ਅੱਗ ਲੱਗਣ ਕਾਰਨ ਦੋ ਏਕੜ ਕਮਾਦ ਸੜ ਕੇ ਸੁਆਹ

February 16 2022

ਪਿੰਡ ਸੁਨਾਰੀਆਂ ਵਿਚ ਕਾਫੀ ਥੱਲੇ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਆਪਸ ਵਿਚ ਟਕਰਾਉਣ ਨਾਲ ਨਿਕਲੀ ਬਿਜਲੀ ਦੀ ਚੰਗਿਆੜੀ ਤੋਂ ਸੁਨਰੀਆਂ ਵਾਸੀ ਬ੍ਰਿਜ ਭਾਨ ਤੇ ਅਸ਼ੋਕ ਕੁਮਾਰ ਦੀ ਦੋ ਏਕੜ ਗੰਨੇ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਨਾਲ ਕਿਸਾਨ ਦਾ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋੋ ਗਿਆ। ਸੁਨਾਰੀਆ ਵਾਸੀ ਕਿਸਾਨ ਬ੍ਰਿਜ ਭਾਨ ਤੇ ਅਸ਼ੋਕ ਕੁਮਾਰ ਨੇ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਕਰਕੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ। ਪੀੜਤ ਕਿਸਾਨਾਂ ਨੇ ਕਿਹਾ ਹੈ ਕਿ ਉਨਾਂ ਦੇ ਗੰਨੇ ਦੇ ਖੇਤਾਂ ਚ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਸਨ ਜੋ ਕਾਫੀ ਢਿਲੀਆਂ ਤੇ ਨੀਵੀਆਂ ਸਨ। ਇਸ ਸਬੰਧੀ ਉਨ੍ਹਾਂ ਕਈ ਮਹੀਨੇ ਪਹਿਲਾਂ ਹੀ ਬਿਜਲੀ ਵਿਭਾਗ ਨੂੰ ਤਾਰਾਂ ਨੂੰ ਉਚਾ ਕਰਨ ਦੀ ਮੰਗ ਕੀਤੀ ਸੀ । ਬਿਜਲੀ ਵਿਭਾਗ ਨੇ ਇਸ ਸਬੰਧੀ ਐਸਟੀਮੇਟ ਬਣਾਇਆ ਸੀ ਜੋ ਪਾਸ ਹੋ ਗਿਆ ਸੀ। ਐੱਸਟੀਮੇਟ ਪਾਸ ਹੋਣ ਦੇ ਬਾਵਜੂਦ ਵੀ ਵਿਭਾਗ ਨੇ ਇਹ ਕੰਮ ਨਹੀਂ ਕੀਤਾ। ਉਨ੍ਹਾਂ ਇਸ ਸਬੰਘੀ ਪੁਲੀਸ ਨੂੰ ਵੀ ਸ਼ਿਕਾਇਤ ਦਰਜ ਕਰਾਈ ਹੈ ਤੇ ਸਰਕਾਰ ਤੋਂ ਗੰਨੇ ਦੀ ਫਸਲ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਸੜੇ ਗੰਨੇ ਦੇ ਖੇਤਾਂ ਦਾ ਨਿਰੀਖਣ ਕੀਤਾ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਇਸ ਸਬੰਧੀ ਬਣਦੀ ਕਾਰਵਾਈ ਕਰੇਗੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune