ਇਨ੍ਹਾਂ ਦਿਨਾਂ ਚ ਮਿਲੇਗੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 10ਵੀਂ ਕਿਸ਼ਤ

December 04 2021

ਕਿਸਾਨਾਂ ਦੇ ਵਧੀਆ ਭਵਿੱਖ ਲਈ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ ਹੁਣ ਜਲਦ ਹੀ ਕਰੋੜੋ ਕਿਸਾਨਾਂ ਦੇ ਖਾਤੇ ਵਿਚ 10ਵੀ ਕਿਸ਼ਤ ਪਾ ਦਿੱਤੀ ਜਾਵੇਗੀ। ਜਾਣਕਾਰੀ ਦੇ ਤਹਿਤ ,ਇਸ ਯੋਜਨਾ ਦੀ 10ਵੀ ਕਿਸ਼ਤ ਕਿਸਾਨਾਂ ਦੇ ਖਾਤੇ ਵਿਚ 15 ਦਸੰਬਰ ਤਕ ਭੇਜ ਦਿੱਤੀ ਜਾਵੇਗੀ। ਇਹਦਾ ਵਿਚ ਨਵੇਂ ਸਾਲ ਤੋਂ ਪਹਿਲਾ ਕਿਸਾਨਾਂ ਨੂੰ ਇਕ ਵਧੀਆ ਤੋਹਫ਼ਾ ਮਿਲ ਜਾਵੇਗਾ।

ਜੇਕਰ ਤੁਸੀ ਇਸ ਯੋਜਨਾ ਦੇ ਪ੍ਰਤੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਤੇ ਇਸਦੀ ਅਧਿਕਾਰਤ ਵੈਬਸਾਈਟ https://pmkisan.gov.in/ ਤੇ ਜਾ ਸਕਦੇ ਹੋ। ਇਸਦੇ ਨਾਲ ਹੀ ਤੁਸੀ ਪੀਐਮ ਕਿਸਾਨ ਯੋਜਨਾ ਨਾਲ ਜੁੜੀਆਂ ਮਹੱਤਪੂਰਨ ਗੱਲਾਂ ਦਾ ਧਿਆਨ ਰੱਖੋ।

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨਾਲ ਜੁੜੀਆਂ ਕੁਝ ਖਾਸ ਗੱਲਾਂ

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਸਾਰੇ ਜ਼ਿਮੀਦਾਰ ਕਿਸਾਨ ਪਰਿਵਾਰਾਂ ਨੂੰ 6000 ਰੁਪਏ ਹਰ ਸਾਲ ਵਿੱਤੀ ਲਾਭ ਦਿੱਤਾ ਜਾਂਦਾ ਹੈ। ਦੱਸ ਦੇਈਏ ਕਿ ਸਰਕਾਰ ਹਰ ਚਾਰ ਮਹੀਨੇ ਵਿਚ 2000 ਰੁਪਏ ਦੀ ਤਿੰਨ ਬਰਾਬਰ ਕਿਸ਼ਤਾਂ ਵਿਚ ਪਾਉਂਦੀ ਹੈ। ਜਦ 24 ਫਰਵਰੀ ,2019 ਨੂੰ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਸ਼ੁਰੂ ਕੀਤੀ ਗਈ ਸੀ, ਤਾਂ ਇਸ ਦੇ ਲਾਭ ਪਹਿਲਾ ਸਿਰਫ ਛੋਟੇ ਅਤੇ ਸੀਮਾਂਤ ਕਿਸਾਨ ਪਰਿਵਾਰਾਂ ਨੂੰ ਮਿਲਦਾ ਸੀ। ਜ੍ਹਿਨਾਂ ਕੋਲ 2 ਹੈਕਟੇਅਰ ਦੀ ਸਾਂਝੀ ਜ਼ਮੀਨ ਹੁੰਦੀ ਸੀ। ਇਸ ਤੋਂ ਬਾਅਦ 1 ਜੂਨ , 2019 ਵਿਚ ਯੋਜਨਾ ਨੂੰ ਸੋਧਿਆ ਗਿਆ ਹੈ ਅਤੇ ਫਿਰ ਇਸ ਯੋਜਨਾ ਨੂੰ ਸਾਰੇ ਕਿਸਾਨ ਪਰਿਵਾਰਾਂ ਤਕ ਵਧਾ ਦਿੱਤਾ ਗਿਆ।

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਕਿਸ਼ਤ ਦੀ ਜਾਣਕਾਰੀ

ਜੇਕਰ ਤੁਸੀਂ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਆਉਣ ਵਾਲੀ ਕਿਸ਼ਤ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਧਿਕਾਰਕ ਵੈਬਸਾਈਟ ਤੇ ਜਾਣਾ ਹੋਵੇਗਾ। ਇਥੇ ਤੁਹਾਨੂੰ ਸੱਜੇ ਪਾਸੇ ਫਾਰਮਸ ਕਾਰਨਰ ਦਿਖਾਈ ਦੇਵੇਗਾ। ਜਿਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਲਾਭਪਾਤਰੀ ਸਥਿਤੀ ਤੇ ਕਲਿੱਕ ਕਰਨਾ ਹੋਵੇਗਾ।

ਹੁਣ ਨਵਾਂ ਪੇਜ ਖੁਲਣ ਤੋਂ ਬਾਅਦ ਆਪਣਾ ਆਧਾਰ ਨੰਬਰ, ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਜਰੂਰੀ ਜਾਣਕਾਰੀ ਮਿਲ ਜਾਵੇਗੀ। ਦੱਸ ਦੇਈਏ ਕਿ ਕਿਸਾਨਾਂ ਦੇ ਖਾਤਿਆਂ ਵਿਚ 9 ਵੀ ਕਿਸ਼ਤ ਨਹੀਂ ਆਈ ਹੈ, ਉਹਨਾਂ ਨੂੰ ਇਸ ਬਾਰ ਕਿਸ਼ਤ ਜਾਰੀ ਕੀਤੀ ਜਾ ਸਕਦੀ ਹੈ। ਇਸਦੇ ਇਲਾਵਾ ਕਿਸਾਨ ਭਰਾ ਆਪਣੇ ਬੈਂਕ ਖਾਤੇ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣਾ ਚਾਹੀਦਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran