ਵੈਟਨਰੀ ਯੂਨੀਵਰਸਿਟੀ ਨੇ ਡੇਅਰੀ ਕਿਸਾਨਾਂ ਲਈ ਕੱਟਿਆਂ, ਵੱਛਿਆਂ ਦੀ ਦੇਖਭਾਲ ਸੰਬੰਧੀ ਦਿਵਸ ਮਨਾਇਆ

May 06 2022

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੰਨਣਵਾਲ ਵਿਖੇ ਭਾਰਤੀ ਖੇਤੀ ਖੋਜ ਪਰਿਸ਼ਦ ਦੁਆਰਾ ਵਿਤੀ ਸਹਾਇਤਾ ਪ੍ਰਾਪਤਫਾਰਮਰ ਫਸਟਪ੍ਰਾਜੈਕਟ ਅਧੀਨ ਡੇਅਰੀ ਕਿਸਾਨਾਂ ਲਈ ਕੱਟਿਆਂ ਵੱਛਿਆਂ ਦੀ ਦੇਖਭਾਲ ਦਿਵਸ ਦਾ ਆਯੋਜਨ ਕੀਤਾ ਗਿਆ ਡਾ ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਫਾਰਮਰ ਫਸਟ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਦੀ ਅਗਵਾਈ ਹੇਠ ਪ੍ਰਾਜੈਕਟ ਦੇ ਸਹਿ-ਨਿਰੀਖਕ ਡਾ.ਰਾਜੇਸ਼ ਕਸਰੀਜਾ ਨੇ ਇਹ ਆਯੋਜਨ ਕੀਤਾ ਡਾ: ਨਵਕਿਰਨ ਕੌਰ ਅਤੇ ਡਾ: ਗੁਰਕਰਨ ਨੇ ਸਮੁੱਚੇ ਸਮਾਗਮ ਦਾ ਸੰਚਾਲਨ ਕੀਤਾ |
ਇਸ ਦਿਵਸ ਵਿੱਚ ਪਿੰਡ ਕਲਾਲਾ ਅਤੇ ਚੰਨਣਵਾਲ ਦੇ ਕਰੀਬ 50 ਲਾਭਪਾਤਰੀ ਕਿਸਾਨਾਂ ਨੇ ਭਾਗ ਲਿਆ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਕੁੱਲ 137 ਵੱਛਿਆਂ ਕੱਟਿਆਂ ਦਾ ਇਲਾਜ ਕੀਤਾ ਗਿਆ ਇਨ੍ਹ ਵਿੱਚੋਂ ਜ਼ਿਆਦਾਤਰ ਪਸ਼ੂਆਂ ਦਾ ਪਰਜੀਵੀਆਂ ਦੀ ਪ੍ਰੇਸ਼ਾਨੀ ਸੰਬੰਧੀ ਇਲਾਜ ਕੀਤਾ ਗਿਆ ਲਾਭਪਾਤਰੀ ਕਿਸਾਨਾਂ ਨੂੰ ਪਸ਼ੂਆਂ ਦੀ ਮੌਤ ਦੇ ਵੱਖ-ਵੱਖ ਕਾਰਨਾਂ ਅਤੇ ਵੱਖ-ਵੱਖ ਡਾਕਟਰੀ ਸਮੱਸਿਆਵਾਂ ਜਿਵੇਂ ਕਿ ਦਸਤ, ਕਮਜ਼ੋਰੀ, ਭਾਰ ਘਟਣ ਆਦਿ ਬਾਰੇ ਜਾਗਰੂਕ ਕੀਤਾ ਗਿਆ ਡਾ. ਕਸਰੀਜਾ ਨੇ ਉਨ੍ਹਾਂ ਨੂੰ ਵੱਛਿਆਂ ਦੇ ਵਿਗਿਆਨਕ ਪਾਲਣ ਪੋਸ਼ਣ ਬਾਰੇ ਵੀ ਜਾਗਰੂਕ ਕੀਤਾ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵੱਛੇ, ਵੱਛੀਆਂ, ਕੱਟੇ, ਕੱਟੀਆਂ ਡੇਅਰੀ ਉਦਯੋਗ ਦਾ ਭਵਿੱਖ ਹਨ ਅਤੇ ਇਨ੍ਹਾਂ ਦੀ ਵਿਗਿਆਨਕ ਦੇਖਭਾਲ ਤੇ ਕੀਤਾ ਖਰਚ ਚੰਗੇ ਦੁਧਾਰੂ ਜਾਨਵਰ ਜਾਂ ਚੰਗੇ ਸਾਨ੍ਹ ਮਿਲਣ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਉਨ੍ਹਾਂ ਨੇ ਗੱਭਣ ਜਾਨਵਰਾਂ ਦੀ ਸਹੀ ਦੇਖਭਾਲ, ਸੂਣ ਦੌਰਾਨ ਤੇ ਬਾਅਦ ਦੀ ਦੇਖਭਾਲ ਤੇ ਜਨਮ ਦੇ 48 ਘੰਟਿਆਂ ਦੌਰਾਨ ਬੱਚਿਆਂ ਦੇ ਪ੍ਰਬੰਧਨ ਬਾਰੇ ਚਰਚਾ ਕੀਤੀ ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਵੱਛੀਆਂ ਦੀ ਸਹੀ ਦੇਖਭਾਲ ਕਰਨ ਨਾਲ ਉਹ ਜਲਦੀ ਗਰਭ ਧਾਰਨ ਕਰਨ ਅਤੇ ਵਧੇਰੇ ਉਤਪਾਦਨ ਦੇਣ ਦੇ ਸਮਰੱਥ ਹੋ ਜਾਂਦੀਆਂ ਹਨ
ਕਿਸਾਨਾਂ ਨੂੰ ਸਿੰਗ ਦਾਗਣ , ਬਉਲੀ ਪਿਆਉਣ, ਮਲੱਪ ਰਹਿਤ ਕਰਨ, ਪਰਜੀਵੀ ਪ੍ਰਬੰਧਨ ਅਤੇ ਟੀਕਾਕਰਣ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ ਅਜਿਹੇ ਇਕੱਠ ਡੇਅਰੀ ਕਿਸਾਨਾਂ ਨੂੰ ਉਨ੍ਹਾਂ ਦੇ ਪਸ਼ੂਆਂ ਦੇ ਵੱਖ-ਵੱਖ ਸਿਹਤ ਮੁੱਦਿਆਂ ਨਾਲ ਨਜਿੱਠਣ, ਮੌਤ ਦਰ ਨੂੰ ਘਟਾਉਣ ਅਤੇ ਕਿਸਾਨਾਂ ਨੂੰ ਵਿਗਿਆਨਕ ਗਿਆਨ ਤੋਂ ਜਾਣੂ ਕਰਵਾਉਂਦੇ ਹਨ
ਲਾਭਪਾਤਰੀਆਂ ਨੂੰ ਕਿਹਾ ਗਿਆ ਕਿ ਜਦੋਂ ਵੀ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਆਵੇ ਤਾਂ ਉਹ ਕੰਮਕਾਜੀ ਦਿਨਾਂ ਵਿੱਚ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ  ਮੋਬਾਇਲ ਨੰਬਰ: 62832-97919 ਅਤੇ 62832-58834 ਰਾਹੀਂ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸੰਪਰਕ ਕਰਨ