ਮੰਡੀ ਲਾਧੂਕਾ ਦੇ ਇਲਾਕੇ ਚ ਕੰਬਾਈਨਾਂ ਨਾਲ ਕਣਕ ਦੀ ਵਾਢੀ ਸ਼ੁਰੂ

April 15 2019

ਮੰਡੀ ਲਾਧੂਕਾ ਦੇ ਨਾਲ ਲੱਗਦੇ ਇਲਾਕੇ ਚ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਕਟਾਈ ਕੰਬਾਈਨਾਂ ਨਾਲ ਸ਼ੁਰੂ ਹੋ ਗਈ ਹੈ। ਕਿਸਾਨਾਂ ਵੱਲੋਂ ਵੀ ਵਿਸਾਖੀ ਦੇ ਦਿਨ ਤੇ ਹਾੜੀ ਦੀ ਫ਼ਸਲ ਕਣਕ ਦੀ ਕਟਾਈ ਨੂੰ ਸ਼ੁੱਭ ਮੰਨਿਆ ਜਾਦਾ ਹੈ ਤੇ ਇਸ ਦਿਨ ਤੋਂ ਕਿਸਾਨ ਆਪਣੇ- ਆਪਣੇ ਖੇਤਾਂ ਚੋਂ ਕਣਕ ਦੀ ਕਟਾਈ ਦਾ ਸ਼ੁੱਭ ਅਰੰਭ ਕਰਦੇ ਹਨ। ਅੱਜ ਇਸ ਦੇ ਤਹਿਤ ਕਿਸਾਨਾਂ ਨੇ ਅੱਜ ਧੁੱਪ ਨਿਕਲਣ ਤੋਂ ਬਾਅਦ ਪੱਕ ਕੇ ਤਿਆਰ ਹੋ ਚੁੱਕੀ ਕਣਕ ਦੀ ਫ਼ਸਲ ਦੀ ਅੱਜ ਕੰਬਾਈਨਾਂ ਨਾਲ ਕਟਾਈ ਸ਼ੁਰੂ ਕਰ ਦਿੱਤੀ ਹੈ। ਮੰਡੀ ਲਾਧੂਕਾ ਦੇ ਨਜ਼ਦੀਕ ਪੈਂਦੇ ਪਿੰਡ ਚੱਕ ਸਿੰਘੇ ਵਾਲਾ ਸੈਣੀਆ ਵਿਖੇ ਸ. ਹਰਪ੍ਰੀਤ ਸਿੰਘ ਸੈਣੀ ਦੇ ਖੇਤ ਵਿਚ ਕੰਬਾਈਨ ਰਾਹੀ ਕਣਕ ਦੀ ਕਟਾਈ ਸ਼ੁਰੂ ਕੀਤੀ ਗਈ। ਇਸ ਮੌਕੇ ਤੇ ਹਰਪ੍ਰੀਤ ਸਿੰਘ ਸੈਣੀ ਤੇ ਸ਼ੀਰਾ ਸੈਣੀ ਨੇ ਦੱਸਿਆ ਕਿ ਅੱਜ ਉਸ ਨੇ 27 ਏਕੜ ਕਣਕ ਦੀ ਫ਼ਸਲ ਦੀ ਕਟਾਈ ਕੀਤੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ