ਬਾਇਓਚਾਰ ਦੀ ਵਰਤੋਂ ਕਰਨ ਨਾਲ ਮਿੱਟੀ ਹੋਵੇਗੀ ਸ਼ੁੱਧ

January 14 2022

ਖੇਤਾਂ ਵਿਚ ਰਸਾਇਣਕ ਗਤੀਵਿਧੀਆਂ ਦੇ ਕਾਰਨ ਮਿੱਟੀ ਵਿਚ ਨਾਈਟ੍ਰੋਜਨ ਦੀ ਮਾਤਰਾ ਘਟਦੀ ਜਾ ਰਹੀ ਹੈ। ਨਤੀਜਾ ਇਹ ਹੈ ਕਿ ਕਿਸਾਨਾਂ ਨੂੰ ਉਤਪਾਦਨ ਅਤੇ ਫ਼ਸਲ ਬਰਬਾਦ ਹੋਣ ਦੀ ਸੰਭਾਵਨਾਵਾਂ ਬਣੀ ਰਹਿੰਦੀ ਹੈ। ਹੁਣ ਸਵਾਲ ਇਹ ਆਉਂਦਾ ਹੈ ਕਿ ਇਸ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ। ਤਾਂ ਹੁਣ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਓਂਕਿ ਅੱਜ ਅੱਸੀ ਤੁਹਾਨੂੰ ਬਾਇਓਚਰ ਦੇ ਬਾਰੇ ਦੱਸਣ ਜਾ ਰਹੇ ਹਾਂ। ਜਿਸ ਤੋਂ ਤੁਹਾਡੀ ਮਿੱਟੀ ਵਿੱਚ ਨਾਈਟ੍ਰੋਜਨ ਦੀ ਮਾਤਰਾ ਤਾਂ ਠੀਕ ਹੋਵੇਗੀ ਅਤੇ ਇਸ ਤੋਂ ਇਲਾਵਾ ਤੁਹਾਡੀ ਮਿੱਟੀ ਸ਼ੁੱਧ ਵੀ ਹੋ ਜਾਵੇਗੀ।

ਬਾਇਓਚਾਰ ਦਾ ਉਦੇਸ਼ ਕੀ ਹੈ?

ਬਾਇਓਚਾਰ ਕਾਰਬਨ ਦਾ ਇਕ ਸਥਿਰ ਰੂਪ ਹੈ ਅਤੇ ਮਿੱਟੀ ਵਿੱਚ ਹਜਾਰਾਂ ਸਾਲਾਂ ਤਕ ਰਹਿ ਸਕਦਾ ਹੈ। ਇਸ ਦਾ ਉਤਪਾਦਨ ਕਾਰਬਨ ਨੂੰ ਵੱਖ ਕਰਨ ਅਤੇ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰਨ ਦੇ ਰੂਪ ਵਿੱਚ ਮਿੱਟੀ ਨੂੰ ਜੋੜਨ ਦੇ ਉਦੇਸ਼ ਤੋਂ ਕੀਤਾ ਜਾਂਦਾ ਹੈ। ਪਾਈਰੋਲਿਸਿਸ ਦੀਆਂ ਸਥਿਤੀਆਂ ਅਤੇ ਵਰਤੀਆਂ ਜਾਣ ਵਾਲਿਆਂ ਸਮੱਗਰੀਆਂ ਬਾਇਓਚਾਰ ਦੀਆਂ ਵਿਸ਼ੇਸ਼ਤਾਵਾਂ ਨੂੰ ਮਹੱਤਵਪੂਰਣ ਰੂਪ ਵਿੱਚ ਪ੍ਰਭਾਵਿਤ ਕਰ ਸਕਦੀਆਂ ਹਨ।

ਬਾਇਓਚਰ ਕੀ ਹੈ ਅਤੇ ਇਸ ਨੂੰ ਕਿਵੇਂ ਬਣਾਇਆ ਜਾਂਦਾ ਹੈ?

ਬਾਇਓਚਰ ਸਿਰਫ ਬਾਇਓਮਾਸ ਤੋਂ ਬਣਿਆ ਚਾਰਕੋਲ ਹੈ, ਜੋ ਕਿ ਪੌਦਿਆਂ ਦੀ ਸਮੱਗਰੀ ਅਤੇ ਖੇਤੀਬਾੜੀ ਰਹਿੰਦ-ਖੂੰਹਦ ਹੈ। ਇਸੀ ਕਾਰਨ ਇਸ ਦਾ ਨਾਂ ਬਾਇਓਚਾਰ ਹੈ। ਇਹ ਪਾਈਰੋਲਿਸਿਸ ਤੋਂ ਪੈਦਾ ਹੁੰਦਾ ਇੱਕ ਬਾਰੀਕ ਚਾਰਕੋਲ ਹੈ।

ਬਾਇਓਚਾਰ ਕਿੰਨਾ ਪਾਉਣਾ ਚਾਹੀਦਾ ਹੈ?

ਪ੍ਰਤੀ ਵਰਗ ਫੁੱਟ ਮਿੱਟੀ ਵਿੱਚ ਇੱਕ ਚੌਥਾਈ ਹਿੱਸਾ ਬਾਇਓਚਾਰ ਦੀ ਜਰੂਰਤ ਹੁੰਦੀ ਹੈ। ਇਸ ਲਈ ਇੱਕ ਗੈਲਨ ਚਾਰ ਵਰਗ ਫੁੱਟ ਅਤੇ ਇੱਕ ਘਣ ਬਾਇਓਚਾਰ 30 ਵਰਗ ਫੁੱਟ ਨੂੰ ਕਵਰ ਕਰਦਾ ਹੈ।

ਮਿੱਟੀ ਵਿੱਚ ਬਾਇਓਚਾਰ ਕਿੰਨੇ ਸਮੇਂ ਤਕ ਰਹਿੰਦਾ ਹੈ?

ਮਿੱਟੀ ਵਿੱਚ ਬਾਇਓਚਾਰ 1,000 ਤੋਂ 10,000 ਸਾਲ ਤਕ ਚਲਦਾ ਹੈ। ਇਸ ਲਈ ਇਸ ਨੂੰ ਉੱਚ ਸਥਿਰਤਾ ਦਾ ਸਿਹਰਾ ਦਿੱਤਾ ਜਾਂਦਾ ਹੈ।

ਦੁਨੀਆਭਰ ਵਿੱਚ ਬਾਇਓਚਾਰ ਦਾ ਇਸਤੇਮਾਲ ਕਰ ਰਹੇ ਹਨ ਲੋਕੀ

ਦੁਨੀਆਭਰ ਵਿੱਚ ਬਾਇਓਚਾਰ ਖੋਜ ਬਹੁਤ ਵੱਧ ਗਈ ਹੈ। ਭਾਰਤ ਵਿੱਚ ਵਿਸ਼ੇਸ਼ ਰੂਪ ਤੋਂ, ਪਿਛਲੇ ਪੰਜ ਸਾਲਾਂ ਵਿੱਚ ਬਾਇਓਚਾਰ ਤੇ ਅਧਿਅਨ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

ਅਮੇਜ਼ੈਨ ਨਦੀ ਦੇ ਕਿਨਾਰੇ ਵਸਣ ਵਾਲ਼ੇ ਅਤੇ ਅਮਰੀਕਾ ਵਿੱਚ ਰਹਿਣ ਵਾਲਿਆਂ ਨੇ ਬਾਇਓਚਾਰ ਦਾ ਸਫਲਤਾ ਦੇ ਨਾਲ ਇਸਤੇਮਾਲ ਕੀਤਾ ਹੈ। ਤਾਂ ਕਿ ਕਵਰ ਕੀਤੇ ਗਏ ਟੋਏ ਦੇ ਅੰਦਰ ਕਾਰਬਨਿਕ ਪਦਾਰਥਾਂ ਨੂੰ ਜਲਾਕਰ ਮਿੱਟੀ ਦਾ ਸੁਧਾਰ ਕੀਤਾ ਜਾ ਸਕੇ।

ਬਾਇਓਚਾਰ ਦੀਆਂ ਵਿਸ਼ੇਸ਼ਤਾਵਾਂ

  • ਬਾਇਓਚਾਰ ਇੱਕ ਉੱਚ ਕਾਰਬਨ, ਬਾਰੀਕ ਦਾਣੇਦਾਰ ਰਹਿੰਦ-ਖੂੰਹਦ ਹੈ।
  • ਇਹ ਜ਼ਰੂਰੀ ਤੌਰ ਤੇ ਜੈਵਿਕ ਪਦਾਰਥ ਹੈ ਜੋ ਕਿ ਆਕਸੀਜਨ ਤੋਂ ਬਿਨਾਂ ਸਾੜਿਆ ਜਾਂਦਾ ਹੈ ਤਾਂ ਜੋ ਇੱਕ ਕਾਲਾ ਰਹਿੰਦ-ਖੂੰਹਦ ਪੈਦਾ ਕੀਤਾ ਜਾ ਸਕੇ ਜੋ ਮਿੱਟੀ ਵਿੱਚ ਮਿਲਾਉਣ ਤੇ ਉਪਜਾਊ ਸ਼ਕਤੀ ਵਧਾ ਸਕਦਾ ਹੈ।
  • ਬਾਇਓਚਾਰ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ-ਨਾਲ ਇਸ ਵਿੱਚ ਆਕਸੀਜਨ ਅਤੇ ਪਾਣੀ ਰੱਖਣ ਦੀ ਸਮਰੱਥਾ ਨੂੰ ਵੀ ਵਧਾ ਸਕਦਾ ਹੈ।
  • ਗ੍ਰੀਨ ਹਾਊਸ ਗੈਸ ਨਿਕਾਸ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ |
  • ਇਹ ਪ੍ਰਕਿਰਿਆ ਕਾਰਬਨ ਨੂੰ ਸਟੋਰ ਕਰਨ ਜਾਂ ਵੱਖ ਕਰਨ ਵਿੱਚ ਵੀ ਮਦਦ ਕਰਦੀ ਹੈ। ਇਸ ਤਰ੍ਹਾਂ ਇਹ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran