PM Kisan Samman Nidhi Yojana ਦੇ ਜੇਕਰ ਤੁਹਾਡੇ ਖਾਤੇ ਨਹੀਂ ਆਏ ਪੈਸੇ ਤਾਂ ਇੱਥੇ ਕਰੋ ਸ਼ਿਕਾਇਤ, ਤੁਰੰਤ ਹੋਵੇਗਾ ਨਿਪਟਾਰਾ

September 02 2021

ਪੀਐਮ ਨਰੇਂਦਰ ਮੋਦੀ ਨੇ ਪੀਐਮ ਕਿਸਾਨ ਯੋਜਨਾ ਦੀ 9ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਹੁਣ ਕਿਸਾਨਾਂ ਦੇ ਖਾਤੇ 2000 ਰੁਪਏ ਆਉਣੇ ਸ਼ੁਰੂ ਹੋ ਗਏ ਹਨ। ਕੇਂਦਰ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਯੋਜਨਾ ਪ੍ਰਧਾਨ ਮੰਤਰੀ ਸੰਮਾਨ ਨਿਧੀ ਯੋਜਨਾ ਜ਼ਰੀਏ ਹੁਣ ਤਕ 12 ਕਰੋੜ ਤੋਂ ਵੱਧ ਕਿਸਾਨਾਂ ਦੇ ਸਿੱਧਾ ਬੈਂਕ ਖਾਤਿਆਂਚ ਪੈਸੇ ਜਾ ਚੁੱਕੇ ਹਨ। ਜੇਕਰ ਖਾਤੇ ਚ ਹੁਣ ਤਕ ਇਸ ਸਕੀਮ ਦੇ ਪੈਸੇ ਨਹੀਂ ਆਏ ਤਾਂ ਤੁਰੰਤ ਕੇਂਦਰੀ ਖੇਤੀਬਾੜੀ ਮੰਤਰਾਲੇ ਨੂੰ ਇਸ ਦੀ ਸ਼ਿਕਾਇਤ ਕਰ ਸਕਦੇ ਹੋ।

ਇੱਥੇ ਕਰੋ ਸ਼ਿਕਾਇਤ

ਜੇਕਰ ਤੁਹਾਡੇ ਖਾਤੇ ਚ 2000 ਰੁਪਏ ਨਹੀਂ ਆਏ ਤਾਂ ਤਹਾਨੂੰ ਸਭ ਤੋਂ ਪਹਿਲਾਂ ਆਪਣੇ ਇਲਾਕੇ ਦੇ ਲੇਖਪਾਲ ਤੇ ਖੇਤੀ ਅਧਿਕਾਰੀ ਨਾਲ ਸੰਪਰਕ ਕਰੋ। ਜੇਕਰ ਇਹ ਲੋਕ ਗੱਲ ਨਹੀਂ ਸੁਣਦੇ ਜਾਂ ਇਸ ਤੋਂ ਬਾਅਦ ਵੀ ਖਾਤੇ ਚ ਰੁਪਏ ਨਹੀ ਆਉਂਦੇ ਤਾਂ ਤੁਸੀਂ ਇਸ ਨਾਲ ਜੁੜੀ ਹੈਲਪਲਾਈਨ ਤੇ ਵੀ ਫੋਨ ਕਰ ਸਕਦੇ ਹੋ। ਇਹ ਡੈਸਕ ਸੋਮਵਾਰ ਤੋਂ ਸ਼ੁੱਕਰਵਾਰ ਤਕ ਖੁੱਲ੍ਹਾ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਈਮੇਲ pmkisan-ict@gov.in ਤੇ ਵੀ ਸੰਪਰਕ ਕਰ ਸਕਦੇ ਹੋ। ਜੇਕਰ ਫਿਰ ਵੀ ਕੰਮ ਨਾ ਹੋਵੇ ਤਾਂ ਨੰਬਰ 011-23381092 ਤੇ ਫੋਨ ਕਰੋ।

ਖੇਤੀ ਮੰਤਰਾਲੇ ਨੂੰ ਕਰੋ ਸ਼ਿਕਾਇਤ

ਖੇਤੀ ਮੰਤਰਾਲੇ ਦੇ ਮੁਤਾਬਕ ਜੇਕਰ ਕਿਸੇ ਕਿਸਾਨ ਦੇ ਬੈਂਕ ਖਾਤੇ ਚ Pradhan Mantri Kisan Samman Nidhi Scheme ਦਾ ਪੈਸੇ ਨਹੀਂ ਪਹੁੰਚ ਰਿਹਾ ਤਾਂ ਇਸਦਾ ਹੱਲ ਤੁਰੰਤ ਕੀਤਾ ਜਾਵੇਗਾ। ਕਿਸਾਨ ਦੇ ਖਾਤੇ ਚ ਪੈਸਾ ਪਹੁੰਚਿਆ ਨਹੀਂ ਹੈ ਜਾਂ ਫਿਰ ਕੋਈ ਤਕਨੀਕੀ ਦਿੱਕਤ ਹੈ ਤਾਂ ਉਸ ਨੂੰ ਹਰ ਹਾਲ ਚ ਠੀਕ ਕੀਤਾ ਜਾਵੇਗਾ। ਸਰਕਾਰ ਦੀ ਹਰ ਸੰਭਵ ਕੋਸਿਸ਼ ਹੈ ਕਿ ਇਸ ਯੋਜਨਾ ਦਾ ਫਾਇਦਾ ਹਰ ਕਿਸਾਨ ਨੂੰ ਮਿਲੇ।

ਤੁਸੀਂ ਇਸ ਯੋਜਨਾ ਦਾ ਸਟੇਟਸ ਖੁਦ ਵੀ ਚੈੱਕ ਕਰ ਸਕਦੇ ਹੋ ਤੇ ਅਪਲਾਈ ਵੀ ਕਰ ਸਕਦੇ ਹੋ। ਯੋਜਨਾ ਦੇ ਵੈਲਫੇਅਰ ਸੈਕਸ਼ਨ ਚ ਵੀ ਸੰਪਰਕ ਕਾਇਮ ਕਰ ਸਕਦੇ ਹੋ। ਇਨ੍ਹਾਂ ਦਾ ਫੋਲ ਨੰਬਰ 011-23382401 ਹੈ ਜਦਕਿ ਈਮੇਲ ਆਈਡੀ pmkisan-hqrs@gov.in ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live