ਭਾਰੀ ਬਾਰਸ਼ ਦਾ ਰੈੱਡ ਅਲਰਟ

August 17 2020

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਚ ਭਾਰੀ ਬਾਰਸ਼ ਹੋ ਰਹੀ ਹੈ। ਕਈ ਇਲਾਕਿਆਂ ਚ ਬਾਰਸ਼ ਨੇ ਹੜ੍ਹਾਂ ਦਾ ਰੂਪ ਧਾਰ ਲਿਆ ਹੈ। ਬਿਹਾਰ ਤੋਂ ਲੈਕੇ ਰਾਜਸਥਾਨ ਅਤੇ ਉੱਤਰਾਖੰਡ ਤੋਂ ਯੂਪੀ ਤਕ ਨਦੀਆਂ ਪੂਰੇ ਉਛਾਲ ਤੇ ਹਨ। ਮੌਸਮ ਵਿਭਾਗ ਨੇ ਕਈ ਇਲਾਕਿਆਂ ਚ ਬਾਰਸ਼ ਦੀ ਸੰਭਾਵਨਾ ਜਤਾਈ ਹੈ।

ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ, ਝਾਰਖੰਡ ਦੇ ਕੁਝ ਹਿੱਸਿਆਂ ਤੋਂ ਇਲਾਵਾ ਉੱਤਰੀ ਮੱਧ ਮਹਾਰਾਸ਼ਟਰ ਚ ਵੀ ਹਲਕੀ ਬਾਰਸ਼ ਹੋ ਸਕਦੀ ਹੈ। ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਵੀ ਕੁਝ ਹਿੱਸਿਆਂ ਚ ਹਲਕੀ ਬਾਰਸ਼ ਹੋਣ ਦੇ ਆਸਾਰ ਹਨ।

ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ ਪੁਣੇ ਅਤੇ ਸਤਾਰਾ ਜ਼ਿਲ੍ਹੇ ਚ ਕੁਝ ਥਾਵਾਂ ਤੇ ਅੱਜ ਜ਼ਿਆਦਾ ਬਾਰਸ਼ ਹੋਣ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ 24 ਮੁੰਬਈ, ਰਾਏਗੜ੍ਹ ਅਤੇ ਪਾਲਘਰ ਚ ਅੱਜ ਤੋਂ ਭਾਰੀ ਬਾਰਸ਼ ਹੋਣ ਦੀ ਗੱਲ ਕਹੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live