ਝੋਨੇ ਦੀ ਪਰਾਲੀ ਤੋਂ ਪਸ਼ੂ ਚਾਰਾ ਬਣਾਉਣ ਲਈ ਜਾਗਰੂਕਤਾ ਮੁਹਿੰਮ ਦੀ ਸੰਗਰੂਰ ਤੋਂ ਸ਼ੁਰੂਆਤ

April 08 2019

ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਪਸ਼ੂ ਚਾਰਨ ਬਣਾਉਣ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਅੱਜ ਸੰਗਰੂਰ ਕੀਤੀ ਗਈ। ਗਊਸ਼ਾਲਾ ਮਹਾਸੰਘ ਪੰਜਾਬ ਅਤੇ ਸਾਇਟੇਫਿਕ ਅਵੇਅਰਨੈੱਸ ਫੋਰਮ ਵੱਲੋਂ ਸਾਂਝੇ ਤੌਰ ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਵਾਮੀ ਅੰਮਰਿਤ ਅਨੰਦ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਭਾਰਤ ਚ ਭਾਰਤ ਚ ਸਭ ਤੋਂ ਜ਼ਿਆਦਾ ਕਣਕ ਅਤੇ ਝੋਨਾ ਪੈਦਾ ਕਰਦਾ ਹੈ। ਇਹ ਹੀ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਸਭ ਤੋਂ ਜ਼ਿਆਦਾ ਅੱਗ ਲਗਾਈ ਜਾਂਦੀ ਹੈ। ਸਵਾਮੀ ਸ੍ਰੀ ਅਨੰਦ ਨੇ ਕਿਹਾ ਕਿ ਇਕ ਰਿਪੋਰਟ ਮੁਤਾਬਿਕ ਪਰਾਲੀ ਨੂੰ ਅੱਗ ਲਗਾਉਣ ਨਾਲ ਫੈਲਦੇ ਪ੍ਰਦੂਸ਼ਣ ਤੋਂ ਹੁੰਦੀਆਂ ਬਿਮਾਰੀਆਂ ਆਦਿ ਤੇ ਹਰ ਸਾਲ 30,000 ਕਰੋੜ ਡਾਲਰ ਦਾ ਨੁਕਸਾਨ ਹੁੰਦਾ ਹੈ, ਜੇਕਰ ਇਸ ਖਰਚੇ ਦਾ ਸਿਰਫ਼ 10 ਫ਼ੀਸਦੀ ਹੀ ਖ਼ਰਚ ਕੀਤਾ ਜਾਵੇ ਤਾਂ ਅੱਗ ਲਗਾਉਣ ਨਾਲ ਪੈਦਾ ਹੁੰਦੀ ਜ਼ਹਿਰ ਦੀ ਥਾਂ ਇਸ ਨੂੰ ਭੁੱਖੇ ਮਰ ਰਹੇ ਪਸ਼ੂਆਂ ਨੂੰ ਖਵਾ ਕੇ ਅੰਮ੍ਰਿਤ ਰੂਪੀ ਗੋਬਰ ਪ੍ਰਾਪਤ ਕੀਤਾ ਜਾ ਸਕਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ