ਪਸ਼ੂਆਂ ਵਿਚ ਚੱਲ ਰਹੀਆਂ ਬਿਮਾਰੀਆਂ ਦੇ ਇਲਾਜ਼ ਸਬੰਧੀ ਵੈਟਨਰੀ ਅਫ਼ਸਰਾਂ ਦੀ ਟ੍ਰੇਨਿੰਗ

March 13 2023

ਸਾਲ 2022-23 ਦੌਰਾਨ ਅਸਿਸਟੈਂਸ ਟੂ ਸਟੇਟਸ ਫਾਰ ਕੰਟਰੋਲ ਆਫ ਐਨੀਮਲਜ ਡਿਜੀਜ਼ (ਅਸਕੈਡ) ਸਕੀਮ ਅਧੀਨ ਵਰਕਸ਼ਾਪ/ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 11 ਜ਼ਿਲਿਆਂ ਦੇ 250 ਵੈਟਨਰੀ ਅਫ਼ਸਰਾਂ ਦੀ ਟ੍ਰੇਨਿੰਗ ਪਟਿਆਲਾ ਵਿਖੇ 13 ਮਾਰਚ, 2023 ਨੂੰ ਲਗਾਈ ਜਾ ਰਹੀ ਹੈ ਅਤੇ ਬਾਕੀ ਦੇ ਰਹਿੰਦੇ 11 ਜ਼ਿਲਿਆਂ ਦੀ ਟ੍ਰੇਨਿੰਗ ਕਪੂਰਥਲਾ ਵਿਖੇ 15 ਮਾਰਚ, 2023 ਨੂੰ ਲਗਾਈ ਜਾ ਰਹੀ ਹੈ। ਇਸ ਟ੍ਰੇਨਿੰਗ ਦਾ ਮੁੱਖ ਮੰਤਵ ਪਸ਼ੂਆਂ ਵਿਚ ਚੱਲ ਰਹੀਆਂ ਮੁੱਖ ਬਿਮਾਰੀਆਂ ਦਾ ਇਲਾਜ਼ ਅਤੇ ਉਹਨਾਂ ਉੱਤੇ ਪੂਰਨ ਕੰਟਰੋਲ ਕਰਨਾ ਰਹੇਗਾ।