ਮੱਛੀ ਪਾਲਣ ਅਤੇ ਪਸ਼ੂ ਪਾਲਣ ਖੇਤਰ ਵਿੱਚ ਕਿਸਾਨ ਕ੍ਰੈਡਿਟ ਕਾਰਡ ਲਈ ਚਲਾਈ ਜਾਵੇਗੀ ਰਾਸ਼ਟਰੀ ਮੁਹਿੰਮ

November 16 2021

ਸਿਰਫ਼ 20 ਮਹੀਨਿਆਂ ਵਿੱਚ 2.5 ਕਰੋੜ ਕਿਸਾਨਾਂ ਲਈ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਦਾ ਟੀਚਾ ਪੂਰਾ ਕਰਨ ਤੋਂ ਬਾਅਦ, ਹੁਣ ਸਰਕਾਰ ਮੱਛੀ ਪਾਲਣ ਅਤੇ ਪਸ਼ੂ ਪਾਲਣ ਖੇਤਰ ਵਿੱਚ ਇਸ ਲਈ ਰਾਸ਼ਟਰੀ ਮੁਹਿੰਮ ਚਲਾਉਣ ਜਾ ਰਹੀ ਹੈ। ਅੱਜ ਰਾਸ਼ਟਰਵਿਆਪੀ ਏਐਚਡੀਐਫ ਕੇਸੀਸੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਰੁਪਾਲਾ ਇਸ ਦੀ ਸ਼ੁਰੂਆਤ ਕਰਨਗੇ। ਇਸ ਮੁਹਿੰਮ ਰਾਹੀਂ ਦੁੱਧ ਯੂਨੀਅਨਾਂ ਨਾਲ ਜੁੜੇ ਉਨ੍ਹਾਂ ਸਾਰੇ ਯੋਗ ਡੇਅਰੀ ਕਿਸਾਨਾਂ ਨੂੰ ਸ਼ਾਮਲ ਕਰਨ ਦਾ ਉਪਰਾਲਾ ਕੀਤਾ ਜਾਵੇਗਾ, ਜਿਨ੍ਹਾਂ ਨੂੰ ਅਜੇ ਤੱਕ ਪਹਿਲੀ ਮੁਹਿੰਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ।

ਇਸ ਮੁਹਿੰਮ ਦਾ ਉਦੇਸ਼ ਦੇਸ਼ ਦੇ ਸਾਰੇ ਯੋਗ ਪਸ਼ੂ ਪਾਲਕਾਂ ਅਤੇ ਮੱਛੀ ਪਾਲਕਾਂ ਤੱਕ ਕਿਸਾਨ ਕ੍ਰੈਡਿਟ ਕਾਰਡ ਦਾ ਲਾਭ ਪਹੁੰਚਾਉਣਾ ਹੈ। ਇਹ ਮੁਹਿੰਮ 15 ਨਵੰਬਰ 2021 ਤੋਂ 15 ਫਰਵਰੀ 2022 ਤੱਕ ਚੱਲੇਗੀ। ਜਿਸ ਤਹਿਤ ਉਨ੍ਹਾਂ ਸਾਰੇ ਯੋਗ ਕਿਸਾਨਾਂ ਨੂੰ ਸ਼ਾਮਲ ਕੀਤਾ ਜਾਣਾ ਹੈ, ਜੋ ਪਸ਼ੂ ਪਾਲਣ, ਬੱਕਰੀ, ਸੂਰ, ਮੁਰਗੀ ਪਾਲਣ ਵਰਗੇ ਵੱਖ-ਵੱਖ ਪਸ਼ੂ ਪਾਲਣ ਦੇ ਧੰਦਿਆਂ ਨਾਲ ਜੁੜੇ ਹੋਏ ਹਨ। ਇਸੇ ਤਰ੍ਹਾਂ ਮਛੇਰਿਆਂ ਨੂੰ ਕਰਜ਼ੇ ਦੀ ਸਹੂਲਤ ਵੀ ਦਿੱਤੀ ਜਾਵੇਗੀ।

ਪਸ਼ੂ ਪਾਲਣ ਅਤੇ ਮੱਛੀ ਪਾਲਣ ਲਈ ਕਿੰਨਾ ਮਿਲਦਾ ਹੈ ਕਰਜ਼ਾ?

ਦਰਅਸਲ, ਪਹਿਲਾਂ ਕਿਸਾਨ ਕ੍ਰੈਡਿਟ ਕਾਰਡ ਦੀ ਸਹੂਲਤ ਸਿਰਫ਼ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਹੀ ਮਿਲਦੀ ਸੀ। ਪਰ ਕੁਝ ਮਾਹਰਾਂ ਨੇ ਅਜਿਹਾਂ ਮਹਿਸੂਸ ਕੀਤਾ ਕਿ ਇਸ ਨਾਲ ਸਬੰਧਤ ਖੇਤਰਾਂ ਦੇ ਲੋਕਾਂ ਨੂੰ ਵੀ ਕਰਜ਼ੇ ਦੀ ਸਹੂਲਤ ਪ੍ਰਦਾਨ ਕਰਨੀ ਚਾਹੀਦੀ ਹੈ। ਫਿਰ ਇਸ ਦਾ ਵਿਸਥਾਰ ਮੱਛੀ ਪਾਲਣ ਅਤੇ ਪਸ਼ੂ ਪਾਲਣ ਤੱਕ ਵੀ ਕੀਤਾ ਗਿਆ। ਪਰ ਇਨ੍ਹਾਂ ਦੋਵਾਂ ਸੈਕਟਰਾਂ ਨਾਲ ਜੁੜੇ ਲੋਕਾਂ ਨੂੰ ਕਿਸਾਨਾਂ ਨਾਲੋਂ ਘੱਟ ਪੈਸਾ ਮਿਲਦਾ ਹੈ। ਖੇਤੀ ਲਈ KCC ਤੇ 3 ਲੱਖ ਰੁਪਏ ਦਾ ਸਸਤਾ ਕਰਜ਼ਾ ਮਿਲਦਾ ਹੈ। ਜਦੋਂ ਕਿ ਪਸ਼ੂ ਪਾਲਣ ਅਤੇ ਮੱਛੀ ਪਾਲਣ ਲਈ ਸਿਰਫ਼ 2 ਲੱਖ ਦਾ।

ਸਰਕਾਰ ਨੇ ਆਸਾਨ ਕੀਤਾ ਕੰਮ

ਕੇਸੀਸੀ ਬਣਾਉਣ ਲਈ ਪਹਿਲਾਂ ਬਿਨੈਕਾਰਾਂ ਨੂੰ ਆਪਣੇ ਹੱਥੋਂ ਤਿੰਨ-ਚਾਰ ਹਜ਼ਾਰ ਰੁਪਏ ਖਰਚਣੇ ਪੈਂਦੇ ਸਨ। ਇਹ ਪੈਸਾ ਪ੍ਰੋਸੈਸਿੰਗ ਫੀਸ, ਨਿਰੀਖਣ ਅਤੇ ਲੇਜ਼ਰ ਫੋਲੀਓ ਚਾਰਜ ਦੇ ਰੂਪ ਵਿੱਚ ਅਦਾ ਕੀਤਾ ਜਾਣਾ ਸੀ। ਪਰ ਹੁਣ ਸਰਕਾਰ ਨੇ ਇਸ ਨੂੰ ਖਤਮ ਕਰ ਦਿੱਤਾ ਹੈ। ਪਰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਇਸਦੀ ਮਾਫੀ ਸਿਰਫ 3 ਲੱਖ ਰੁਪਏ ਤੱਕ ਦਾ ਕਾਰਡ ਬਣਾਉਣ ਤੇ ਹੀ ਮਿਲਦੀ ਹੈ। ਪਸ਼ੂ ਪਾਲਣ ਅਤੇ ਮੱਛੀ ਪਾਲਣ ਲਈ ਕਰਜ਼ਾ ਲੈਣ ਵਾਲੇ ਇਸ ਦਾਇਰੇ ਵਿੱਚ ਆਉਂਦੇ ਹਨ।

ਟੀਚੇ ਦਾ ਕਿੰਨਾ ਹੋਇਆ ਖਰਚ

ਕੇਂਦਰ ਸਰਕਾਰ ਨੇ ਵਿੱਤੀ ਸਾਲ 2021-22 ਵਿੱਚ 16.5 ਲੱਖ ਕਰੋੜ ਰੁਪਏ ਦੇ ਖੇਤੀ ਕਰਜ਼ੇ ਵੰਡਣ ਦਾ ਟੀਚਾ ਰੱਖਿਆ ਹੈ। ਦੱਸਿਆ ਗਿਆ ਹੈ ਕਿ ਇਸ ਵਿੱਚੋਂ ਕਿਸਾਨਾਂ ਨੂੰ 14 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਸਮੇਤ ਸਾਰੇ ਕਿਸਾਨਾਂ ਤੱਕ ਕੇਸੀਸੀ ਪਹੁੰਚਾਉਣ ਲਈ ਫਰਵਰੀ 2020 ਦੇ ਆਖਰੀ ਦਿਨ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਜਿਸ ਤਹਿਤ 2.51 ਕਰੋੜ ਤੋਂ ਵੱਧ ਕੇ.ਸੀ.ਸੀ. ਜਾਰੀ ਕੀਤੇ ਜਾ ਚੁਕੇ ਹਨ

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran