ਸਲਾਦ ਚ ਸਿਹਤ ਦੀ ਖੁਰਾਕ ਵਧਾਏਗਾ ਇਹ ਖ਼ਾਸ ਖੀਰਾ, ਪੀਏਯੂ ਨੇ ਤਿਆਰ ਕੀਤੀ ਕਿਸਮ

December 09 2021

ਭੋਜਨ ਦੌਰਾਨ ਸਲਾਦ ਦੇ ਤੌਰ ਤੇ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲਾ ਖੀਰਾ ਤੁਹਾਡੀ ਸਿਹਤ ਦੇ ਨਾਲ-ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵੀ ਸੁਧਾਰ ਸਕਦਾ ਹੈ। ਲੁਧਿਆਣਾ ਵਿਚ ਰਹਿੰਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਵਿਗਿਆਨੀਆਂ ਨੇ ਪਹਿਲੀ ਵਾਰ ਬੀਜ ਰਹਿਤ ਖੀਰੇ ਦੀ ਹਾਈਬ੍ਰਿਡ (ਸੰਕਰ) ਕਿਸਮ ਵਿਕਸਿਤ ਕੀਤੀ ਹੈ। ਇਸ ਨੂੰ ਪੀਕੇਐੱਚ-11 ਨਾਂ ਦਿੱਤਾ ਗਿਆ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਪੰਜਾਬ ਦੀ ਪਹਿਲੀ ਹਾਈਬ੍ਰਿਡ ਕਿਸਮ ਹੈ। ਪੀਏਯੂ ਦੇ ਵੈਜੀਟੇਬਲ ਸਾਇੰਸ ਵਿਭਾਗ ਦੇ ਸੀਨੀਅਰ ਵਿਗਿਆਨੀ ਡਾ: ਰਜਿੰਦਰ ਕੁਮਾਰ ਢੱਲ ਨੇ ਲਗਪਗ ਛੇ ਸਾਲਾਂ ਦੀ ਖੋਜ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਹੈ।

ਡਾ: ਰਜਿੰਦਰ ਕੁਮਾਰ ਢੱਲ ਨੇ ਦੱਸਿਆ ਕਿ ਇਹ ਖੀਰਾ ਆਮ ਖੀਰੇ ਨਾਲੋਂ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੈ। ਪਾਚਨ ਕਿਰਿਆ ਨੂੰ ਸੁਧਾਰਨ ਅਤੇ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਇਹ ਵਿਟਾਮਿਨ-ਕੇ ਦਾ ਚੰਗਾ ਸਰੋਤ ਹੈ, ਜੋ ਸੈੱਲਾਂ ਦੇ ਵਾਧੇ ਵਿੱਚ ਮਦਦਗਾਰ ਹੈ। ਇਸ ਤੋਂ ਇਲਾਵਾ ਇਹ ਅੱਖਾਂ ਅਤੇ ਚਮੜੀ ਲਈ ਵੀ ਸਿਹਤਮੰਦ ਹੈ।

ਖੀਰੇ ਦੀ ਇਸ ਹਾਈਬ੍ਰਿਡ ਕਿਸਮ ਦੇ ਨਾ ਤਾਂ ਬੀਜ ਹਨ ਅਤੇ ਨਾ ਹੀ ਕੁੜੱਤਣ। ਇਸ ਨੂੰ ਖਾਣ ਤੋਂ ਪਹਿਲਾਂ ਛਿੱਲਣ ਦੀ ਵੀ ਲੋੜ ਨਹੀਂ ਹੈ। ਇਸ ਦਾ ਛਿਲਕਾ ਬਹੁਤ ਪਤਲਾ ਹੁੰਦਾ ਹੈ। ਪ੍ਰਾਈਵੇਟ ਕੰਪਨੀਆਂ ਦੀਆਂ ਬੀਜ ਰਹਿਤ ਹਾਈਬ੍ਰਿਡ ਕਿਸਮਾਂ ਦੇ ਮੁਕਾਬਲੇ ਪੀਕੇਐੱਚ-11 ਖੀਰੇ ਦਾ ਉਤਪਾਦਨ ਜ਼ਿਆਦਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਖੀਰੇ ਉਤਪਾਦਕ ਪੀਕੇਐੱਚ-11 ਕਿਸਮ ਤੋਂ ਪ੍ਰਤੀ ਏਕੜ 80 ਹਜ਼ਾਰ ਰੁਪਏ ਤੋਂ ਵੱਧ ਦਾ ਮੁਨਾਫ਼ਾ ਕਮਾ ਸਕਣਗੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran