ਹਰਿਆਣਾ ’ਚ ਕਣਕ-ਖਰੀਦ ਦਾ ਆਇਆ ਅੰਕੜਾ

May 08 2020

ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਦਸਿਆ ਕਿ ਹਰਿਆਣਾ ਦੇ ਖਰੀਦ ਕੇਂਦਰਾਂ ਵਿਚ 25,550 ਕਿਸਾਨਾਂ ਤੋਂ 2.82 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ। ਇਸ ਦੇ ਨਾਲ ਸੂਬੇ ਵਿਚ ਪਿਛਲੇ 14 ਦਿਨਾਂ ਵਿਚ 3,34,901 ਕਿਸਾਨਾਂ ਤੋਂ 53.63 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਉਨਾਂ ਇਹ ਵੀ ਕਿਹਾ ਕਿ ਅੱਜ ਸੂਬੇ ਦੇ 163 ਖਰੀਦ ਕੇਂਦਰਾਂ ਵਿਚ 6906 ਕਿਸਾਨਾਂ ਤੋਂ 18,505.72 ਮੀਟ੍ਰਿਕ ਟਨ ਸਰੋਂ ਦੀ ਖਰੀਦ ਕੀਤੀ ਗਈ ਅਤੇ 1,65,899 ਕਿਸਾਨਾਂ ਤੋਂ ਕੁਲ 4.58 ਲੱਖ ਮੀਟ੍ਰਿਕ ਟਨ ਸਰੋਂ ਦੀ ਖਰੀਦ ਕੀਤੀ ਗਈ।

ਉਨਾਂ ਅੱਗੇ ਦਸਿਆ ਕਿ ਖਰੀਦ ਕੇਂਦਰਾਂ ਵਿਚ ਛੋਲੇ ਦੀ ਖਰੀਦ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੁਣ ਤਕ 701 ਕਿਸਾਨਾਂ ਤੋਂ 1427.97 ਮੀਟ੍ਰਿਕ ਟਨ ਛੋਲਿਆਂ ਦੀ ਖਰੀਦ ਕੀਤੀ ਜਾ ਚੁੱਕੀ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਹਿੰਦੁਸਤਾਨ ਟਾਇਮਸ ਪੰਜਾਬੀ