ਸਾਉਣੀ ਦੀਆਂ ਫ਼ਸਲਾਂ ਵਿੱਚ ਕੀਟ ਪ੍ਰਬੰਧ ਬਾਰੇ ਸਿਖਲਾਈ

November 30 -0001

ਲੁਧਿਆਣਾ 20 ਜੁਲਾਈ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਪਿੰਡ ਰੱਤੋਵਾਲ ਵਿੱਚ ਸਾਉਣੀ ਦੀਆਂ ਫ਼ਸਲਾਂ ਵਿੱਚ ਕੀਟਾਂ ਦੇ ਸੁਚੱਜੇ ਪ੍ਰਬੰਧ ਬਾਰੇ ਇੱਕ ਸਿਖਲਾਈ ਪ੍ਰੋਗਰਾਮ ਲਗਾਇਆ ਗਿਆ । ਸਹਾਇਕ ਪਸਾਰ ਸਿੱਖਿਆ ਮਾਹਿਰ ਡਾ. ਪੰਕਜ ਕੁਮਾਰ ਨੇ ਖੇਤੀ ਮਾਹਿਰਾਂ ਅਤੇ ਕਿਸਾਨਾਂ ਨੂੰ 'ਜੀ ਆਇਆਂ' ਕਿਹਾ ਅਤੇ ਇਸ ਕੈਂਪ ਦੇ ਉਦੇਸ਼ ਬਾਰੇ ਦੱਸਿਆ । ਉਨ•ਾਂ ਕਿਹਾ ਕਿ ਜੇ ਫ਼ਸਲਾਂ ਦਾ ਸਹੀ ਝਾੜ ਲੈਣਾ ਹੈ ਤਾਂ ਕੀਟਾਂ ਦੇ ਪ੍ਰਬੰਧ ਵੱਲ ਧਿਆਨ ਦੇਣਾ ਪਵੇਗਾ ।

ਸਹਾਇਕ ਕੀਟ ਵਿਗਿਆਨੀ ਡਾ. ਰਵਿੰਦਰ ਸਿੰਘ ਚੰਦੀ ਨੇ ਉਨ•ਾਂ ਕੀੜੇ-ਮਕੌੜਿਆਂ ਬਾਰੇ ਚਰਚਾ ਕੀਤੀ ਜੋ ਫ਼ਸਲਾਂ ਲਈ ਘਾਤਕ ਹੁੰਦੇ ਹਨ । ਸਾਉਣੀ ਦੀਆਂ ਫ਼ਸਲਾਂ, ਖਾਸ ਕਰ ਝੋਨਾ ਅਤੇ ਬਾਸਮਤੀ ਵਿੱਚ ਇਨ•ਾਂ ਨੂੰ ਕਾਬੂ ਕਰਨ ਲਈ ਰਸਾਇਣਾਂ ਤੇ ਹੋਰ ਢੰਗ ਤਰੀਕਿਆਂ ਦਾ ਜ਼ਿਕਰ ਕੀਤਾ ।

ਡਾ. ਜਸਵਿੰਦਰ ਭੱਲਾ ਦੀ ਅਗਵਾਈ ਵਿੱਚ ਹੋਏ ਇਸ ਸਿਖਲਾਈ ਪ੍ਰੋਗਰਾਮ ਵਿੱਚ ਸਹਾਇਕ ਪ੍ਰੋਫੈਸਰ ਡਾ. ਲਵਲੀਸ਼ ਗਰਗ ਨੇ ਆਏ ਕਿਸਾਨਾਂ ਅਤੇ ਮਾਹਿਰਾਂ ਦਾ ਧੰਨਵਾਦ ਕੀਤਾ ।