ਨਹੀਂ ਮਿਲੀ PM Kisan Yojana ਦੀ ਕਿਸ਼ਤ? ਇਹਨਾਂ ਨੰਬਰਾਂ ਤੇ ਕਰੋ Call

May 14 2020

ਲੌਕਡਾਊਨ ਦੇ ਚਲਦਿਆਂ ਪ੍ਰਭਾਵਿਤ ਹੋਏ ਦੇਸ਼ ਭਰ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ (Pradhan Mantri Kisan Samman Nidhi) ਦੇ ਤਹਿਤ 2,000 ਰੁਪਏ ਦੀ ਰਕਮ 9.13 ਕਰੋੜ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਹੈ।

ਕਿਸਾਨਾਂ ਨੂੰ ਦਿੱਤੀ ਗਈ ਇਸ ਮਦਦ ਦੇ ਤਹਿਤ ਸਰਕਾਰ ਵੱਲੋਂ ਹੁਣ ਤੱਕ 18,253 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਜੇਕਰ ਤੁਸੀਂ ਵੀ ਅਜਿਹੇ ਕਿਸਾਨ ਹੋ, ਜਿਨ੍ਹਾਂ  ਨੇ ਪੀਐਮ ਕਿਸਾਨ ਯੋਜਨਾ ਦੇ ਤਹਿਤ ਰਜਿਸਟਰੇਸ਼ਨ ਕਰਵਾਈ ਸੀ ਪਰ ਹੁਣ ਤੱਕ 2,000 ਰੁਪਏ ਦੀ ਰਕਮ ਖਾਤੇ ਵਿਚ ਨਹੀਂ ਆਈ ਹੈ ਤਾਂ ਤੁਸੀਂ ਫੋਨ ਕਰ ਕੇ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਜੇਕਰ ਤੁਹਾਡੇ ਖਾਤੇ ਵਿਚ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਕਿਸ਼ਤ ਨਹੀਂ ਆਈ ਹੈ ਤਾਂ ਤੁਹਾਨੂੰ ਅਪਣੇ ਪਿੰਡ ਦੇ ਅਕਾਂਊਟੈਂਟ (Accountant) ਨਾਲ ਗੱਲ ਕਰਨੀ ਚਾਹੀਦੀ ਹੈ ਜਾਂ ਫਿਰ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਵੀ ਜੇਕਰ ਰਕਮ ਤੁਹਾਡੇ ਖਾਤੇ ਵਿਚ ਟ੍ਰਾਂਸਫਰ ਨਹੀਂ ਹੁੰਦੀ ਹੈ ਤਾਂ ਫਿਰ ਤੁਸੀਂ ਸਿੱਧਾ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ।

ਪੀਐਮ ਕਿਸਾਨ ਹੈਲਪਲਾਈਨ ਨੰਬਰ

  • ਪੀਐਮ ਕਿਸਾਨ ਹੈਲਪਲਾਈਨ-155261
  •  ਪੀਐਮ ਕਿਸਾਨ ਟੌਲ ਫਰੀ-1800115526
  • ਲੈਂਡ ਲਾਈਨ ਨੰਬਰ-011-23381092, 23382401

ਇਸ ਤੋਂ ਇਲਾਵਾ ਜੇਕਰ ਤੁਸੀਂ ਇੰਟਰਨੈੱਟ ਦੀ ਵਰਤੋਂ ਕਰਨਾ ਜਾਣਦੇ ਹੋ ਤਾਂ ਫਿਰ pmkisan-ict@gov.in ਤੇ ਈ-ਮੇਲ ਵੀ ਕਰ ਸਕਦੇ ਹੋ। ਇਸ ਤੋਂ ਪਹਿਲਾਂ ਤੁਹਾਨੂੰ ਇਕ ਵਾਰ ਪੀਐਮ ਕਿਸਾਨ ਯੋਜਨਾ ਦੀ ਲਿਸਟ ਵਿਚ ਅਪਣਾ ਨਾਮ ਵੀ ਚੈੱਕ ਕਰ ਲੈਣਾ ਚਾਹੀਦਾ ਹੈ।

ਇਸ ਦੀ ਪ੍ਰਕਿਰਿਆ ਹੈ-

-ਸਭ ਤੋਂ ਪਹਿਲਾਂ pmkisan.gov.in/ ਵੈੱਬਸਾਈਟ ਤੇ ਜਾਓ।

-ਪੇਜ ਖੁੱਲ੍ਹਣ ਤੇ ਤੁਹਾਨੂੰ ਦਿੱਤੇ ਗਏ ਵਿਕਲਪਾਂ ਵਿਚੋਂ ‘Farmer’s Corner’ ਦਾ ਵਿਕਲਪ ਚੁਣਨਾ ਹੋਵੇਗਾ।

-ਇਸ ਤੋਂ ਬਾਅਦ ‘beneficiary list’ ਤੇ ਕਲਿੱਕ ਕਰਨਾ ਹੋਵੇਗਾ।

-ਹੁਣ ਤੁਹਾਨੂੰ ਅਪਣੇ ਸੂਬੇ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਅਤੇ ਪਿੰਡ ਦੀ ਜਾਣਕਾਰੀ ਦਰਜ ਕਰਵਾਉਣੀ ਹੋਵੇਗੀ।

-ਇਸ ਨੂੰ ਭਰਨ ਤੋਂ ਬਾਅਦ Get Report ਤੇ ਕਲਿੱਕ ਕਰੋ ਅਤੇ ਤੁਹਾਡੇ ਸਾਹਮਣੇ ਪੂਰੀ ਲਿਸਟ ਆ ਜਾਵੇਗੀ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ