ਅੰਦੋਲਨ ਵਾਲੀ ਥਾਂ ਤੇ ਖਾਪ ਪ੍ਰਤੀਨਿਧੀਆਂ ਨੇ ਲਾਇਆ ਡੇਰਾ, ਕਿਹਾ - ਜਦੋਂ ਤਕ ਖੇਤੀ ਵਿਰੋਧੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਇਥੇ ਹੀ ਡਟੇ ਰਹਿਣਗੇ

February 05 2021

ਕੁੰਡਲੀ ਬਾਰਡਰ ਤੇ ਚੱਲ ਰਹੇ ਅੰਦੋਲਨ ਚ ਨੇੜੇ-ਤੇੜੇ ਦੇ ਖਾਪ ਪ੍ਰਤੀਨਿਧੀ ਵੀ ਵੱਡੀ ਗਿਣਤੀ ਚ ਪੁੱਜਣ ਲੱਗੇ ਹਨ। ਅੰਦੋਲਨ ਨੂੰ ਹਮਾਇਤੀ ਦੇਣ ਲਈ ਦਹੀਆ, ਆਂਤਿਲ, ਬਾਲਿਆਣ, ਘਟਵਾਲਾ ਸਮੇਤ ਅੱਧਾ ਦਰਜਨ ਖਾਪਾਂ ਦੇ ਪ੍ਰਤੀਨਿਧ ਸੈਂਕੜੇ ਟਰੈਕਟਰਾਂ ਦੇ ਕਾਫ਼ਲੇ ਨਾਲ ਲਗਾਤਾਰ ਘਟਨਾ ਵਾਲੀ ਥਾਂ ਤੇ ਪੁੱਜ ਰਹੇ ਹਨ। ਟਰੈਕਟਰ ਰਾਹੀਂ ਅੰਦੋਲਨ ਵਾਲੀ ਥਾਂ ਦਾ ਚੱਕਰ ਲਾਉਣ ਤੋਂ ਬਾਅਦ ਇਨ੍ਹਾਂ ਖਾਪ ਪ੍ਰਤੀਨਿਧੀਆਂ ਨੇ ਜੀਟੀ ਰੋਡ ਵਿਚਾਲੇ ਆਪਣਾ ਵੀ ਟੈਂਟ ਲਾ ਲਿਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਤਿੰਨੇ ਖੇਤਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤਕ ਇਥੇ ਹੀ ਡਟੇ ਰਹਿਣਗੇ।

ਖੇਤੀ ਕਾਨੂੰਨਾਂ ਵਿਰੁੱਧ ਕੁੰਡਲੀ ਬਾਰਡਰ ਤੇ 70 ਦਿਨਾਂ ਤੋਂ ਅੰਦੋਲਨ ਚੱਲ ਰਿਹਾ ਹੈ। ਟਰੈਕਟਰ ਪਰੇਡ ਦੌਰਾਨ ਦਿੱਲੀ ਚ ਹੋਈ ਹਿੰਸਾ ਤੇ ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਅੰਦੋਲਨਕਾਰੀਆਂ ਨੇ ਵਾਪਸੀ ਸ਼ੁਰੂ ਕਰ ਦਿੱਤੀ ਸੀ ਪਰ 28 ਜਨਵਰੀ ਨੂੰ ਗਾਜ਼ੀਪੁਰ ਬਾਰਡਰ ਤੇ ਹੋਏ ਘਟਨਾਕ੍ਰਮ ਤੋਂ ਬਾਅਦ ਮੁੜ ਲੋਕ ਅੰਦੋਲਨ ਨਾਲ ਜੁੜਨ ਲੱਗੇ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਚ ਹੁਣ ਸਥਾਨਕ ਕਿਸਾਨਾਂ ਦੀ ਹੈ। ਇਨ੍ਹਾਂ ਨੂੰ ਹਮਾਇਤ ਦੇਣ ਲਈ ਵੱਖ-ਵੱਖ ਪੰਚਾਇਤਾਂ ਵੀ ਮੈਦਾਨ ਚ ਉਤਰ ਆਈਆਂ ਹਨ। ਵੀਰਵਾਰ ਨੂੰ ਵੀ ਦਹੀਆ ਖਾਪ ਦੇ ਪ੍ਰਤੀਨਿਧ ਕਰੀਬ 200 ਤੋਂ ਜ਼ਿਆਦਾ ਟਰੈਕਟਰ-ਟਰਾਲੀ ਲੈ ਕੇ ਅੰਦੋਲਨ ਵਾਲੀ ਥਾਂ ਤੇ ਪੁੱਜੇ। ਇਸ ਵਜ੍ਹਾ ਨਾਲ ਜੀਟੀ ਰੋਡ ਤੇ ਅੰਦੋਲਨਕਾਰੀਆਂ ਦਾ ਪੜਾਅ ਕਰੀਬ ਸੱਤ ਕਿਲੋਮੀਟਰ ਲੰਬਾ ਹੋਇਆ ਹੈ। ਡਿਪਟੀ ਕਮਿਸ਼ਨਰ ਸ਼ਿਆਮ ਲਾਲ ਪੂਨੀਆ ਨੇ ਦੱਸਿਆ ਕਿ ਅੰਦੋਲਨ ਵਾਲੀ ਥਾਂ ਤੇ ਕਰੀਬ 45 ਹਜ਼ਾਰ ਲੋਕ ਮੌਜੂਦ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran