ ਲੋਕਾਂ ਨੇ ਉਨ੍ਹਾਂ ਦਾ ਖੂਬ ਮਜਾਕ ਵੀ ਉਡਾਇਆ। ਉਹ ਹੋਲਸੇਲ ‘ਚ ਡ੍ਰੈਗਨ ਪਰੂਟ ਨਾ ਵਚੇ ਕੇ ਆਪਣਾ ਰਿਟੇਲ ਕਾਊਂਟਰ ਲਾਉਣਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live