ਸਰਕਾਰੀ ਬਾਗ ਤੇ ਨਰਸਰੀ, ਸਰਾਏਨਾਗਾ ਵਿਖੇ ਫ਼ਲਦਾਰ ਬੂਟੇ ਉਪਲਬੱਧ

July 25 2022

ਸਰਕਾਰੀ ਬਾਗ ਤੇ ਨਰਸਰੀ, ਸਰਾਏਨਾਗਾ ਵਿਖੇ ਅਮਰੂਦ ਦੀਆਂ ਕਿਸਮਾਂ ( ਹਿਸਾਰ ਸਫੈਦਾ ਅਤੇ ਪੰਜਾਬ ਸਫੈਦਾ), ਕਿੰਨੂ , ਨਿੰਬੂ, ਮਾਲਟਾ (Early gold and Jaffa) ਅਤੇ ਹੋਰ ਫ਼ਲਦਾਰ ਵਧੀਆ ਕਿਸਮ ਦੇ ਬੂਟੇ ਉਪਲਬੱਧ ਹਨ ।
ਪੰਜਾਬ ਨੂੰ ਰਿਵਾਇਤੀ ਫ਼ਸਲਾਂ ਦੇ ਚੱਕਰ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਜਾ ਰਹੇ ਹਨ। ਬਾਗਬਾਨੀ ਇਕ ਅਜਿਹਾ ਕਾਰਜ ਖੇਤਰ ਹੈ ਜਿਹੜਾ ਕਿ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉਤੇ ਵਧੇਰੇ ਤੇਜ਼ੀ ਨਾਲ ਅੱਗੇ ਤੋਰ ਸਕਦਾ ਹੈ।
ਇਸੇ ਤਹਿਤ ਵਿਭਾਗ ਦੀ ਸਰਕਾਰੀ ਬਾਗ ਤੇ ਨਰਸਰੀ,ਸਰਾਏਨਾਗਾ ਵਿਖੇ ਵਧੀਆ ਕਿਸਮ ਦੇ ਫਲਦਾਰ ਬੂਟੇ ਉਪਲੱਬਧ ਹਨ।
ਇਹ ਬੂਟੇ ਲਗਾ ਕੇ ਆਮਦਨੀ ਵਿੱਚ ਵਾਧਾ ਕਰਨ ਦੇ ਨਾਲ ਨਾਲ ਵਾਤਾਵਰਨ ਦੀ ਸਾਂਭ ਸੰਭਾਲ ਵਿੱਚ ਵੀ ਵੱਡੇ ਪੱਧਰ ਉੱਤੇ ਯੋਗਦਾਨ ਪਾਇਆ ਜਾ ਸਕਦਾ ਹੈ।
 ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਚੰਗੇ ਬੂਟੇ ਲਗਾ ਕੇ ਚੰਗੇ ਬਾਗ ਵਿਕਸਤ ਕੀਤੇ ਜਾਣ ਨਾਲ ਹੀ ਘਰੇਲੂ ਪੱਧਰ ਉੱਤੇ ਬੂਟੇ ਲਾ ਕੇ ਆਪਣੇ ਘਰ ਦੇ ਫਲ ਖਾਈਏ ਅਤੇ ਫਲਦਾਰ ਬੂਟੇ ਲਗਵਾਉਣ ਲਈ ਹੋਰਨਾਂ ਨੂੰ ਉਤਸ਼ਾਹਤ ਕੀਤਾ ਜਾਵੇ।
ਸਰਕਾਰੀ ਬਾਗ ਤੇ ਨਰਸਰੀ, ਸਰਾਏਨਾਗਾ ਦਾ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ- ਕੋਟਕਪੂਰਾ ਹਾਈਵੇਅ ਉੱਪਰ ਸਥਿਤ ਹੈ।
ਮੋਬਾਈਲ ਨੰ: 7347500540