ਕਈਂ ਸਾਲਾ ਦੇ ਸਮੇਂ ਤੋਂ ਬਾਅਦ ਇਕ ਵਾਰ ਫਿਰ ਤੋਂ ਭਾਰਤੀ ਗ਼ੈਰ ਬਾਸਮਤੀ ਚੌਲ ਦਾ ਨਿਰਯਾਤ ਚੀਨ ਨੂੰ ਹੋਣ ਲੱਗਾ ਹੈ। ਇਸ ਕਾਰਨ ਉਤਰ ਪ੍ਰਦੇਸ਼, ਪੰਜਾਬ, ਬਿਹਾਰ, ਝਾਰਖੰਡ, ਛਤੀਸ਼ਗੜ੍ਹ, ਪੱਛਮੀ ਬੰਗਾਲ ਦੇ ਰਾਜਾਂ ਦੇ ਗ਼ੈਰ ਬਾਸਮਤੀ ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ ਹੁਣ ਉਹਨਾਂ ਦੇ ਫ਼ਸਲ ਦਾ ਚੰਗਾ ਮੁੱਲ ਮਿਲ ਸਕੇਗਾ। ਭਾਰਤ ਪਿਛਲੇ 10 ਮਹੀਨਿਆਂ ‘ਚ ਚੀਨ ਨੂੰ 10 ਹਜਾਰ ਟਨ ਗ਼ੈਰ ਬਾਸਮਤੀ ਚੌਲ ਨਿਰਯਾਤ ਕਰ ਚੁੱਕਿਆ ਹੈ। ਉਥੇ ਹੀ ਗ਼ੈਰ ਬਾਸਮਤੀ ਚੌਲ ਨਾਲ ਲੱਦਿਆ ਇਕ ਜਹਾਜ਼ ਪਿਛਲੇ ਹਫ਼ਤੇ ਹੀ ਭੇਜਿਆ ਗਿਆ ਹੈ।
ਪਰ ਮੰਗ ਵੱਧਣ ਤੇ ਕੁਆਲਟੀ ਵਿੱਚ ਸੁਧਾਰ ਆਉਣ ਤੋਂ ਬਾਅਦ ਇਸ ਸਾਲ ਗ਼ੈਰ ਬਾਸਮਤੀ ਚੌਲ ਦਾ ਨਿਰਯਾਤ ਵੱਧਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਗ਼ੈਰ ਬਾਸਮਤੀ ਚੌਲ ਨਿਰਯਾਤ ਉਤੇ ਪੰਜ ਫ਼ੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਇਸਦਾ ਅਸਰ ਇਹ ਹੋਵੇਗਾ ਕੇ ਮੰਗ ਵੱਧਣ ਨਾਲ ਬਾਸਮਤੀ ਚੋਲਾਂ ਵਾਂਗ ਪਰਮਲ ਝੋਨੇ ਦੇ ਵੀ ਭਾਅ ਵੱਧ ਜਾਣਗੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਟ੍ਰਿਬਿਊਨ