ਖੇਤੀਬਾੜੀ ਵਿੱਚ ਖੇਤੀ ਸੰਦਾਂ ਦੀ ਮਹੱਤਤਾ ਅਤੇ ਇਸ ਨਾਲ ਸਬੰਧਤ ਜਾਣਕਾਰੀ

December 21 2021

ਭਾਰਤ ਦੇ ਅਰਥ ਵਿਵਸਥਾ ਨੂੰ ਸਭ ਤੋਂ ਪਹਿਲਾ ਜੇਕਰ ਕੋਈ ਸੰਭਾਲਦਾ ਹੈ ਤਾਂ ਉਹ ਹੈ ਦੇਸ਼ ਦੀ ਖੇਤੀਬਾੜੀ ਵਿਵਸਥਾ ਅਤੇ ਉਸ ਤੋਂ ਜੁੜੇ ਲੋਕੀ ਕਹਿੰਦੇ ਹਨ ਕਿ ਖੇਤੀ ਖੇਤਰ ਜੇਕਰ ਪ੍ਰਭਾਵਤ ਹੋ ਜਾਵੇ ਤਾਂ ਇਸ ਦਾ ਸਿੱਧਾ ਅਸਰ ਦੇਸ਼ ਦੀ ਅਰਥ ਵਿਵਸਥਾ ਤੇ ਪੈਂਦਾ ਹੈ।

ਅਜਿਹੀ ਸਥਿਤੀ ਵਿਚ ਜਰੂਰੀ ਹੁੰਦਾ ਹੈ ਕਿ ਅਸੀ ਖੇਤੀ ਵਿਵਸਥਾ ਦੀ ਵਿਕਾਸਸ਼ੀਲ ਦਿਸ਼ਾ ਦੀ ਤਰਫ ਨੂੰ ਲੈ ਕੇ ਜਾਇਏ। ਇਸ ਦੇ ਲਈ ਜਰੂਰੀ ਹੈ ਕਿ ਅਸੀ ਕਿਸਾਨਾਂ ਨੂੰ ਸਮੇਂ ਦੇ ਨਾਲ ਨਾਲ ਚਲਣਾ ਅਤੇ ਇਸ ਦੇ ਹੋ ਰਹੇ ਬਦਲਾਵ ਦੇ ਅਨੁਕੂਲ ਢਲਣਾ ਸਿਖਾਈਏ।

ਗੱਲ ਜੇਕਰ ਅੱਜ ਤੋਂ ਕੁਝ ਸਮੇਂ ਪਹਿਲਾਂ ਦੀ ਕਰੀਏ ਤਾਂ ਖੇਤੀਬਾੜੀ ਖੇਤਰ ਇਨ੍ਹਾਂ ਵਿਕਸਤ ਨਹੀਂ ਸੀ। ਅਤੇ ਨਾ ਹੀ ਖੇਤੀਬਾੜੀ ਖੇਤਰ ਵਿਚ ਵਿਗਿਆਨ ਦਾ ਇਨ੍ਹਾਂ ਸਕਰਾਤਮਤ ਪ੍ਰਭਾਵ ਦੇਖਣ ਨੂੰ ਮਿਲਦਾ ਸੀ। ਕਿਸਾਨਾਂ ਦੀ ਜ਼ਿਆਦਾਤਰ ਸੰਖਿਆ ਪਾਰੰਪਰਿਕ ਤਰੀਕੇ ਤੋਂ ਖੇਤੀ ਕਰ ਆਪਣੀ ਆਜੀਵਿਕਾ ਚਲਾ ਰਹੇ ਸੀ। ਉਹਦਾ ਹੀ ਬਦਲਦੇ ਸਮੇਂ ਦੇ ਖੇਤੀਬਾੜੀ ਖੇਤਰ ਵਿਚ ਜਿਸ ਤਰ੍ਹਾਂ ਦਾ ਬਦਲਾਵ ਦੇਖਣ ਨੂੰ ਮਿਲਿਆ ਹੈ, ਉਹ ਬਹੁਤ ਸਰਾਹਣਯੋਗ ਹੈ।

ਵਿਗਿਆਨ ਦੀ ਮਦਦ ਤੋਂ ਜਿਸ ਤਰ੍ਹਾਂ ਖੇਤੀ ਉਪਕਰਨਾਂ ਦੀ ਖੋਜ ਹੋ ਰਹੀ ਹੈ। ਉਸਦਾ ਸਿੱਧਾ ਅਸਰ ਕਿਸਾਨਾਂ ਅਤੇ ਉਸਦੀ ਆਮਦਨ ਤੇ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਜਿਸ ਤਰ੍ਹਾਂ ਬਿਨਾ ਉਪਕਰਨ ਦੀ ਮਦਦ ਤੋਂ ਖੇਤੀ ਕੀਤੀ ਜਾਂਦੀ ਸੀ। ਉਸ ਤੋਂ ਨਾ ਸਿਰਫ ਫ਼ਸਲਾਂ ਦੇ ਪੈਦਾਵਾਰ ਅਤੇ ਗੁਣਵਤਾ ਤੇ ਅਸਰ ਪੈਂਦਾ ਸੀ, ਬਲਕਿ ਇਕ ਕੰਮ ਦੇ ਲਈ ਕਿਸਾਨਾਂ ਦਾ ਬਹੁਤ ਸਮੇਂ ਵੀ ਬਰਬਾਦ ਹੁੰਦਾ ਸੀ। ਉਹਦਾ ਹੀ ਹੁਣ ਉਪਕਰਨਾਂ ਦੀ ਮਦਦ ਤੋਂ ਕਿਸਾਨਾਂ ਲਈ ਖੇਤੀ ਕਰਨਾ ਹੋਰ ਵੀ ਅਸਾਨ ਹੋ ਚੁਕਿਆ ਹੈ।

ਉਦਹਾਰਨ ਸਹਿਤ ਜੇਕਰ ਗੱਲ ਕਰੀਏ ਤਾਂ ਹੁਣ ਕਿਸਾਨਾਂ ਨੂੰ ਜੂਤਾਈ ਤੋਂ ਲੈਕੇ ਵਾਹੀ ਤਕ ਖੇਤੀ ਉਪਕਰਨ ਦੀ ਪੂਰੀ ਮਦਦ ਮਿਲਦੀ ਹੈ। ਓਥੇ ਹੀ ਜੇਕਰ ਫ਼ਸਲਾਂ ਤੇ ਰੋਗ ਲੱਗ ਜਾਣ ਦੀ ਗੱਲ ਕਰੀਏ ਤਾਂ ਕਿਸਾਨਾਂ ਦੀ ਇਹ ਸਮੱਸਿਆ ਸਭਤੋਂ ਵੱਧ ਪਰੇਸ਼ਾਨ ਕਰਦੀ ਹੈ।

ਜਦ ਤਕ ਖੇਤਾਂ ਵਿਚ ਫ਼ਸਲ ਰਹਿੰਦੀ ਹੈ ਤਦ ਤਕ ਰੋਗਾਂ ਦਾ ਖ਼ਤਰਾ ਫ਼ਸਲਾਂ ਤੇ ਮੰਡਰਾਂਦਾ ਰਹਿੰਦਾ ਹੈ। ਜਿਸ ਕਾਰਨ ਕਿਸਾਨਾਂ ਨੂੰ ਸਮੇਂ-ਸਮੇਂ ਤੇ ਰੋਗਾਂ ਲਈ ਛਿੜਕਾਵ ਕਰਨਾ ਜਰੂਰੀ ਹੋ ਜਾਂਦਾ ਹੈ। ਹਾਲਾਂਕਿ ਕਿਸਾਨ ਖੇਤਾਂ ਵਿਚ ਛਿੜਕਾਵ ਦੇ ਲਈ ਨਵੀਆਂ ਤਕਨੀਕਾਂ ਜਿਵੇਂ ਕਿ ਡਰੋਨ ਅਤੇ ਹੋਰ ਤਕਨੀਕਾਂ ਦੀ ਵਰਤੋਂ ਫ਼ਸਲਾਂ ਦੇ ਰੋਗਾਂ ਲਈ ਛਿੜਕਾਵ ਕਰਨ ਲਈ ਵਰਤਦੇ ਹਨ। ਇਸ ਦੀ ਮਦਦ ਨਾਲ ਸਿਰਫ ਕਿਸਾਨਾਂ ਦਾ ਸਮੇਂ ਬਚ ਰਿਹਾ ਹੈ ਬਲਕਿ ਉਹਨਾਂ ਨੂੰ ਇਸ ਦਾ ਫਾਇਦਾ ਮਿਲ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਡਰੋਨ ਤਕਨੀਕ ਤੋਂ ਕਈ ਏਕੜਾਂ ਵਿਚ ਲੱਗੀ ਫ਼ਸਲ ਤੇ ਕਿਸਾਨ ਇਕ ਵਾਰ ਚ ਦਵਾਈ ਦਾ ਛਿੜਕਾਵ ਕਰ ਸਕਦੇ ਹਨ। ਜਿਸ ਤੋਂ ਦਵਾਈ ਅਤੇ ਵਕਤ ਦੋਵਾਂ ਦੀ ਬਚਤ ਹੋਵੇਗੀ। ਪਹਿਲਾਂ ਸਮੇਂ ਵਿਚ ਕਿਸਾਨ ਦਵਾਈ ਦਾ ਛਿੜਕਾਵ ਨਹੀਂ ਕਰ ਪਾਂਦੇ ਸੀ, ਜਿਸ ਤੋਂ ਫ਼ਸਲਾਂ ਵਿਚ ਰੋਗ ਲੱਗ ਜਾਂਦਾ ਸੀ ਅਤੇ ਫ਼ਸਲ ਬਰਬਾਦ ਹੋ ਜਾਂਦੀ ਸੀ, ਪਰ ਹੁਣ ਇਸ ਡਰੋਨ ਤੋਂ ਕਿਸਾਨ ਖੇਤਾਂ ਵਿਚ ਛਿੜਕਾਵ ਕਰ ਸਕਦਾ ਹੈ। ਓਥੇ ਇਸ ਤਕਨੀਕ ਤੋਂ ਕਿਸਾਨ ਸਿਰਫ 20 ਮਿੰਟ ਵਿਚ 1 ਹੈਕਟੇਅਰ ਜਮੀਨ ਵਿਚ ਛਿੜਕਾਵ ਕਰ ਸਕਦੇ ਹਨ।

ਉਹਦਾ ਹੀ ਜੇ ਲੱਗਣ ਵਾਲੀ ਲਾਗਤ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਕਿਸਾਨਾਂ ਦਾ ਮੰਨਣਾ ਹੈ ਕਿ ਇਹ ਉਹਨਾਂ ਦੇ ਬਜਟ ਤੋਂ ਬਹਾਰ ਹੈ। ਪਰ ਅਸਲ ਵਿਚ ਇਹਦਾ ਕੁਝ ਵੀ ਨਹੀਂ ਹੈ। ਸਹੀ ਤਰੀਕੇ ਤੋਂ ਜੇਕਰ ਦੇਖਿਆ ਜਾਵੇ ਤਾਂ ਡਰੋਨ ਕਿਸਾਨਾਂ ਲਈ ਬਹੁਤ ਲਾਭ ਦਾਇਕ ਹੈ ਅਤੇ ਕਿਸਾਨਾਂ ਦੀ ਸੁਵਿਧਾ ਨੂੰ ਮਧੇ ਨਜ਼ਰ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ।

ਤਕਨੀਕਾਂ ਦੇ ਮਦਦ ਤੋਂ ਕਿਸਾਨਾਂ ਦਾ ਸਮਾਂ ਵੀ ਬਚਦਾ ਹੈ ਨਾਲ ਹੀ ਹਰ ਸਾਲ ਲੱਗਣ ਵਾਲੀ ਮਜਦੂਰੀ ਵੀ ਬਚਦੀ ਹੈ। ਜੇਕਰ ਦੇਖਿਆ ਜਾਵੇ ਤਾਂ ਇਕ ਏਕੜ ਜਮੀਨ ਵਿਚ ਛਿੜਕਾਵ ਦੇ ਲਈ 1 ਤੋਂ 2 ਆਦਮੀਆਂ ਦੀ ਜਰੂਰਤ ਹੁੰਦੀ ਹੈ। ਜਿਸਦੇ ਲਈ ਜਮੀਨ ਦੇ ਮਾਲਕਾਂ ਨੂੰ ਮਜਦੂਰੀ ਦੇਣੀ ਪਹਿੰਦੀ ਹੈ। ਪਰ ਡਰੋਨ ਵਰਗੀ ਤਕਨੀਕਾਂ ਦੀ ਮਦਦ ਤੋਂ ਕਿਸਾਨ ਘੱਟ ਵਕਤ ਵਿਚ ਵਧੇਰੇ ਖੇਤਾਂ ਦੇ ਰੋਗਾਂ ਲਈ ਛਿੜਕਾਵ ਕਰਨ ਵਿਚ ਮਦਦਗਾਰ ਹੈ ਅਤੇ ਉਹਨਾਂ ਨੂੰ ਹਰ ਦਿਨ ਦੀ ਮਜਦੂਰੀ ਵੀ ਨਹੀਂ ਦੇਣੀ ਪਵੇਗੀ। ਇਹਨਾਂ ਹੀ ਨਹੀਂ ਇਹ ਉਪਕਰਨ ਕਿਸਾਨਾਂ ਦੇ ਲਈ ਇਕ ਲੰਬੀ ਮਿਆਦ ਦਾ ਨਿਵੇਸ਼ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran