ਝਾਰਖੰਡ ਦੇ ਕਿਸਾਨ ਨੇ ਉਗਾਏ ਅਜਿਹੇ ਤਰਬੂਜ, ਦੇਖ ਹਰ ਕੋਈ ਹੋ ਰਿਹਾ ਹੈਰਾਨ

June 27 2020

ਗਰਮੀ ਦੇ ਸੀਜ਼ਨ ਵਿਚ ਤੁਸੀਂ ਲਾਲ ਤਰਬੂਜ ਤਾਂ ਬਹੁਤ ਖਾਧੇ ਹੋਣਗੇ ਪਰ ਕਦੇ ਪੀਲੇ ਰੰਗ ਦਾ ਤਰਬੂਜ਼ ਨਹੀਂ ਖਾਧਾ ਹੋਵੇਗਾ। ਅਜਿਹਾ ਤਰਬੂਜ ਝਾਰਖੰਡ ਦੇ ਪਿੰਡ ਰਾਮਗੜ੍ਹ ਦੇ ਵਿਚ ਕਿਸਾਨ ਦੇ ਵੱਲੋਂ ਉਗਾਇਆ ਗਿਆ ਹੈ, ਜਿਸ ਦਾ ਰੰਗ ਪੀਲਾ ਹੈ। ਕਿਸਾਨ ਦੇ ਇਸ ਪੀਲੇ ਰੰਗ ਦੀ ਪੈਦਾਵਾਰ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਰਾਜਿੰਦਰ ਬੋਧਿਆ ਨਾ ਦੇ ਇਸ ਕਿਸਾਨ ਨੇ ਪੀਲੇ ਤਾਈਬਾਨ ਤਰਬੂਜ ਦੀ ਖੇਤੀ ਕਰ ਇਕ ਮਿਸਾਲ ਪੈਦਾ ਕਰ ਦਿੱਤੀ ਹੈ ਅਤੇ ਜਿਸ ਤੋਂ ਬਾਅਦ ਹਰ ਕੋਈ ਇਸ ਕਿਸਾਨ ਦੀ ਪ੍ਰਸੰਸਾ ਕਰ ਰਿਹਾ ਹੈ।

ਦੱਸ ਦੱਈਏ ਰਜੇਂਦਰ ਦੇ ਵੱਲੋਂ ਬੜੀ ਮਿਹਨਤ ਦੇ ਨਾਲ ਇਸ ਫਸਲ ਦੀ ਖੇਤੀ ਕੀਤੀ ਗਈ ਹੈ। ਰਾਜੇਂਦਰ ਨੇ ਸਵਦੇਸ਼ੀ ਨਹੀਂ ਬਲਕਿ ਤਾਈਬਾਨੀ ਤਰਬੂਜ ਉਗਾਏ ਹਨ। ਜਿਸ ਲਈ ਕਿਸਾਨ ਨੇ ਆਨਲਾਈਨ ਬੀਜ ਮੰਗਵਾ ਕੇ ਖੇਤੀ ਕੀਤੀ। ਦੱਸ ਦੱਈਏ ਕਿ ਇਸ ਪੀਲੇ ਤਰਬੂਜ ਦਾ ਰੰਗ ਅਤੇ ਆਕਾਰ ਲਾਲ ਤਰਬੂਜ ਵਰਗਾ ਹੀ ਹੈ, ਪਰ ਜਦੋਂ ਇਸ ਨੂੰ ਕੱਟਿਆ ਜਾਂਦਾ ਹੈ ਤਾਂ ਇਸ ਵਿਚੋਂ ਲਾਲ ਦੀ ਥਾਂ ਪੀਲਾ ਤਰਬੂਜ ਨਿਕਲਦਾ ਹੈ। ਉਧਰ ਲੋਕਾਂ ਨੂੰ ਜਦੋ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ।

ਇਹ ਤਰਬੂਜ ਕੀਮਤੀ ਹਾਈਬ੍ਰੈਡ ਕਿਸਮ ਦਾ ਹੈ। ਇਹ ਖਾਣ ਵਿਚ ਮਿੱਠਾ ਅਤੇ ਕਾਫੀ ਰਸੀਲਾ ਫਲ ਹੁੰਦਾ ਹੈ। ਕਿਸਾਨ ਰਾਜੇਂਦਰ ਬੇਦਿਆ ਨੇ ਦੱਸਿਆ ਕਿ ਤਾਈਬਾਨ ਤੋਂ ਆਨ ਲਾਈਨ ਬਿਗ ਹਾਟ ਦੇ ਜ਼ਰੀਏ 800 ਰੁਪਏ ਵਿਚ ਦਸ ਗ੍ਰਾਮ ਬੀਜ ਮੰਗਵਾਏ ਸਨ। ਇਸ ਲ਼ਈ ਮੈਂ ਆਪਣੇ ਛੋਟੇ ਜਿਹੇ ਖੇਤ ਵਿਚ ਤਜ਼ਰਬੇ ਵੱਜੋਂ ਪਲਾਸਟਿਕ ਦੇ ਕੜਵਲ ਅਤੇ ਤੁਬਕੇ ਸਿੰਚਾਈ ਵਿਧੀ ਨਾਲ ਖੇਤੀ ਕੀਤੀ ਸੀ। ਉਸ ਨੇ ਦੱਸਿਆ ਕਿ ਖੇਤੀ ਵਿਚ 15 ਕੁਆਟਿਲ ਤੋਂ ਜ਼ਿਆਦਾ ਦੀ ਖੇਤੀ ਹੋਈ ਹੈ।

ਜੇਕਰ ਸਹੀ ਭਾਅ ਮਿਲਿਆ ਤਾਂ ਇਸ ਵਿਚੋਂ 22 ਹਜ਼ਾਰ ਤੋਂ ਜ਼ਿਆਦਾ ਰੁਪਏ ਦੀ ਆਮਦਨੀ ਸਕਦੀ ਹੈ। ਜੋ ਲਾਗਤ ਮੁੱਲ ਨਾਲੋਂ ਤਿੰਨ ਗੁਣਾਂ ਜ਼ਿਆਦਾ ਹੋਵੇਗੀ। ਇਸ ਨੂੰ ਦੇਖ ਹੁਣ ਪਿੰਡ ਦੇ ਕਈ ਹੋਰ ਕਿਸਾਨ ਵੀ ਇਸ ਦੀ ਖੇਤੀ ਕਰਨ ਬਾਰੇ ਵਿਚਾਰ ਕਰ ਰਹੇ ਹਨ। ਹਾਲਾਂਕਿ ਰਾਮਗੜ੍ਹ ਦਾ ਗੋਲਾ ਬਲਾਕ ਖੇਤਰ ਖੇਤੀਬਾੜੀ ਦੇ ਲਈ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਥੋਂ ਦੇ ਕਿਸਾਨਾਂ ਵੱਲੋਂ ਅਧੁਨਿਕ ਖੇਤੀ ਦੀਆਂ ਕਈ ਤਕਨੀਕਾਂ ਨੂੰ ਅਪਣਾਇਆ ਜਾ ਰਿਹਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesmam