ਅੱਜ ਦੇ ਸਮੇਂ ‘ਤੇ ਕਿਸਾਨ ਕੋਈ ਵੀ ਖੇਤੀ ਕਰ ਲਵੇ ਉਸ ਨੂੰ ਨੁਕਸਾਨ ਚੁੱਕਣਾ ਹੈ ਪੈ ਰਿਹਾ ਹੈ। ਖੇਤੀ ਦੇ ਨਾਲ ਫਾਜ਼ਿਲਕਾ ਦੇ ਕਰੀਬ 75 ਕਿਸਾਨਾਂ ਨੇ ਪਿਗ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਜਿਸ ‘ਚ ਉਨ੍ਹਾਂ ਨੂੰ ਹੁਣ ਝਟਕਾ ਲੱਗਣਾ ਸ਼ੁਰੂ ਹੋ ਗਿਆ ਹੈ। ਅਸਲ ‘ਚ ਕਿਸਾਨਾਂ ਦੇ ਸੂਰ ਅਜਿਬ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਰਹੀ ਹੈ। ਸੂਰਾਂ ਦੀ ਮੌਤਾਂ ਦੀ ਗਿਣਤੀ ਦਿਨ—ਦਿਨ ਵਧਦੀ ਹੀ ਜਾ ਰਹੀ ਹੈ।
ਦੱਸ ਦਈਏ ਕਿ ਮਿਲੀ ਜਾਣਕਾਰੀ ਮੁਤਾਬਕ ਹੁਣ ਤਕ ਜਨਮ ਤੋਂ ਬਾਅਦ ਸੂਰਾਂ ਦੇ ਸਾਰੇ ਬੱਚੇ ਮ੍ਰਿਤ ਪਾਏ ਗਏ। ਜਿਸ ਕਰੇ ਹੁਣ ਤਕ ਕਰੀਬ 700 ਸੂਅਰਾਂ ਦੇ ਬੱਚੇ ਮਰ ਚੁੱਕੇ ਹਨ। ਇਸ ਨੁਕਸਾਨ ਦੇ ਮੱਦੇਨਜ਼ਰ ਕਿਸਾਨ ਸਰਕਾਰ ਤੋਂ ਢੁਕਵਾਂ ਮੁਆਵਜ਼ਾ ਚਾਹੁੰਦੇ ਹਨ ਅਤੇ ਬਿਮਾਰੀ ਦਾ ਜਲਦ ਪਤਾ ਲਗਵਾ ਇਸ ਦਾ ਸਹੀ ਇਲਾਜ ਕਰਵਾਉਣਾ ਚਾਹੁੰਦੇ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਏ.ਬੀ.ਪੀ. ਸਾਂਝਾ