ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ

April 27 2019

ਸਥਾਨਕ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਅਤੇ ਅੰਨ ਖਰੀਦ ਕੇਂਦਰਾਂ ਵਿੱਚ ਸ਼ਾਮ ਤੱਕ 429911 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸ ਦੇ ਚਲਦੇ ਅਨਾਜ ਮੰਡੀ ਉਚਾਨਾ ਵਿੱਚ ਸਭ ਤੋਂ ਵੱਧ 60860 ਮੀਟ੍ਰਿਕ ਟਨ, ਨਰਵਾਣਾ ਵਿੱਚ 55763 ਮੀਟ੍ਰਿਕ ਟਨ, ਸਫੀਦੋਂ ਵਿੱਚ 52692, ਜੀਂਦ ਵਿੱਚ 46590, ਜੁਲਾਨਾ ਵਿੱਚ 44060, ਪਿੱਲੁਖੇੜਾ ਵਿੱਚ 40575, ਅਲੇਵਾ ਵਿੱਚ 14773, ਬੇਲਰਖਾਂ ਵਿੱਚ 3720, ਛਾਤਰ ਵਿੱਚ 6555, ਧਮਤਾਨ ਵਿੱਚ 2170, ਧਨੋਰੀ ਵਿੱਚ 4349, ਫਰੈਣਕਲਾਂ ਵਿੱਚ 2490, ਗੜ੍ਹੀ ਵਿੱਚ 9488, ਹਾਟ ਵਿੱਚ 2457, ਕਾਬਰਛਾ ਵਿੱਚ 4780, ਖਰਲ ਵਿੱਚ 3972, ਖਰਕਰਾਮਜੀ ਵਿੱਚ 5060, ਮੰਗਲਪੁਰ ਵਿੱਚ 2880, ਨਗੂਰਾਂ ਵਿੱਚ 6591, ਫੁਲੀਆਂ ਕਲਾਂ ਵਿੱਚ 1645, ਰਾਜਪੁਰਾ ਵਿੱਚ 1758, ਸਿਵਾਨਾਮਾਲ ਵਿੱਚ 5066, ਸ਼ਾਮਲੋਂ ਕਲਾਂ ਵਿੱਚ 3750, ਖੁਦਕੈਨ ਖੁਰਦ ਵਿੱਚ 2367, ਉਝਾਨਾ ਵਿੱਚ 5033, ਮੁਆਨਾ ਵਿੱਚ 600, ਲੁਦਾਨਾ ਵਿੱਚ 5473, ਫਤੇਗੜ੍ਹ ਵਿੱਚ 1049, ਘੋਗੜੀਆਂ ਵਿੱਚ 7100 ਮੀਟ੍ਰਿਕ ਅਤੇ ਡਿਡਵਾੜਾ ਵਿੱਚ 1460 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਡੀਸੀ ਆਦਿਤੈ ਦਹੀਆ ਨੇ ਦੱਸਿਆ ਕਿ ਜੀਂਦ ਜ਼ਿਲ੍ਹੇ ਦੀ 33 ਅਨਾਜ ਮੰਡੀਆਂ ਅਤੇ ਅੰਨ ਖਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਕਿਸਾਨਾਂ ਦੀਆਂ ਸਹੂਲਤਾਂ ਲਈ ਹਰ ਮੰਡੀ ਵਿੱਚ ਬਿਜਲੀ, ਪਾਣੀ, ਪਖਾਨਿਆਂ, ਬਾਰਦਾਨਿਆਂ ਅਤੇ ਹਰ ਲੌੜੀਂਦੀ ਚੀਜ਼ ਦੇ ਪ੍ਰਬੰਧ ਨੂੰ ਯਕੀਨੀ ਬਣਾ ਲੈਣ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ