ਗਾਂ ਦੇ ਦੁੱਧ ਨਾਲੋਂ ਸਿਹਤ ਲਈ ਜ਼ਿਆਦਾ ਵਧੀਆ ਹੈ ਮੱਝ ਦਾ ਦੁੱਧ, ਜਾਣੋ ਕਿਵੇਂ

April 03 2019

ਗਾਂ ਦਾ ਦੁੱਧ ਬਿਹਤਰ ਹੈ ਜਾਂ ਮੱਝ ਦਾ ਦੁੱਧ? ਅਕਸਰ ਦੇਖਿਆ ਗਿਆ ਹੈ ਕਿ ਲੋਕਾਂ ਦੇ ਮਨ ਵਿਚ ਇਹ ਸਵਾਲ ਹੁੰਦਾ ਹੈ ਕਿ ਸਿਹਤ ਲਈ ਕਿਹੜਾ ਦੁੱਧ ਜ਼ਿਆਦਾ ਫ਼ਾਇਦੇਮੰਦ ਹੈ ਅਤੇ ਬੱਚਿਆਂ ਨੂੰ ਕਿਹੜਾ ਦੁੱਧ ਪਿਆਈਏ। ਮੱਝ ਦਾ ਦੁੱਧ ਮੋਟਾ ਅਤੇ ਮਲਾਈਦਾਰ ਹੋਣ ਦੇ ਕਾਰਨ ਇਸ ਦਾ ਪ੍ਰਯੋਗ ਦਹੀ, ਪਨੀਰ, ਖੋਆ ਅਤੇ ਦੇਸੀ ਘਿਓ ਵਰਗੀਆਂ ਚੀਜ਼ਾਂ ਨੂੰ ਬਣਾਉਣ ਵਿਚ ਕੀਤਾ ਜਾਂਦਾ ਹੈ। ਇਸ ਲਈ ਇਸ ਵਿਚ ਕਿਹੜਾ ਦੁੱਧ ਤੁਹਾਨੂੰ ਚਾਹੀਦਾ ਹੈ ਇਹ ਤੁਹਾਡੀ ਸਿਹਤ ਦੀਆਂ ਨਿੱਜੀ ਜ਼ਰੂਰਤਾਂ ‘ਤੇ ਨਿਰਭਰ ਕਰਦਾ ਹੈ। ਪੋਸ਼ਕ ਤੱਤਾਂ ਦੇ ਮਾਮਲਿਆਂ ਵਿਚ ਮੱਝ ਦਾ ਦੁੱਧ ਗਾਂ ਦੇ ਦੁੱਧ ਨਾਲੋਂ ਜ਼ਿਆਦਾ ਚੰਗਾ ਹੈ।

ਇਸ ਵਿਚ ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ ਜਿਹੜਾ ਹੱਡੀਆਂ ਅਤੇ ਦੰਦਾਂ ਦੇ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਮੱਝ ਦਾ ਦੁੱਧ ਆਸਟਿਯੋਪੇਰੋਸਿਸ ਤੋਂ ਬਚਾਉਂਦਾ ਹੈ। ਇਹ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਮਿਨਰਲ ਦਾ ਚੰਗਾ ਸ੍ਰੋਤ ਹੈ। ਪੋਟਾਸ਼ੀਅਮ ਕੋਲੇਸਟ੍ਰਾਲ ਦਾ ਕੰਮ ਕਰਦਾ ਹੈ। ਅਤੇ ਪਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਇਹ ਆਇਰਨ ਦਾ ਵੀ ਚੰਗਾ ਸ਼੍ਰੋਤ ਹੈ। ਕੋਲੇਸਟ੍ਰਾਲ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਗਾਂ ਦਾ ਦੁੱਧ ਨਾ ਪੀਓ। ਇਸ ਵਿਚ ਸੈਚੁਰੇਟੇਡ ਫੈਟ ਕੋਲੇਸਟ੍ਰਾਲ ਲੈਵਲ ਨੂੰ ਵਧਾ ਸਕਦਾ ਹੈ। ਜ਼ਿਆਦਾ ਕੋਲੇਸਟ੍ਰਾਲ ਨਾਲ ਹਾਰਟ ਅਟੈਕ, ਹਾਈਪਰਟੇਂਸ਼ਨ ਅਤੇ ਸਟ੍ਰੋਕ ਵੀ ਹੋ ਸਕਦਾ ਹੈ।

ਉੱਥੇ ਹੀ ਮੱਝ ਦੇ ਦੁੱਧ ਵਿਚ ਕੋਲੇਸਟ੍ਰਾਲ ਦੀ ਮਾਤਰਾ ਘੱਟ ਹੁੰਦੀ ਹੈ ਇਸ ਲਈ ਦਿਲ ਦੀ ਬਿਮਾਰੀ ਅਤੇ ਡਾਇਬਟੀਜ਼ ਦੇ ਸ਼ਿਕਾਰ ਲੋਕਾਂ ਦੇ ਲਈ ਮੱਝ ਦਾ ਦੁੱਧ ਬਿਹਤਰ ਹੈ। ਉਂਝ ਗਾਂ ਦੇ ਦੁੱਧ ਵਿਚ ਪ੍ਰੋਟੀਨ ਜ਼ਿਆਦਾ ਹੇਣ ਦੀ ਵਜ੍ਹਾ ਤੋਂ ਇਹ ਬੁੱਢੇ ਲੋਕਾਂ ਲਈ ਫ਼ਾਇਦੇਮੰਦ ਹੁੰਦਾ ਹੈ ਜਿਹੜਾ ਉਨ੍ਹਾਂ ਨੂੰ ਹੱਡੀਆਂ ਦੇ ਨੁਕਸਾਨ ਤੋਂ ਬਚਾਉਂਦਾ ਹੈ। ਦੂਜੀ ਤਰ੍ਹਾਂ ਗਾਂ ਦੇ ਇਕ ਕੱਪ ਦੁੱਧ ਤੋਂ ਤੁਹਾਨੂੰ 8 ਗ੍ਰਾਮ ਪ੍ਰੋਟੀਨ ਮਿਲਦਾ ਹੈ। ਜੇਕਰ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਮੱਝ ਦਾ ਦੁੱਧ ਠੀਕ ਨਹੀਂ ਹੈ। ਮੱਝ ਦੇ ਇਕ ਕੱਪ ਵਿਚ ਦੁੱਧ ਵਿਚ 2.85.5 ਕੇਲੋਰੀ ਹੁੰਦੀ ਹੈ।

ਉਥੇ ਗਾਂ ਦੇ ਇਕ ਕੱਪ ਦੁੱਧ ਵਿਚ ਸਿਰਫ਼ 160 ਕੈਲੋਰੀ। ਮੱਝ ਦੇ ਦੱਥ ਵਿਚ ਗਾਂ ਦੇ ਦੁੱਧ ਦੀ ਤੁਲਨਾ ਦੁੱਗਣਾ ਫ਼ੈਟ ਹੁੰਦਾ ਹੈ। ਇਸ ਲਈ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਮੱਝ ਦਾ ਦੁੱਧ ਪੀਣਾ ਘੱਟ ਕਰ ਦਿਓ। 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman