ਵਾਤਾਵਰਨ ਦੀ ਸ਼ੁੱਧਤਾ ਲਈ ਮਨਦੀਪ ਬਾਂਸਲ ਦਾ ਮਿਸ਼ਨ ਜਾਰੀ

March 21 2022

ਇੱਥੋਂ ਦੇ ਵਾਤਾਵਰਨ ਪ੍ਰੇਮੀ ਮਨਦੀਪ ਬਾਂਸਲ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮਕਸਦ ਨਾਲ ਇਲਾਕੇ ਅੰਦਰ ਨਵੇਂ ਬੂਟੇ ਲਾਉਣ ਤੇ ਪੁਰਾਣਿਆਂ ਦੀ ਸੰਭਾਲ ਲਈ ਸੇਵਾ ਕਰਨ ਦਾ ਆਪਣਾ ਮਿਸ਼ਨ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਮਨਦੀਪ ਬਾਂਸਲ ਵੱਲੋਂ ਬਣਾਈ ਗਈ ‘ਮਨਦੀਪ ਬਾਂਸਲ ਗਰੀਨ ਫਾਊਂਡੇਸ਼ਨ’ ਦੀ ਤਰਫੋਂ ਹੁਣ ਤੱਕ 13440 ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ ਗਏ ਹਨ। ਮਨਦੀਪ ਬਾਂਸਲ ਨੇ ਦੱਸਿਆ ਕਿ ਇਨ੍ਹਾਂ ਬੂਟਿਆਂ ਵਿੱਚੋਂ 8 ਹਜ਼ਾਰ ਬੂਟੇ ਲਗਪਗ ਰੁੱਖ ਬਣ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਬੂਟੇ ਸ਼ਹਿਰ ਦੇ ਵਿੱਦਿਅਕ ਅਦਾਰਿਆਂ, ਸਰਕਾਰੀ ਦਫਤਰਾਂ, ਸਟੇਡੀਅਮ, ਧਾਰਮਿਕ ਅਸਥਾਨਾਂ, ਕੌਮੀ ਮਾਰਗਾਂ ’ਤੇ ਲਗਾਏ ਗਏ ਹਨ।

ਸਤੌਜ ਵਾਸੀਆਂ ਨੇ ਬੂਟੇ ਲਾਏ

ਪਿੰਡ ਸਤੌਜ ਵਿੱਚ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿੱਚ ਪਿੰਡ ਵਾਸੀਆਂ ਨੇ ਬੂਟੇ ਲਗਾਏ। ਇਸ ਮੌਕੇ ਰਾਹਤ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰਪਾਲ ਰਿਸ਼ੀ ਨੇ ਦੱਸਿਆ ਕਿ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ’ਤੇ ਪਿੰਡ ਵਾਸੀਆਂ ਵੱਲੋਂ ਪਿੰਡ ਦੀ ਫਿਰਨੀ ’ਤੇ ਬੂਟੇ ਲਗਾਏ ਹਨ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜਿਸ ਤਰ੍ਹਾਂ ਭਗਵੰਤ ਮਾਨ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਉਣਗੇ, ਉਸੇ ਤਰ੍ਹਾਂ ਲੋਕਾਂ ਵੱਲੋਂ ਬੂਟੇ ਲਾ ਕੇ ਰਾਜ ਨੂੰ ਹਰਿਆ ਭਰਿਆ ਬਣਾਇਆ ਜਾਵੇ।  ਇਸ ਮੌਕੇ ਗੁਰਮੀਤ ਸਿੰਘ ਮਾਨ, ਕੁਲਵਿੰਦਰ ਸਿੰਘ ਮਾਨ, ਸਾਬਕਾ ਸਰਪੰਚ ਜਸਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਮਾਨ ਹਾਜ਼ਰ ਸਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune