ਅਬੋਹਰ ਦੇ ਕਿੰਨੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਸਹੀ ਕੀਮਤਾਂ ਨਾ ਮਿਲਣ ਕਰਕੇ ਹੋਏ ਨਿਰਾਸ਼

December 21 2020

 ਪੰਜਾਬ ਵਿੱਚ ਕਿੰਨੂਆਂ ਦੀ ਬਹੁਤੀ ਕਾਸ਼ਤ ਅਬੋਹਰ ਵਿੱਚ ਕੀਤੀ ਜਾਂਦੀ ਹੈ। ਪਰ ਹੁਣ ਇਸ ਖੇਤੀ ਨੂੰ ਲੈ ਕੇ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਕੋਈ ਵੀ ਵਪਾਰੀ ਦਿੱਲੀ ਵਿੱਚ ਕਿਸਾਨ ਅੰਦੋਲਨ ਕਾਰਨ ਕਿੰਨੂ ਖਰੀਦਣ ਨਹੀਂ ਆ ਰਹੇ। ਜਿਸ ਕਾਰਨ ਕਿੰਨੂ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਢੁਕਵੇ ਭਾਅ ਨਹੀਂ ਮਿਲ ਰਿਹਾ ਅਤੇ ਕਿੰਨੂ ਦੇ ਦਰੱਖਤ ਕਿੰਨੂਆਂ ਨਾਲ ਭਰੇ ਹੋਏ ਹਨ ਜਿਸ ਕਾਰਨ ਫਲਾਂ ਦੀ ਗਿਰਾਵਟ ਵੀ ਸ਼ੁਰੂ ਹੋ ਗਈ ਹੈ।

ਜਦੋਂ ਏਬੀਪੀ ਸਾਂਝਾ ਦੀ ਟੀਮ ਨੇ ਅਬੋਹਰ ਦੇ ਪਿੰਡ ਪੰਜਾਵਾ ਮਾਡਲ ਦਾ ਦੌਰਾ ਕੀਤਾ ਤਾਂ ਉੱਥੋਂ ਦੇ ਕਿਸਾਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਅਬੋਹਰ ਦੇ ਕਿੰਨੂ ਦੀ ਮੰਗ ਦੇਸ਼ ਵਿਚ ਹੀ ਨਹੀਂ, ਵਿਦੇਸ਼ਾਂ ਵਿਚ ਵੀ ਹੈ। ਫਾਜ਼ਿਲਕਾ ਜ਼ਿਲ੍ਹੇ ਵਿਚ 33 ਹਜ਼ਾਰ ਹੈਕਟੇਅਰ ਰਕਬੇ ਵਿਚ ਕਿੰਨੂ ਦੀ ਕਾਸ਼ਤ ਹੁੰਦੀ ਹੈ। ਇਸ ਵਾਰ ਕਿੰਨੂ ਦਾ ਝਾੜ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਹੋਈਆ। ਪਰ ਕੀਮਤ ਪਿਛਲੇ ਸਾਲ ਦੇ ਲਗਪਗ ਅੱਧੀ ਹੈ।

ਸਾਡੇ ਨਾਲ ਗੱਲ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਕਿਨੂੰਆਂ ਦੀ ਕੀਮਤ ਜਿੱਥੇ 18-20 ਰੁਪਏ ਸੀ ਪਰ ਇਸ ਵਾਰ ਸੁਪਰ ਕੁਆਲਿਟੀ ਦੇ ਕਿੰਨੂ ਦੇ ਭਾਅ ਮਹਿਜ਼ 4 ਤੋਂ 5 ਰੁਪਏ ਮਿਲ ਰਹੇ ਹਨ। ਜਿਸ ਕਰਕੇ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਇਸ ਵਾਰ ਕਿਸਾਨਾਂ ਦੀ ਕਿੰਨੂ ਦੀ ਫਸਲ ਇਸੇ ਤਰ੍ਹਾਂ ਖੜ੍ਹੀ ਨਾ ਰਹੀ ਜਾਵੇ।

ਇਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਕਿੰਨੂ ਦਾ ਭਾਅ ਚੰਗਾ ਮਿਲ ਸਕੇ ਅਤੇ ਕਰਜ਼ੇ ਹੇਠ ਦੱਬੇ ਕਿਸਾਨਾਂ ਨੂੰ ਕੁਝ ਰਾਹਤ ਮਿਲੇ।

ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਵਾਰ ਵਪਾਰੀ ਖਰੀਦਦਾਰੀ ਕਰਨ ਵੇਲੇ ਉਲਝਣ ਵਿਚ ਹੈ, ਕਿਉਂਕਿ ਦਿੱਲੀ ਜਾਮ ਹੋਣ ਕਿਨੂੰ ਦੀ ਮੰਗ ਨਹੀਂ ਹੈ, ਜਿਸ ਨਾਲ ਰੇਟ ਨਹੀਂ ਲੱਗ ਰਿਹਾ। ਦਿੱਲੀ ਜਾਮ ਹੋਣ ਕਾਰਨ ਮੰਡੀਆਂ ਵੀ ਬੰਦ ਹੈ, ਜਿਸ ਕਾਰਨ ਕਿਸਾਨਾਂ ਅਤੇ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਕਿਰਤ ਅਤੇ ਕਿਰਾਇਆ ਵੀ 50 ਪ੍ਰਤੀਸ਼ਤ ਵਧ ਗਿਆ ਹੈ, ਜਿਸ ਕਾਰਨ ਵਪਾਰੀ 10 ਟਨ ਤੇ 10 ਤੋਂ 20 ਹਜ਼ਾਰ ਦਾ ਨੁਕਸਾਨ ਹੋ ਰਿਹਾ ਹੈ। ਜੇ ਦਿੱਲੀ ਖੁੱਲ੍ਹਦੀ ਹੈ, ਤਾਂ ਮੰਡੀਆਂ ਵੀ ਖੁੱਲ੍ਹਣਗੀਆਂ, ਜਿਸ ਨਾਲ ਦੂਜੇ ਸੂਬਿਆਂ ਵਿਚ ਕਿਨੂੰਆਂ ਦੀ ਮੰਗ ਵਧੇਗੀ, ਤਾੇ ਇਨ੍ਹਾਂ ਦੀਆਂ ਕੀਮਤਾਂ ਵੀ ਵਧਣਗੀਆਂ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live