ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚ ਤਿੰਨ ਰੋਜ਼ਾ ਕਾਰਜਸ਼ਾਲਾ ਦਾ ਆਗਾਜ਼

April 03 2019

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ-26 ਵਿਖੇ ਈਕੋ ਸਿੱਖ ਟੀਮ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਗੁਰੂ ਨਾਨਕ ਪਵਿੱਤਰ ਜੰਗਲ ਤਿੰਨ ਰੋਜ਼ਾ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਇਸ ਵਰਕਸ਼ਾਪ ਵਿਚ ਮੀਆ ਵਾਕੀ ਤਕਨੀਕ ਦੇ ਪ੍ਰਸਿੱਧ ਮਾਹਿਰ ਸ਼ੁਭੇਂਧੂ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵਲੋਂ ਜੰਗਲ ਬਣਾਉਣ ਦੀ ਵਿਧੀ ਇਕ ਜੰਗਲ ਬਣਾ ਕੇ ਸਮਝਾਈ ਜਾਵੇਗੀ। ਵਰਕਸ਼ਾਪ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਦੇਬੇਂਦਰ ਦਲਾਈ, ਆਈ. ਐਫ. ਐਸ, ਚੀਫ਼ ਕੰਨਜ਼ਰਵੇਟਰ ਆਫ਼ ਫੋਰੈਸਟ ਅਤੇ ਚੀਫ਼, ਵਰਲਡ ਲਾਈਫ਼ ਵਾਰਡਨ ਸ਼ਾਮਿਲ ਹੋਏ। ਡਾ: ਦਲੀਪ ਕੁਮਾਰ ਏ.ਐਸ.ਪੀ.ਡੀ., ਰੂਸਾ ਚੰਡੀਗੜ੍ਹ, ਗੈੱਸਟ ਆਫ਼ ਆਨਰ ਵਜੋਂ ਵਰਕਸ਼ਾਪ ਵਿਚ ਸ਼ਾਮਿਲ ਹੋਏ। ਇਸ ਪ੍ਰੋਗਰਾਮ ਵਿਚ ਵੱਖਰੇ-ਵੱਖਰੇ ਕਾਲਜਾਂ ਤੋਂ ਬਹੁਤ ਸਾਰੇ ਅਧਿਆਪਕ ਅਤੇ ਵਿਦਿਆਰਥੀਆਂ ਵੀ ਸ਼ਾਮਿਲ ਹੋਏ। ਪਿ੍ੰਸੀਪਲ ਰੀਟਾ ਸਿੰਘ ਨੇ ਨੌਜਵਾਨਾਂ ਨੂੰ ਵਾਤਾਵਰਨ ਅਤੇ ਇਸ ਦੀ ਸਾਰਥਕਤਾ ਦੇ ਮਹੱਤਵ ਨੂੰ ਸਮਝਾਉਣ ਅਤੇ ਅੱਜ ਕੱਲ੍ਹ ਵੱਖ-ਵੱਖ ਤਰ੍ਹਾਂ ਦੇ ਰੁੱਖਾਂ ਦੀਆਂ ਪ੍ਰਜਾਤੀਆਂ ਲਗਾਉਣ ਲਈ ਪ੍ਰੇਰਿਤ ਕਰਨ ਵਾਲੀਆਂ ਮਹਾਨ ਹਸਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ