ਤਪਾ ਖੇਤਰ ਦੇ ਕਿਸਾਨਾਂ ਨੇ ਕਣਕ ਨੂੰ ਪਾਈ ਦਾਤੀ

April 05 2019

ਤਪਾ ਖੇਤਰ ਚ ਕਿਸਾਨਾਂ ਵੱਲੋਂ ਕਣਕ ਦੀ ਹੱਥੀ ਵਾਢੀ ਕਰਵਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਉਂਦੇ ਕੁਝ ਦਿਨਾਂ ਚ ਕਣਕ ਦੀ ਫ਼ਸਲ ਨੂੰ ਕੰਬਾਈਨ ਮਸ਼ੀਨਾਂ ਰਾਹੀਂ ਕਟਾਈ ਸ਼ੁਰੂ ਹੋ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੇੜਲੇ ਪਿੰਡ ਦੇ ਕਿਸਾਨ ਨਛੱਤਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਹੀ ਅਗੇਤੀ ਕਣਕ ਦੀ ਫ਼ਸਲ ਬੀਜੀ ਗਈ ਜਿਸ ਕਰ ਕੇ ਫ਼ਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਗਈ ਕਿਉਂਕਿ ਡੰਗਰਾਂ ਲਈ ਤੂੜੀ ਦੀ ਵੀ ਲੋੜ ਸੀ। ਇਸ ਕਰ ਕੇ ਕਣਕ ਨੂੰ ਦਾਤੀ ਪਾਈ ਗਈ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ