ਕਦੇ ਖਾਧਾ 1,000 ਰੁਪਏ ਵਾਲਾ ਅੰਬ! ਇੱਕ ਫ਼ੁੱਟ ਲੰਮਾ ਭਾਰਤੀ ਅੰਬ ਨੂਰਜਹਾਂ

November 09 2021

ਅੰਬ ਫਲਾਂ ਦਾ ਰਾਜਾ ਹੈ ਤੇ ਗਰਮੀਆਂ ਦੇ ਮੌਸਮ ਵਿੱਚ ਲੋਕ ਬੇਹੱਦ ਚਾਅ ਨਾਲ ਅੰਬ ਖਾਣਾ ਪਸੰਦ ਕਰਦੇ ਹਨ। ਉਂਝ ਤਾਂ ਅੰਬ ਵਿੱਚ ਕਈ ਗੁਣ ਹੁੰਦੇ ਹਨ, ਪਰ ਇਸ ਦੀ ਇੱਕ ਪ੍ਰਜਾਤੀ ਅੰਬ ਨੂੰ ਬਹੁਤ ਹੀ ਖ਼ਾਸ ਤੇ ਆਮ ਅੰਬਾਂ ’ਚ ਮਹਿੰਗਾ ਬਣਦੇ ਹਨ। ਦਰਅਸਲ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਤਕਰੀਬਨ 250 ਕਿਲੋਮੀਟਰ ਦੀ ਦੂਰੀ ਤੇ ਗੁਜਰਾਤ ਦੀ ਸਰਹੱਦ ਤੋਂ ਅਲਰਾਜਪੁਰ ਲ੍ਹੇ ਦਾ ਸ਼ਹਿਰ ਕਾਠੀਵਾੜਾ ਖੇਤਰ ਵਿਚ ਇਸ ਦੀ ਖੇਤੀ ਕੀਤੀ ਜਾਂਦੀ ਹੈ।

ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਨੂਰਜਹਾਂ ਅੰਬ ਅਫ਼ਗ਼ਾਨ ਮੂਲ ਦੇ ਹਨ। ਸ਼ਿਵਰਾਜ ਸਿੰਘ ਜਾਧਵ ਨਾਂਅ ਦੇ ਕਿਸਾਨ ਨੇ ਦੱਸਿਆ ਕਿ ਨੂਰਜਹਾਂ ਅੰਬ ਦੀ ਕੀਮਤ ਇਸ ਵਾਰ ਹੋਰ ਵੀ ਵਧੀਆ ਮਿਲ ਰਹੀ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਦੀ ਪੈਦਾਵਾਰ ਵੀ ਵਧੀਆ ਹੋਈ ਹੈ। ਇਸ ਦਾ ਆਕਾਰ ਵੀ ਵਧੀਆ ਹੈ। ਨੂਰਜਹਾਂ ਅੰਬ ਦੀ ਕੀਮਤ ਇਸ ਸੀਜ਼ਨ ਵਿੱਚ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਹੈ।

ਉਨ੍ਹਾਂ ਕਿਹਾ ਕਿ ਉਸ ਦੇ ਬਾਗ਼ ਵਿਚ ਨੂਰਜਹਾਂ ਅੰਬ ਦੇ ਤਿੰਨ ਰੁਖਾਂ ਉੱਤੇ 250 ਅੰਬ ਲੱਗੇ ਹੋਏ ਹਨ, ਲ੍ਹਾਂ ਦੀ ਕੀਮਤ 1,500 ਰੁਪਏ ਤੋਂ 1,000 ਰੁਪਏ ਪ੍ਰਤੀ ਪੀਸ ਦੇ ਵਿਚਕਾਰ ਰੱਖੀ ਗਈ ਹੈ। ਇਨ੍ਹਾਂ ਅੰਬਾਂ ਦੀ ਪਹਿਲਾਂ ਹੀ ਬੁਕਿੰਗ ਹੋ ਚੁੱਕੀ ਹੈ। ਜਿਹੜੇ ਲੋਕਾਂ ਨੇ ਇਸ ਕਿਸਮ ਦੇ ਅੰਬ ਦੀ ਐਡਵਾਂਸ ਬੁਕਿੰਗ ਕਰਵਾਈ ਹੈ, ਉਹ ਮੱਧ ਪ੍ਰਦੇਸ਼ ਤੋਂ ਇਲਾਵਾ ਗੁਜਰਾਤ ਜਿਹੇ ਰਾਜਾਂ ਨਾਲ ਸਬੰਧਤ ਹਨ।

1 ਫ਼ੁੱਟ ਤੱਕ ਲੰਮਾ ਹੋ ਸਕਦਾ ਨੂਰਜਹਾਂ ਅੰਬ

ਨੂਰਜਹਾਂ ਅੰਬ ਜੂਨ ਮਹੀਨੇ ਦੇ ਸ਼ੁਰੂ ਵਿੱਚ ਪੈਦਾ ਹੁੰਦਾ ਹੈ। ਇਸ ਦੇ ਰੁੱਖ ਜਨਵਰੀ-ਫਰਵਰੀ ਵਿਚ ਫੁੱਲ ਫੁੱਲਦੇ ਹਨ। ਸਥਾਨਕ ਕਿਸਾਨਾਂ ਦਾ ਦਾਅਵਾ ਹੈ ਕਿ ਨੂਰਜਹਾਂ ਅੰਬ ਇੱਕ ਫ਼ੁੱਟ ਤੱਕ ਲੰਮਾ ਹੋ ਸਕਦਾ ਹੈ ਤੇ ਇਸ ਦੀ ਗੁਠਲੀ ਦਾ ਵਜ਼ਨ ਹੀ 150 ਤੋਂ 250 ਗ੍ਰਾਮ ਦੇ ਵਿਚਕਾਰ ਹੁੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਨੂਰਜਹਾਂ ਦੇ ਇੱਕ ਅੰਬ ਦਾ ਵਜ਼ਨ 2 ਕਿਲੋਗ੍ਰਾਮ ਤੋਂ 3.5 ਕਿਲੋਗ੍ਰਾਮ ਤੱਕ ਹੋ ਸਕਦਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live