ਝੋਨੇ ਦੀ ਲੁਆਈ ਲਈ ਬਦਲੇਗੀ ਰਣਨੀਤੀ, ਕੈਪਟਨ ਸਰਕਾਰ ਅੱਜ ਲਏਗੀ ਫੈਸਲਾ

May 09 2020

ਪੰਜਾਬ ਸਰਕਾਰ ਝੋਨੇ ਦੀ ਲੁਆਈ ਇੱਕ ਹਫ਼ਤੇ ਪਹਿਲਾਂ ਹੋ ਸਕਦੀ ਹੈ। ਯਾਨੀ ਹੁਣ ਝੋਨੇ ਦੀ ਲੁਆਈ 20 ਜੂਨ ਦੀ ਬਜਾਏ 13 ਜੂਨ ਤੋਂ ਸ਼ੁਰੂ ਹੋਵੇਗੀ। ਮੁੱਖ ਮੰਤਰੀ ਕਪੈਟਨ ਅਮਰਿੰਦਰ ਸਿੰਘ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੇ ਆਖਰੀ ਫੈਸਲਾ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਚ ਲਿਆ ਜਾਵੇਗਾ।

ਪਿਛਲੇ ਸਾਲ ਵੀ ਲੋਕ ਸਭਾ ਚੋਣਾਂ ਵਿੱਚ ਕਿਸਾਨਾਂ ਦੇ ਦਬਾਅ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਜਨਤਕ ਮੀਟਿੰਗ ਵਿੱਚ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ, ਜਦੋਂਕਿ ਵਿਭਾਗ ਧਰਤੀ ਹੇਠਲੇ ਪਾਣੀ ਦੀ ਸਥਿਤੀ ਨੂੰ ਵੇਖਦਿਆਂ 20 ਜੂਨ ਤੋਂ ਅਜਿਹਾ ਕਰਨਾ ਚਾਹੁੰਦਾ ਸੀ।ਇਸ ਵਾਰ ਹਲਾਤ ਫਿਰ ਬਦਲ ਗਏ ਹਨ।

ਕੋਰੋਨਾਵਾਇਰਸ ਮਹਾਮਾਰੀ ਕਾਰਨ ਪੰਜਾਬ ਵਿੱਚੋਂ ਮਜ਼ਦੂਰ ਕੂਚ ਕਰ ਚੁੱਕੇ ਹਨ। ਇਸ ਲਈ ਇਸ ਵਾਰ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕਰ ਰਹੀ ਹੈ।

ਪਰ ਇਸ ਵਕਤ ਚਿੰਤਾ ਦਾ ਵਿਸ਼ੇ ਇਹ ਹੈ ਕਿ 29 ਲੱਖ ਹੈਕਟਰ ਚ ਝੋਨਾ ਲਾਉਣ ਲਈ ਇਸ ਸਾਲ ਸਾਨੂੰ ਮਜ਼ਦੂਰਾਂ ਦੀ ਭਾਰੀ ਕਮੀ ਆਉਣ ਵਾਲੀ ਹੈ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਦੋ ਦਿਨ ਪਹਿਲਾਂ ਝੋਨੇ ਦੀ ਬਿਜਾਈ ਲਈ 1 ਜੂਨ ਤੋਂ ਸੀਜ਼ਨ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਸਾਨਾਂ ਨੂੰ ਮਸ਼ੀਨਰੀ ਤੇ 75 ਫੀਸਦੀ ਸਬਸਿਡੀ ਦੇਣ ਦੀ ਮੰਗ ਵੀ ਕੀਤੀ ਸੀ।

ਦਿਲਚਸਪ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ 2007-12 ਦੇ ਦੌਰਾਨ ਬਾਦਲ ਸਰਕਾਰ ਨੇ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਇੱਕ ਕਾਨੂੰਨ ਪਾਸ ਕੀਤਾ ਸੀ। ਇਸ ਦੇ ਚੱਲਦੇ  ਝੋਨੇ ਦੀ ਬਿਜਾਈ 10 ਜੂਨ ਤੋਂ ਪਹਿਲਾਂ ਸ਼ੁਰੂ ਕਰਨ ਤੇ ਰੋਕ ਸੀ। ਹਾਲਾਂਕਿ ਬਾਅਦ ਚ ਇਹ ਤਰੀਕ ਨੂੰ 15 ਜੂਨ ਕਰ ਦਿੱਤਾ ਗਿਆ ਤੇ ਦੋ ਸਾਲ ਬਾਅਦ 20 ਜੂਨ ਪਰ ਹਾਲੇ ਤੱਕ ਇੱਕ ਵਾਰ ਵੀ ਬਿਜਾਈ 20 ਜੂਨ ਨੂੰ ਨਹੀਂ ਹੋ ਸਕੀ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ