ਪੀਐਮ ਕਿਸਾਨ ਯੋਜਨਾ ਦੀ 12ਵੀਂ ਕਿਸ਼ਤ ਸਰਕਾਰ 17 ਅਕਤੂਬਰ ਨੂੰ ਕਰੇਗੀ ਜਾਰੀ!

October 05 2022

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਜ਼ਰੀਏ ਸਰਕਾਰ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਰਕਮ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਕਿਸਾਨ ਦੇ ਖਾਤੇ ਵਿੱਚ ਭੇਜੀ ਜਾਂਦੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਹੁਣ ਤੱਕ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 11 ਕਿਸ਼ਤਾਂ ਜਾਰੀ ਕਰ ਚੁੱਕੀ ਹੈ ਅਤੇ ਆਖਰੀ ਕਿਸ਼ਤ 31 ਮਈ ਨੂੰ ਟਰਾਂਸਫਰ ਕੀਤੀ ਗਈ ਸੀ।

ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ, ਵਿੱਤੀ ਸਾਲ ਦੀ ਪਹਿਲੀ ਕਿਸ਼ਤ 1 ਅਪ੍ਰੈਲ ਤੋਂ 31 ਜੁਲਾਈ ਦੇ ਵਿਚਕਾਰ ਟ੍ਰਾਂਸਫਰ ਕੀਤੀ ਜਾਂਦੀ ਹੈ। ਦੂਜੀ ਕਿਸ਼ਤ 1 ਅਗਸਤ ਤੋਂ 30 ਨਵੰਬਰ ਦੇ ਵਿਚਕਾਰ ਭੇਜੀ ਜਾਂਦੀ ਹੈ। ਅਤੇ ਤੀਜੀ ਕਿਸ਼ਤ 1 ਦਸੰਬਰ ਤੋਂ 31 ਮਾਰਚ ਦੇ ਵਿਚਕਾਰ ਜਾਰੀ ਕੀਤੀ ਜਾਂਦੀ ਹੈ। ਇਹ ਪੁਸ਼ਟੀ ਕਰਨ ਲਈ ਕਿ ਤੁਹਾਨੂੰ ਵਿੱਤੀ ਸਹਾਇਤਾ ਮਿਲੇਗੀ ਜਾਂ ਨਹੀਂ, ਅਧਿਕਾਰਤ ਵੈੱਬਸਾਈਟ ਤੇ ਆਪਣੀ ਅਰਜ਼ੀ ਦੀ ਸਥਿਤੀ ਜਾਂ ਭੁਗਤਾਨ ਸਥਿਤੀ ਦੀ ਜਾਂਚ ਕਰੋ।

ਲਾਭਪਾਤਰੀ ਸੂਚੀ ਦੀ ਜਾਂਚ ਕਿਵੇਂ ਕਰੀਏ?

ਜੇਕਰ ਤੁਸੀਂ 12ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹੋ ਅਤੇ ਲਾਭਪਾਤਰੀ ਸੂਚੀ ਵਿੱਚ ਆਪਣਾ ਨਾਮ ਦੇਖਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ:

  • ਸਭ ਤੋਂ ਪਹਿਲਾਂ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਦੀ ਵੈੱਬਸਾਈਟ ਤੇ ਜਾਣਾ ਹੋਵੇਗਾ
  • ਹੋਮਪੇਜ ਤੇ ਕਿਸਾਨ ਕਾਰਨਰ ਸੈਕਸ਼ਨ ਦੇ ਹੇਠਾਂ ਲਾਭਪਾਤਰੀ ਸੂਚੀ ਤੇ ਕਲਿੱਕ ਕਰੋ
  • ਇੱਕ ਨਵਾਂ ਪੇਜ ਖੁੱਲੇਗਾ ਜਿਸ ਵਿੱਚ ਤੁਹਾਨੂੰ ਡਰਾਪਡਾਉਨ ਤੋਂ ਆਪਣਾ ਰਾਜ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਅਤੇ ਪਿੰਡ ਚੁਣਨਾ ਹੋਵੇਗਾ।
  • ਅੰਤ ਵਿੱਚ ਰਿਪੋਰਟ ਪ੍ਰਾਪਤ ਕਰੋ ਤੇ ਕਲਿੱਕ ਕਰੋ।
  • ਆਪਣਾ ਨਾਮ ਲੱਭੋ, ਜੇਕਰ ਇਹ ਉੱਥੇ ਹੈ, ਤਾਂ ਤੁਹਾਨੂੰ ਪੈਸੇ ਮਿਲ ਜਾਣਗੇ।

ਈਕੇਵਾਈਸੀ ਨਾ ਕਰਵਾਉਣ ਵਾਲਿਆਂ ਨੂੰ ਨੁਕਸਾਨ

ਇਹ ਗੱਲ ਸਭ ਜਾਣਦੇ ਹਨ ਕਿ ਜਿਹੜੇ ਲੋਕ ਈ-ਕੇਵਾਈਸੀ (e-KYC) ਨਹੀਂ ਕਰਨਗੇ, ਉਨ੍ਹਾਂ ਨੂੰ ਕਿਸ਼ਤ ਦਾ ਲਾਭ ਨਹੀਂ ਦਿੱਤਾ ਜਾਵੇਗਾ। ਪੀਐਮ ਕਿਸਾਨ ਦੀ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਪੀਐਮ ਕਿਸਾਨ ਨਿਧੀ ਦਾ ਲਾਭ ਲੈਣ ਲਈ ਰਜਿਸਟਰਡ ਕਿਸਾਨਾਂ ਲਈ ਈਕੇਵਾਈਸੀ ਕਰਨਾ ਲਾਜ਼ਮੀ ਹੈ। ਜਿਕਰਯੋਗ ਹੈ ਕਿ ਪਹਿਲਾਂ ਈ-ਕੇਵਾਈਸੀ ਕਰਵਾਉਣ ਦੀ ਆਖਰੀ ਮਿਤੀ 31 ਅਗਸਤ 2022 ਸੀ, ਪਰ ਹੁਣ ਇਸ ਦੇ ਲਈ ਤਰੀਕ ਨੂੰ ਹਟਾ ਦਿੱਤਾ ਗਿਆ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran