ਹੁਣ ਖੇਤਾਂ ਚ ਪੈਦਾ ਹੋਵੇਗੀ ਰੰਗ-ਬਰੰਗੀ ਕਪਾਹ

June 29 2020

ਆਸਟਰੇਲੀਆ ਦੇ ਵਿਗਿਆਨੀਆਂ ਨੇ ਰੰਗੀਨ ਕਪਾਹ ਵਿਕਸਤ ਕਰਨ ਚ ਸਫ਼ਲਤਾ ਹਸਲ ਕਰਨ ਦਾ ਦਾਅਵਾ ਕੀਤਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਖੋਜ ਨਾਲ ਹੁਣ ਕੱਪੜਿਆਂ ਚ ਰਸਾਇਣਕ ਰੰਗਾਂ ਦੀ ਵਰਤੋਂ ਦੀ ਲੋੜ ਨਹੀਂ ਹੋਵੇਗੀ। ਕੌਮਨਵੈਲਥ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਆਰਗੇਨਾਇਜ਼ੇਸ਼ਨ ਨੇ ਕਿਹਾ ਕਿ ਅਸੀਂ ਕਪਾਹ ਦੇ ਰੰਗਦਾਰ ਜੈਨੇਟਿਕ ਕੋਡ ਨੂੰ ਹਾਸਲ ਕਰਨ ਚ ਸਫ਼ਲਤਾ ਹਾਸਲ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਫਿਲਹਾਲ ਵੱਖ-ਵੱਖ ਰੰਗਾਂ ਦੇ ਪੌਦਿਆਂ ਦੇ ਟਿਸ਼ੂ ਤਿਆਰ ਕਰ ਲਏ ਹਨ। ਹੁਣ ਇਸ ਨੂੰ ਖੇਤਾਂ ਚ ਉਗਾਇਆ ਜਾ ਰਿਹਾ ਹੈ। ਹੁਣ ਅਸੀਂ ਅਜਿਹੇ ਪ੍ਰਾਕਿਰਤਿਕ ਕਪਾਹ ਦੀ ਕਿਸਮ ਤਿਆਰ ਕਰ ਰਹੇ ਹਾਂ, ਜਿਸ ਨਾਲ ਧਾਗਿਆਂ ਨਾਲ ਬਣੇ ਕੱਪੜੇ ਚ ਵਲ ਨਹੀਂ ਪੈਣਗੇ ਤੇ ਉਸ ਨੂੰ ਸਟ੍ਰੈਚ ਕਰਨਾ ਵੀ ਆਸਾਨ ਹੋਵੇਗਾ। ਇਸ ਨਾਲ ਸਿੰਥੈਟਿਕ ਕੱਪੜਿਆਂ ਦਾ ਇਸਤੇਮਾਲ ਘਟਾਉਣ ਚ ਆਸਾਨੀ ਹੋਵੇਗੀ।

ਦੁਨੀਆਂ ਭਰ ਚ ਫਿਲਹਾਲ 60 ਫੀਸਦ ਤੋਂ ਜ਼ਿਆਦਾ ਕੱਪੜਿਆਂ ਦਾ ਨਿਰਮਾਣ ਹੋ ਰਿਹਾ ਹੈ। ਇਸ ਦੇ ਨਾਲ ਹੀ ਇਕ ਕਿੱਲੋ ਕੱਪੜੇ ਰੰਗਨ ਲਈ ਇਕ ਹਜ਼ਾਰ ਲੀਟਰ ਪਾਣੀ ਬਰਬਾਦ ਹੁੰਦਾ ਹੈ। ਹੁਣ ਇਸ ਕਪਾਹ ਤੋਂ ਬਣੇ ਧਾਗੇ ਨੂੰ ਰਸਾਇਣਿਕ ਰੰਗਾਂ ਨਾਲ ਰੰਗਣ ਦੀ ਲੋੜ ਨਹੀਂ ਪਵੇਗੀ। ਇਸ ਦੇ ਨਾਲ ਹੀ ਇਹ ਸਰੀਰ ਤੇ ਵਾਤਾਵਰਨ ਲਈ ਅਨੁਕੂਲ ਹੋਣਗੇ।

ਰਿਸਰਚ ਟੀਮ ਦੇ ਮੁਖੀ ਕੋਲਿਨ ਮੈਕਮਿਲਨ ਨੇ ਕਿਹਾ ਕਿ ਅਸੀਂ ਕਪਾਹ ਦੇ ਜੈਨੇਟਿਕ ਕਲਰ ਕੋਡ ਨੂੰ ਇਸ ਤਰ੍ਹਾਂ ਰੋਪਿਤ ਕੀਤਾ, ਜਿਸ ਨਾਲ ਪੌਦੇ ਖੁਦ ਹੀ ਵੱਖ-ਵੱਖ ਰੰਗ ਵਾਲੀ ਕਪਾਹ ਪੈਦਾ ਕਰਨਗੇ। ਅਸੀਂ ਤੰਬਾਕੂ ਦੇ ਪੌਦੇ ਚ ਇਸ ਦਾ ਇਸਤੇਮਾਲ ਕੀਤਾ ਤਾਂ ਪੱਤੀਆਂ ਚ ਰੰਗੀਨ ਧੱਬੇ ਉੱਭਰ ਆਏ। ਉਸ ਵੇਲੇ ਅਸੀਂ ਵਿਚਾਰ ਕੀਤਾ ਕਿ ਕਿਉਂ ਨਾ ਜੀਨ ਚ ਬਦਲਾਅ ਕਰਕੇ ਅਸੀਂ ਇਸ ਨੂੰ ਕਪਾਹ ਦੇ ਰੂਪ ਚ ਇਸਤੇਮਾਲ ਕਰੀਏ।

ਇਹ ਖੋਜ ਕੌਮਾਂਤਰੀ ਪੱਧਰ ਤੇ ਟੈਕਸਟਾਇਲ ਇੰਡਸਟਰੀਜ਼ ਚ ਵੱਡਾ ਬਦਲਾਅ ਲਿਆ ਸਕਦੀ ਹੈ। ਕਿਉਂਕਿ ਫਿਲਹਾਲ ਜੋ ਫਾਇਬਰ ਤਿਆਰ ਹੋ ਰਹੇ ਹਨ ਉਹ ਬਾਇਓਡੀਗ੍ਰੇਡੇਬਲ ਤੇ ਰੀਨੀਊਏਬਲ ਹਨ ਪਰ ਰੰਗੀਨ ਨਹੀਂ ਹਨ। ਭਾਰਤ ਚ ਵੀ ਰੰਗੀਨ ਕਪਾਹ ਨੂੰ ਲੈਕੇ ਕਈ ਪ੍ਰਯੋਗ ਹੋਏ ਪਰ ਸਫ਼ਲਤਾ ਸਿਰਫ਼ ਭੂਰੇ ਤੇ ਹਰੇ ਰੰਗ ਚ ਹੀ ਮਲੀ। ਹਾਲਾਂ ਕਿ ਮਹਾਰਾਸ਼ਟਰ ਸਮੇਤ ਹੋਰ ਸੂਬਿਆਂ ਚ ਇਸ ਤੇ ਖੋਜ ਜਾਰੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live