ਇਕ ਲੱਖ ਕਿਸਾਨਾਂ ਨੂੰ ਮਿਲੇਗਾ ਪਸ਼ੂ ਕਿਸਾਨ ਕ੍ਰੈਡਿਟ ਕਾਰਡ

August 29 2020

ਕਿਸਾਨਾਂ ਦੀ ਆਮਦਨ ਨੂੰ ਦੁਗਣੀ ਕਰਨ ਵਿਚ ਜੁਟੀ ਹਰਿਆਣਾ ਸਰਕਾਰ ਨੇ 1 ਲੱਖ ਲੋਕਾਂ ਨੂੰ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦਾ ਲਾਭ ਦੇਣ ਦਾ ਉਦੇਸ਼ ਰਖਿਆ ਹੈ। ਯਾਨੀ ਦੋ ਦਿਨਾਂ ਵਿੱਚ ਇਹ ਟੀਚਾ ਪੂਰਾ ਹੋ ਸਕਦਾ ਹੈ।

ਇਸ ਤੋਂ ਬਾਅਦ 7 ਲੱਖ ਹੋਰ ਕਾਰਡ ਬਣਾਏ ਜਾਣਗੇ। ਹਰਿਆਣਾ ਵਿਚ ਲਗਭਗ 16 ਲੱਖ ਪ੍ਰਵਾਰਾਂ ਕੋਲ 36 ਲੱਖ ਦੁੱਧ ਦੇਣ ਵਾਲੇ ਪਸ਼ੂ ਹਨ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਕਿਸਾਨਾਂ ਦੀ ਆਮਦਨ ਵਧਾਈ ਜਾਵੇ।

ਇਸ ਲਈ ਪਸ਼ੂ ਪਾਲਕਾਂ ਦਾ ਕਾਰੋਬਾਰ ਵਧਾਉਣ ਲਈ ਸਰਕਾਰ ਵਲੋਂ ਸਸਤਾ ਕਰਜ਼ਾ ਦੇਣ ਦੀ ਯੋਜਨਾ ਬਣਾਈ ਗਈ ਹੈ। ਸਰਕਾਰ ਨੂੰ ਹਰਿਆਣਾ ਦੀ ਬੈਂਕਰ ਕਮੇਟੀ ਨੇ ਵੀ 15 ਅਗੱਸਤ ਤੋਂ ਪਹਿਲਾਂ 1 ਲੱਖ ਬਿਨੈਕਾਰਾਂ ਨੂੰ ਕਾਰਡ ਦੇਣ ਦੀ ਹਾਮੀ ਭਰੀ ਸੀ। ਕਰੀਬ ਡੇਢ ਲੱਖ ਪਸ਼ੂ ਪਾਲਕਾਂ ਨੇ ਅਰਜ਼ੀਆਂ ਦਿੱਤੀਆਂ ਹਨ।

ਕਿਸਾਨ ਕ੍ਰੈਡਿਟ ਕਾਰਡ ਦੀ ਤਰਜ਼ ਤੇ ਪਸ਼ੂ ਕਿਸਾਨ ਕ੍ਰੈਡਿਟ ਕਾਰਨ ਯੋਜਨਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਖੇਤੀ ਦੇ ਨਾਲ-ਨਾਲ ਕਿਸਾਨ ਪਸ਼ੂ ਪਾਲਣ ਨਾਲ ਵੀ ਅਪਣੀ ਆਮਦਨ ਵਿਚ ਵਾਧਾ ਕਰ ਸਕਣ।

ਇਸ ਤਹਿਤ ਹੁਣ ਤਕ 1,40,000 ਪਸ਼ੂ ਪਾਲਕਾਂ ਦੇ ਫ਼ਾਰਮ ਭਰਵਾਏ ਜਾ ਚੁੱਕੇ ਹਨ। ਪਸ਼ੂ ਪਾਲਕ ਇੱਛਾ ਅਨੁਸਾਰ ਅਪਣੇ ਕਿਸਾਨ ਕ੍ਰੈਡਿਟ ਕਾਰਡ ਬਣਵਾ ਸਕਦੇ ਹਨ। ਇਕ ਗਾਂ ਲਈ 40,783 ਰੁਪਏ ਜਦਕਿ ਮੱਝ ਲਈ 60,249 ਰੁਪਏ ਦਾ ਕਰਜ਼ ਦਿਤਾ ਜਾਵੇਗਾ।

ਕਾਰਡ ਬਣਵਾਉਣ ਲਈ ਲੋੜੀਂਦੇ ਦਸਤਾਵੇਜ਼

ਚਾਹਵਾਨ ਪਸ਼ੂ ਪਾਲਕ ਜਾਂ ਕਿਸਾਨਾਂ ਨੂੰ ਪਸ਼ੂ ਧਨ ਕ੍ਰੈਡਿਟ ਕਾਰਡ ਬਣਵਾਉਣ ਲਈ ਬੈਂਕ ਵਲੋਂ ਕੇਵਾਈਸੀ ਕਰਵਾਉਣਾ ਹੋਵੇਗਾ।

ਕੇਵਾਈਸੀ ਲਈ ਕਿਸਾਨਾਂ ਨੂੰ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਅਤੇ ਪਾਸਪੋਰਟ ਸਾਈਜ਼ ਫ਼ੋਟੋ ਦੇਣੀ ਹੋਵੇਗੀ।

ਅਰਜ਼ੀ ਫ਼ਾਰਮ ਦੇ ਤਸਦੀਕ ਹੋਣ ਤੋਂ ਬਾਅਦ, ਤੁਹਾਡਾ ਪਸ਼ੂ ਕ੍ਰੈਡਿਟ ਕਾਰਡ 1 ਮਹੀਨੇ ਦੇ ਅੰਦਰ ਹੀ ਤਿਆਰ ਹੋ ਜਾਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman