ਲੈਕਚਰਾਰ ਦੀ ਨੌਕਰੀ ਛੱਡ ਕੇ ਗੁਰਕਿ੍ਪਾਲ ਸਿੰਘ ਬਣਿਆ ਕਿਸਾਨ,ਜੜੀ-ਬੂਟੀਆਂ ਉਗਾ ਕੇ ਕਮਾ ਰਿਹੈ ਲੱਖਾਂ

March 05 2020

ਕਣਕ ਤੇ ਝੋਨੇ ਦੀ ਰਵਾਇਤੀ ਖੇਤੀ ਤਕ ਸੀਮਤ ਕਿਸਾਨਾਂ ਲਈ ਮਿਸਾਲ ਪੇਸ਼ ਕਰਦਿਆਂ, ਧਰਮਕੋਟ ਸਬ-ਡਿਵੀਜ਼ਨ ਦੇ ਪਿੰਡ ਕੈਲਾ ਦੇ ਲੈਕਚਰਾਰ ਤੋਂ ਕਿਸਾਨ ਬਣੇ ਗੁਰਕਿ੍ਪਾਲ ਸਿੰਘ ਨੇ ਹਾਈਡ੍ਰੋਪੋਨਿਕ ਤਕਨੀਕ ਨਾਲ ਬ੍ਰਹਮੀ ਹਰਬ (ਚਿਕਿਤਸਕ ਪੌਦਾ) ਦੀ ਖੇਤੀ ਸ਼ੁਰੂ ਕਰ ਕੇ ਆਪਣੀ ਕਮਾਈ ਚ ਹੋਰਾਂ ਫਸਲਾਂ ਨਾਲੋਂ ਘੱਟੋ-ਘੱਟ ਤਿੰਨ ਗੁਣਾ ਵਾਧਾ ਕੀਤਾ ਹੈ।

ਗੁਰਕਿ੍ਪਾਲ ਸਿੰਘ (37) ਜੋ ਕਿ ਕੰਪਿਊਟਰ ਐਪਲੀਕੇਸ਼ਨ ਚ ਪੋਸਟ ਗ੍ਰੈਜੂਏਟ ਹਨ ਨੇ ਅਗਾਂਹਵਧੂ ਤੇ ਨਵੀਨਤਾਕਾਰੀ ਕਿਸਾਨ ਬਣਨ ਲਈ ਆਪਣੀ ਲੈਕਚਰਾਰ ਦੀ ਨੌਕਰੀ ਛੱਡ ਦਿੱਤੀ ਸੀ। ਅੱਜ ਗੁਰਕਿ੍ਪਾਲ ਸਿੰਘ ਲੱਖਾਂ ਵਿੱਚ ਟਰਨਓਵਰ ਵਾਲੀ ਇੱਕ ਐਗਰੀ-ਬਾਇਓਟੈਕਨਾਲੌਜੀ ਕੰਪਨੀ ਦੇ ਮਾਲਕ ਹਨ।

ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਬਰਾੜ ਦੇ ਨਾਲ ਗੁਰਕਿਰਪਾਲ ਸਿੰਘ ਦੇ ਖੇਤ ਦਾ ਦੌਰਾ ਕੀਤਾ ਤੇ ਉਸਦੇ ਇਸ ਉਦਮ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਨੂੰ ਇਸੇ ਤਰ੍ਹਾਂ ਦਾ ਇਕ ਹੋਰ ਪ੍ਰਰਾਜੈਕਕ ਇਕ ਏਕੜ ਰਕਬੇ ਚ ਸਥਾਪਤ ਕਰਨ ਲਈ ਵੀ ਕਿਹਾ ਤਾਂ ਕਿ ਹੋਰ ਕਿਸਾਨ ਵੀ ਇਸ ਲਾਹੇਵੰਦ ਤੇ ਪਾਣੀ ਬਚਾਉਣ ਵਾਲੀ ਖੇਤੀ ਤਕਨੀਕ ਅਪਣਾ ਸਕਣ।

ਡਾ. ਜਸਵਿੰਦਰ ਸਿੰਘ ਬਰਾੜ ਹਾਈਡ੍ਰੋਪੋਨਿਕ ਤਕਨੀਕ ਬਾਰੇ ਜਾਣਕਰੀ ਦਿੰਦਿਆਂ ਦੱਸਿਆ ਕਿ ਇਸ ਤਕਨੀਕ ਵਿੱਚ ਖੇਤੀ ਮਿੱਟੀ ਦੀ ਬਜਾਏ ਖਣਿਜ ਪਦਾਰਥਾਂ ਦਾ ਘੋਲ ਵਾਲੇ ਪਾਣੀ ਦੀ ਵਰਤੋਂ ਨਾਲ ਪੌਦੇ ਉਗਾਉਣ ਦਾ ਇਕ ਤਰੀਕਾ ਹੈ। ਉਨ੍ਹਾਂ ਕਿਹਾ ਕਿ ਹਾਈਡ੍ਰੋਪੋਨਿਕ ਤਕਨੀਕ ਨਾਲ ਉਗਦੇ ਪੌਦੇ ਖੇਤ ਚ ਉਗਾਈਆਂ ਜਾਂਦੀਆਂ ਆਮ ਫਸਲਾਂ ਦੀ ਤੁਲਨਾ ਚ ਸਿਰਫ 10 ਫ਼ੀਸਦੀ ਪਾਣੀ ਦੀ ਵਰਤੋਂ ਕਰਦੇ ਹਨ ਕਿਉਂਕਿ ਇਸ ਤਕਨੀਕ ਨਾਲ ਪੌਦੇ ਸਿਰਫ ਲੋੜੀਂਦੇ ਪਾਣੀ ਦੀ ਹੀ ਵਰਤੋਂ ਕਰਦੇ ਹਨ, ਜਦਕਿ ਬਚਿਆ ਹੋਇਆ ਪਾਣੀ ਮੁੜ ਸਟੋਰੇਜ ਟੈਂਕ ਚ ਚਲਿਆ ਜਾਂਦਾ ਹੈ ਜੋ ਕਿ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।

ਗੁਰਕਿ੍ਪਾਲ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਆਪਣੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਇੰਟਰਨੈੱਟ ਉੱਤੇ ਹਾਈਡ੍ਰੋਪੋਨਿਕ ਖੇਤੀ ਤਕਨੀਕ ਬਾਰੇ ਪੜਿ੍ਹਆ ਸੀ ਜੋ ਉਨ੍ਹਾਂ ਨੂੰ ਬੜ੍ਹੀ ਦਿਲਚਸਪ ਲੱਗੀ। ਉਨ੍ਹਾਂ ਦੱਸਿਆ ਕਿ ਮੈਂ ਆਪਣੇ ਕਮਰੇ ਚ ਟਿਊਬਲਾਈਟ ਤੇ ਟਮਾਟਰ ਦੇ ਤਿੰਨ ਬੂਟੇ ਹਾਈਡ੍ਰੋਪੋਨਿਕ ਖੇਤੀ ਤਕਨੀਕ ਦੀ ਵਰਤੋ ਕਰਕੇ ਲਗਾ ਕੇ ਦੇਖੇ ਤੇ ਮੈਂ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਟਮਾਟਰ ਸਫਲਤਾਪੂਰਵਕ ਵਧਣ ਲੱਗੇੇ।

ਗੁਰਕਿ੍ਪਾਲ ਨੇ ਦੱਸਿਆ ਕਿ ਉਸਤੋਂ ਬਾਅਦ ਉਨ੍ਹਾਂ ਨੇ 2012 ਵਿੱਚ ਉਨ੍ਹਾਂ ਆਪਣੀ ਇੱਕ ਕਨਾਲ ਜ਼ਮੀਨ ਚ ਇਕ ਪੌਲੀਹਾਊਸ ਸਥਾਪਤ ਕਰਕੇ ਹਾਈਡ੍ਰੋਪੋਨਿਕ ਖੇਤੀ ਨਾਲ ਟਮਾਟਰ ਦੀ ਕਾਸ਼ਤ ਸ਼ੁਰੂ ਕੀਤੀ, ਜੋ ਕਿ ਬਹੁਤ ਸਫਲ ਰਹੀ, ਬਾਅਦ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹਾਈਡ੍ਪੋਨਿਕ ਖੇਤੀ ਲਈ ਪੌਲੀਹਾਊਸ ਦੀ ਜ਼ਰੂਰਤ ਨਹੀਂ ਜਦਕਿ ਗ੍ਰੀਨਹਾਉਸ ਨਾਲ ਹੀ ਕੰਮ ਚੱਲ ਸਕਦਾ ਹੈ। ਗੁਰਕਿ੍ਪਾਲ ਨੇ ਕਿਹਾ ਕਿ ਬ੍ਰਾਹਮੀ ਤੇ ਟਮਾਟਰਾਂ ਦੀ ਸਫਲਤਾਪੂਰਵਕ ਖੇਤੀ ਕਰਨ ਤੋੋਂ ਬਾਅਦ, ਉਨ੍ਹਾਂ ਨੇ ਹੁਣ ਇਕ ਤਜ਼ਰਬੇ ਵਜੋਂ ਲੈੱਟਸ, ਲਸਣ, ਧਨੀਆ, ਪਿਆਜ਼ ਅਤੇ ਸਟ੍ਰਾਬੇਰੀ ਦੀ ਕਾਸ਼ਤ ਕੀਤੀ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ