ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਅਤੇ ਪ੍ਰਦਰਸ਼ਨੀ ਕੈਂਪ ਚ ਉਮੜੇ ਕਿਸਾਨ

April 06 2019

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਲੁਧਿਆਣਾ ਵੱਲੋਂ ਅਨਾਜ ਮੰਡੀ ਮਾਛੀਵਾੜਾ ਸਾਹਿਬ ਵਿਖੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਖੇਤੀ ਧੰਦੇ ਪ੍ਰਤੀ ਜਾਗਰੂਕ ਕਰਨ ਲਈ ਲਗਾਏ ਗਏ ਸਿਖਲਾਈ ਤੇ ਪ੍ਰਦਰਸ਼ਨੀ ਕੈਂਪ ਦੌਰਾਨ ਵੱਡੀ ਗਿਣਤੀ ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਜਦਕਿ ਕੈਂਪ ਦੌਰਾਨ ਅਫ਼ਸਰਸ਼ਾਹੀ ਖਾਨਾਪੂਰਤੀ ਤੱਕ ਹੀ ਸੰਬੰਧਿਤ ਰਹੀ। ਇਸ ਕੈਂਪ ਚ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਖੇਤੀਬਾੜੀ ਡਾ.ਸੁਤੰਤਰ ਕੁਮਾਰ ਐਰੀ ਕਿਸੇ ਕਾਰਨ ਪੁੱਜ ਨਾ ਸਕੇ ਉੱਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਵੀ ਕੈਂਪ ਚ ਲੱਗੇ ਪ੍ਰਦਰਸ਼ਨੀ ਸਟਾਲਾਂ ਦਾ ਜਾਇਜ਼ਾ ਲੈ ਕੇ 15 ਮਿੰਟ ਚ ਹੀ ਚੱਲਦੇ ਬਣੇ ਤੇ ਡੀ.ਸੀ ਸਾਹਿਬ ਨੇ ਕੰਮਕਾਰ ਛੱਡ ਇਸ ਕੈਂਪ ਚ ਪੁੱਜੇ ਕਿਸਾਨਾਂ ਨੂੰ ਸੰਬੋਧਨ ਦੇ ਦੋ ਸ਼ਬਦ ਕਹਿਣੇ ਵੀ ਮੁਨਾਸਬ ਨਾ ਸਮਝੇ ਅਤੇ ਪ੍ਰਬੰਧਕਾਂ ਨੇ ਇਹ ਗੱਲ ਆਖ ਪੱਲਾ ਝਾੜ ਲਿਆ ਕਿ ਡੀ.ਸੀ ਸਾਹਿਬ ਨੇ ਕਿਸੇ ਜ਼ਰੂਰੀ ਮੀਟਿੰਗ ਚ ਜਾਣਾ ਸੀ। ਕੈਂਪ ਦੌਰਾਨ ਸਟੇਜ ਉੱਪਰ ਮੁੱਖ ਮਹਿਮਾਨਾਂ ਲਈ ਲਗਾਏ ਗਏ ਸੋਫ਼ੇ ਸਾਹਮਣੇ ਬੈਠੇ ਕਿਸਾਨਾਂ ਨੂੰ ਮੂੰਹ ਚਿੜਾ ਰਹੇ ਸਨ। ਪੰਡਾਲ ਚ ਬੈਠੇ ਕਿਸਾਨਾਂ ਨੂੰ ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾ.ਬਲਜਿੰਦਰ ਸਿੰਘ ਬਰਾੜ ਪੰਜਾਬ, ਬਲਦੇਵ ਸਿੰਘ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਤੇ ਕੁੱਝ ਹੋਰ ਅਧਿਕਾਰੀਆਂ ਨੇ ਹੀ ਖੇਤੀ ਧੰਦੇ ਪ੍ਰਤੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਕਰਵਾ ਕੇ ਹੀ ਖਾਦਾਂ ਦਾ ਇਸਤੇਮਾਲ ਕਰਨ ਤੇ ਉਨ੍ਹਾਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਸੰਬੰਧੀ ਨਵੀਂ ਮਸ਼ੀਨਰੀ ਤੋਂ ਜਾਣੂ ਕਰਵਾਇਆ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ