ਪੰਜਾਬ : ਚੀਨੀ ਵਾਈਰਸ ਦੀ ਮਾਰ ਚ ਆਇਆ ਝੋਨਾ

August 29 2022

 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਝੋਨੇ ਦੇ ਪੌਦਿਆਂ ਦੇ ਵਾਧਾ ਰੁਕ ਜਾਣ ਲਈ ਸਾਉਦਰਨ ਰਾਈਸ ਬਲੈਕ ਸਟ੍ਰੀਕਡ ਡਰਵਾਰਫ ਵਾਈਰਸ (ਐਸ. ਆਰ. ਬੀ. ਐਸ. ਡੀ. ਵੀ.) ਕਾਰਨ ਦੱਸਿਆ ਹੈ।
ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਐਸਆਰਬੀਐਸਡੀਵੀ ਦੇ ਪ੍ਰਕੋਪ ਦਾ ਪਤਾ ਚਲਿਆ ਹੈ।
ਸਭ ਤੋਂ ਪਹਿਲਾਂ ਇਸਦੇ ਮਾਮਲੇ ਸਾਲ 2001 ਵਿੱਚ ਚੀਨ ਦੇ ਦੱਖਣੀ ਹਿੱਸੇ ਚ ਦੇਖਣ ਨੂੰ ਮਿਲੇ ਸਨ। ਇਸ ਨਾਲ ਫਸਲਾਂ ਕਾਫੀ ਪ੍ਰਭਾਵਿਤ ਹੋਈ ਸੀ।
ਲੁਧਿਆਣਾ ਸਥਿਤ ਪੀ. ਏ. ਯੂ. ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਾਲ ਨੇ ਕਿਹਾ ਕਿ ਝੋਨੇ ਦੇ ਪੌਦੇ ਦੇ ਛੋਟੇ ਰਹਿਣ ਦਾ ਅਸਲੀ ਕਾਰਨ ਐਸ. ਆਰ. ਬੀ. ਐਸ. ਡੀ. ਵੀ. ਹੈ। ਜਾਣਕਾਰੀ ਅਨੁਸਾਰ ਸੂਬੇ ਦੇ ਸ੍ਰੀ ਫਤਿਹਗੜ੍ਹ ਸਾਹਿਬ, ਪਟਿਆਲਾ, ਹੁਸ਼ਿਆਰਪੁਰ, ਲੁਧਿਆਣਾ, ਪਠਾਨਕੋਟ, ਐਸ. ਏ. ਐਸ. ਨਗਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਸ਼ਿਕਾਇਤ ਮਿਲੀ ਸੀ ਕਿ ਝੋਨੇ ਦੇ ਪੌਦੇ ਨਹੀਂ ਵੱਧ ਰਹੇ। ਉਸਦੇ ਕਾਰਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰਕੇ ਪੌਦਿਆਂ ਦੇ ਸੈਂਪਲ ਲਏ ਅਤੇ ਜਾਂਚ ਕੀਤੀ। ਟੀਮ ਨੇ ਦੇਖਿਆ ਕਿ 15-25 ਜੂਨ ਦੌਰਾਨ ਲਗਾਇਆ ਗਿਆ ਝੌਨਾ ਜ਼ਿਆਦਾ ਪ੍ਰਭਾਵਿਤ ਹੈ।
ਵਿਗਿਆਨੀਆਂ ਅਨੁਸਾਰ ਪ੍ਰਭਾਵਿਤ ਪੌਦੇ ਬਹੁਤ ਛੋਟੇ ਸਨ। ਉਨ੍ਹਾਂ ਦੀਆਂ ਪੱਤੀਆਂ ਪਤਲੀਆਂ ਤੇ ਸਿੱਧੀਆਂ ਸਨ। ਪੌਦੇ ਦੀਆਂ ਜੜ੍ਹਾਂ ਤੇ ਤਣੇ ਦੋਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਸਨ। ਅਵਿਕਸਿਤ ਪੌਦੇ ਦੀ ਉਚਾਈ ਵਿੱਚ ਆਮ ਪੌਦੇ ਦੇ ਮੁਕਾਬਲੇ ਇਕ ਤਿਹਾਈ ਤੋਂ ਅੱਧੇ ਤੱਕ ਘੱਟ ਦੇਖਣ ਨੂੰ ਮਿਲੇ। ਪੌਦੇ ਦੀਆਂ ਜੜ੍ਹਾਂ ਖੋਖਲੀਆਂ ਸਨ ਅਤੇ ਉਨ੍ਹਾਂ ਨੂੰ ਆਸਾਨੀ ਨਾਲ ਉਖਾੜਿਆ ਜਾ ਸਕਦਾ ਸੀ। ਖੇਤੀ ਵਿੱਚ ਕਰੀਬ ਕਰੀਬ ਝੋਨੇ ਦੀਆਂ ਸਾਰੀਆਂ ਕਿਸਮਾਂ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਦੇਖੀ ਗਈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Hindusthan Samachar