ਹੁਣ ਮਾਨਸੂਨ ਬਾਰੇ ਨਵੀਂ ਭਵਿੱਖਬਾਣੀ

April 04 2019

ਇਸ ਵਾਰ ਮਾਨਸੂਨ ਨਾਲ ਪੈਣ ਵਾਲਾ ਮੀਂਹ ਆਮ ਨਾਲੋਂ ਘੱਟ ਰਹਿ ਸਕਦਾ ਹੈ। ਬੁੱਧਵਾਰ ਨੂੰ ਪ੍ਰਾਈਵੇਟ ਮੌਸਮ ਪੇਸ਼ੀਨਗੋਈ ਏਸੰਜੀ ਸਕਾਈਮੈਟ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਲੰਮੇ ਸਮੇਂ ਦੀ ਔਸਤ (ਐਲਪੀਏ) 93 ਫ਼ੀਸਦ ਰਹੇਗੀ।

90-95 ਫ਼ੀਸਦ ਤਕ ਰਹਿਣ ਵਾਲੇ ਐਲਪੀਏ ਨੂੰ ਆਮ ਨਾਲੋਂ ਘੱਟ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਐਲਪੀਏ ਸੰਨ 1951 ਤੋਂ ਲੈ ਕੇ ਸਾਲ 2000 ਤਕ ਦੀ ਔਸਤ ਹੈ ਜੋ 89 ਸੈਂਟੀਮੀਟਰ ਤਕ ਦਰਜ ਕੀਤਾ ਗਿਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਕਿਸਾਨਾਂ ਤੇ ਸਰਕਾਰ ਲਈ ਚਿੰਤਾ ਵਾਲੀ ਖ਼ਬਰ ਹੈ।

ਸਕਾਈਮੈਟ ਦਾ ਦਾਅਵਾ ਹੈ ਕਿ ਇਸ ਵਾਰ ਮਾਨਸੂਨ ਸੀਜ਼ਨ ਦੌਰਾਨ ਮੀਂਹ ਪੈਣ ਦੇ ਆਸਾਰ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਵੀ 55% ਹੈ। ਹਾਲਾਂਕਿ, ਇਸ ਤੋਂ ਪਹਿਲਾਂ ਸਰਕਾਰੀ ਮੌਸਮ ਵਿਗਿਆਨੀ ਵੱਲੋਂ ਮਾਨਸੂਨ ਸੀਜ਼ਨ ਠੀਕ ਰਹਿਣ ਦੀ ਆਸ ਜਤਾਈ ਸੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ