ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਤਿਆਰ ਕੀਤਾ ਬਿਹਤਰ ਗੁਣਵੱਤਾ ਵਾਲਾ ਕੇਲੇ ਦਾ ਪੌਦਾ

November 16 2022

ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ (Guru Nanak Dev University) ਨੇ ਪੰਜਾਬ `ਚ ਕੇਲੇ ਦੀ ਕਾਸ਼ਤ (Banana Cultivation) ਨੂੰ ਸੰਭਵ ਬਣਾਉਣ ਲਈ ਤੇ ਇਸਨੂੰ ਉਤਸ਼ਾਹਿਤ ਕਰਨ ਲਈ ਬਿਹਤਰ ਗੁਣਵੱਤਾ ਵਾਲਾ ਕੇਲੇ ਦਾ ਪੌਦਾ ਤਿਆਰ ਕੀਤਾ ਹੈ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਇਹ ਖੋਜ ਟਿਸ਼ੂ ਕਲਚਰ ਤਕਨਾਲੋਜੀ (Tissue culture technology) ਰਾਹੀਂ ਕੀਤੀ ਹੈ। ਅਜਿਹੇ ਚ ਜੇਕਰ ਪੰਜਾਬ ਚ ਕੇਲੇ ਦੀ ਖੇਤੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਦਾ ਸਿੱਧਾ ਲਾਭ ਸੂਬੇ ਦੇ ਕਿਸਾਨਾਂ ਨੂੰ ਮਿਲੇਗਾ, ਹਾਲਾਂਕਿ, ਕਿਸਾਨ ਹੁਣ ਕੁਝ ਥਾਵਾਂ ਤੇ ਕੇਲੇ ਦੇ ਪੌਦੇ ਲਗਾ ਰਹੇ ਹਨ ਪਰ ਉਨ੍ਹਾਂ ਤੋਂ ਚੰਗੀ ਕੁਆਲਿਟੀ (Quality) ਦੇ ਕੇਲੇ ਪੈਦਾ ਨਹੀਂ ਹੋ ਰਹੇ। ਇਸੇ ਕਾਰਨ ਜੀਐਨਡੀਯੂ (GNDU) `ਚ ਕੇਲੇ ਦੀ ਬਿਹਤਰ ਗੁਣਵੱਤਾ ਤੇ ਇਸ ਨੂੰ ਅੰਮ੍ਰਿਤਸਰ ਦੇ ਮੌਸਮ ਤੇ ਮਿੱਟੀ ਦੇ ਅਨੁਕੂਲ ਬਣਾਉਣ ਤੇ ਕੰਮ ਕੀਤਾ ਜਾ ਰਿਹਾ ਹੈ। ਹੁਣ ਜਲਦੀ ਹੀ ਪੰਜਾਬ ਦੇ ਕਿਸਾਨ ਵੀ ਚੰਗੀ ਗੁਣਵੱਤਾ ਵਾਲੇ ਕੇਲੇ ਦੀ ਕਾਸ਼ਤ ਕਰ ਪਾਉਣਗੇ ਤੇ ਚੰਗਾ ਮੁਨਾਫ਼ਾ ਕਮਾ ਪਾਉਣਗੇ।