ਹੁਣ ਕਿਸਾਨਾਂ ਨੂੰ ਮਿਲਣਗੇ ਸਰ੍ਹੋਂ ਦੇ ਮੁਫ਼ਤ ਬੀਜ, ਸਰਕਾਰ ਵੱਲੋਂ ਸਕੀਮ ਤੇ 8.67 ਕਰੋੜ ਰੁਪਏ ਖਰਚ

September 20 2022

ਕਿਸਾਨਾਂ ਲਈ ਇਸ ਸਾਲ ਮਾਨਸੂਨ ਤਸੱਲੀਬਖਸ਼ ਨਹੀਂ ਰਿਹਾ। ਸਰਕਾਰ ਨੇ ਕਮਜ਼ੋਰ ਮਾਨਸੂਨ ਦੀ ਸਥਿਤੀ ਦੇ ਮੱਦੇਨਜ਼ਰ ਕਿਸਾਨਾਂ ਨੂੰ ਘੱਟ ਸਮੇਂ ਦੀ ਸਰ੍ਹੋਂ, ਸਾਧਾਰਨ ਸਰ੍ਹੋਂ ਅਤੇ ਰਾਗੀ ਦੇ ਬੀਜਾਂ ਦੀਆਂ ਮਿੰਨੀ ਕਿੱਟਾਂ ਮੁਫਤ ਵੰਡਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਸਰਕਾਰ ਵੱਲੋਂ 8.67 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

Free Seeds: ਮੌਸਮ ਦੇ ਪੈਟਰਨ ਚ ਬਦਲਾਅ ਕਾਰਨ ਇਸ ਸਾਲ ਬਾਰਿਸ਼ਾਂ ਸੰਤੋਖਜਨਕ ਨਹੀਂ ਰਹੀਆਂ। ਕਮਜ਼ੋਰ ਮਾਨਸੂਨ ਕਾਰਨ ਸਭ ਤੋਂ ਵੱਧ ਮਾਰ ਕਿਸਾਨਾਂ ਨੂੰ ਪਈ ਹੈ। ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਮੀਂਹ ਨਾ ਪੈਣ ਕਾਰਨ ਪਹਿਲਾਂ ਤਾਂ ਬਿਜਾਈ ਪਛੜ ਗਈ ਅਤੇ ਫਿਰ ਸੋਕੇ ਕਾਰਨ ਫ਼ਸਲ ਸੁੱਕਣ ਦੇ ਕੰਢੇ ਆ ਗਈ। ਜਿਸ ਕਾਰਨ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦਾ ਫਸਲਾਂ ਦੇ ਉਤਪਾਦਨ ਤੇ ਭਾਰੀ ਅਸਰ ਪਵੇਗਾ।

ਕਮਜ਼ੋਰ ਮਾਨਸੂਨ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਨੇ ਸਰ੍ਹੋਂ ਅਤੇ ਰਾਗੀ ਦੇ ਬੀਜਾਂ ਦੀਆਂ ਮੁਫਤ ਕਿੱਟਾਂ ਵੰਡਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਹੀ ਨਹੀਂ ਸਰਕਾਰ ਨੇ ਤਸਦੀਕਸ਼ੁਦਾ ਬੀਜਾਂ ਤੇ 8.67 ਕਰੋੜ ਰੁਪਏ ਦੀ ਗਰਾਂਟ ਦਾ ਉਪਬੰਧ ਕਰਨ ਦੀ ਤਜਵੀਜ਼ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਜਿਸ ਕਾਰਨ ਹੁਣ ਸੂਬੇ ਵਿੱਚ ਸਰ੍ਹੋਂ ਅਤੇ ਰਾਗੀ ਦਾ ਬੀਜ ਮੁਫ਼ਤ ਪ੍ਰਦਾਨ ਕੀਤਾ ਜਾਵੇਗਾ।

ਮੁਫਤ ਦਿੱਤਾ ਜਾਵੇਗਾ ਬੀਜ

ਥੋੜ੍ਹੇ ਸਮੇਂ ਦੀ ਸਰ੍ਹੋਂ ਅਤੇ ਆਮ ਸਰ੍ਹੋਂ ਅਤੇ ਰਾਗੀ ਦੀਆਂ 25 ਫ਼ੀਸਦੀ ਮੁਫ਼ਤ ਬੀਜ ਕਿੱਟਾਂ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲੇ ਦੇ ਕਿਸਾਨਾਂ ਨੂੰ ਅਤੇ ਬਾਕੀ 75 ਫ਼ੀਸਦੀ ਜ਼ਿਲ੍ਹਿਆਂ ਦੇ ਹੋਰਨਾਂ ਜਾਤੀਆਂ ਦੇ ਕਿਸਾਨਾਂ ਨੂੰ ਵੰਡੀਆਂ ਜਾਣਗੀਆਂ। ਦੋਵਾਂ ਗਰੁੱਪਾਂ ਵਿੱਚ 30 ਫੀਸਦੀ ਬੀਜ ਮਹਿਲਾ ਕਿਸਾਨਾਂ ਨੂੰ ਦਿੱਤਾ ਜਾਵੇਗਾ। ਜਿਸ ਲਈ ਸੂਬਾ ਸਰਕਾਰ ਬੀਜਾਂ ਦੀ ਮਿਨੀਕਿੱਟ ਵੰਡ ਤੇ 8.67 ਲੱਖ ਰੁਪਏ ਖਰਚ ਕਰੇਗੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: krishijagran