ਇਸ ਰੁੱਖ ਦੀ ਕਾਸ਼ਤ ਤੁਹਾਨੂੰ ਬਣਾ ਸਕਦੀ ਅਮੀਰ! ਕਰੋੜਾਂ ਚ ਕਮਾਈ

December 07 2021

ਬਹੁਤੇ ਲੋਕ ਸੋਚਦੇ ਹਨ ਕਿ ਖੇਤੀ ਰਾਹੀਂ ਬਹੁਤੀ ਕਮਾਈ ਨਹੀਂ ਕੀਤੀ ਜਾ ਸਕਦੀ। ਪਰ ਜੇਕਰ ਤੁਸੀਂ ਆਪਣੀ ਜ਼ਮੀਨ ਦੀ ਵਰਤੋਂ ਕਿਸੇ ਖਾਸ ਰੁੱਖ ਨੂੰ ਲਗਾਉਣ ਲਈ ਕਰਦੇ ਹੋ, ਤਾਂ ਤੁਸੀਂ ਕਰੋੜਾਂ ਦੇ ਮਾਲਕ ਹੋ ਸਕਦੇ ਹੋ। ਦਰਅਸਲ, ਇਸ ਰੁੱਖ ਦਾ ਨਾਂਅ ਚੰਦਨ ਹੈ। ਤੁਸੀਂ ਚੰਦਨ ਦੀ ਲੱਕੜ ਰਾਹੀਂ ਬੰਪਰ ਕਮਾਈ ਕਰ ਸਕਦੇ ਹੋ। ਇਸ ਤੋਂ ਕਮਾਈ ਲੱਖਾਂ ਵਿੱਚ ਨਹੀਂ, ਕਰੋੜਾਂ ਵਿੱਚ ਹੁੰਦੀ ਹੈ।

ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਚੰਦਨ ਦੀ ਬਹੁਤ ਜ਼ਿਆਦਾ ਮੰਗ ਹੈ ਅਤੇ ਵਿਸ਼ਵ ਭਰ ਵਿੱਚ ਮੌਜੂਦਾ ਉਤਪਾਦਨ ਇਸ ਮੰਗ ਨੂੰ ਪੂਰਾ ਨਹੀਂ ਕਰਦੇ, ਜਿਸ ਕਾਰਨ ਚੰਦਨ ਦੀ ਲੱਕੜ ਦੀ ਕੀਮਤ ਵਿੱਚ ਭਾਰੀ ਵਾਧਾ ਹੋਇਆ ਹੈ। ਤੁਸੀਂ ਚੰਦਨ ਦੀ ਕਾਸ਼ਤ ਵਿੱਚ ਜਿੰਨੀ ਰਕਮ ਨਿਵੇਸ਼ ਕਰਦੇ ਹੋ, ਉਸ ਤੋਂ ਕਈ ਗੁਣਾ ਵੱਧ ਕਮਾਈ ਕਰ ਸਕਦੇ ਹੋ।

ਚੰਦਨ ਦੇ ਰੁੱਖਾਂ ਨੂੰ ਦੋ ਤਰੀਕਿਆਂ ਨਾਲ ਉਗਾਇਆ ਜਾ ਸਕਦਾ ਹੈ - ਜੈਵਿਕ ਅਤੇ ਰਵਾਇਤੀ। ਚੰਦਨ ਦੇ ਰੁੱਖਾਂ ਨੂੰ ਆਰਗੈਨਿਕ ਤਰੀਕੇ ਨਾਲ ਉਗਾਉਣ ਲਈ ਲਗਪਗ 10 ਤੋਂ 15 ਸਾਲ ਲੱਗਦੇ ਹਨ, ਜਦੋਂ ਕਿ ਰਵਾਇਤੀ ਤਰੀਕੇ ਨਾਲ ਇੱਕ ਰੁੱਖ ਨੂੰ ਉਗਾਉਣ ਲਈ ਲਗਪਗ 20 ਤੋਂ 25 ਸਾਲ ਲੱਗਦੇ ਹਨ।

ਇਸ ਦਰੱਖਤ ਤੇ ਜਾਨਵਰ ਵੀ ਹਮਲਾ ਕਰ ਸਕਦੇ ਹਨ, ਇਸ ਲਈ ਇਸ ਰੁੱਖ ਨੂੰ ਅਵਾਰਾ ਪਸ਼ੂਆਂ ਤੋਂ ਦੂਰ ਰੱਖਣ ਦੀ ਲੋੜ ਹੈ। ਇਹ ਚੰਦਨ ਦੇ ਰੁੱਖ ਰੇਤਲੇ ਅਤੇ ਬਰਫੀਲੇ ਖੇਤਰਾਂ ਨੂੰ ਛੱਡ ਕੇ ਕਿਸੇ ਵੀ ਖੇਤਰ ਵਿੱਚ ਉਗਾਏ ਜਾ ਸਕਦੇ ਹਨ। ਚੰਦਨ ਦੀ ਵਰਤੋਂ ਪਰਫਿਊਮ, ਕਾਸਮੈਟਿਕਸ ਅਤੇ ਇੱਥੋਂ ਤੱਕ ਕਿ ਆਯੁਰਵੈਦਿਕ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ।

ਚੰਦਨ ਦਾ ਰੁੱਖ ਲਗਾਉਣ ਤੋਂ ਬਾਅਦ ਤੁਹਾਡੀ ਕਮਾਈ ਬੰਪਰ ਹੋ ਸਕਦੀ ਹੈ। ਜੇਕਰ ਸਭ ਕੁਝ ਸਹੀ ਢੰਗ ਨਾਲ ਕੀਤਾ ਜਾਵੇ ਅਤੇ ਰੁੱਖ ਨੂੰ ਕੋਈ ਨੁਕਸਾਨ ਨਾ ਹੋਵੇ, ਤਾਂ ਤੁਹਾਡੀ ਕਮਾਈ ਕਰੋੜਾਂ ਵਿੱਚ ਹੋ ਸਕਦੀ ਹੈ। ਚੰਦਨ ਦਾ ਰੁੱਖ 8 ਸਾਲ ਦਾ ਹੋ ਜਾਣ ਤੋਂ ਬਾਅਦ ਇਸਦੀ ਹਾਰਟਵੁੱਡ ਬਣਨੀ ਸ਼ੁਰੂ ਹੋ ਜਾਂਦੀ ਹੈ ਅਤੇ ਬੀਜਣ ਤੋਂ 12 ਤੋਂ 15 ਸਾਲ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ।

ਇਸ ਦੇ ਨਾਲ ਹੀ ਜਦੋਂ ਦਰੱਖਤ ਵੱਡਾ ਹੋ ਜਾਂਦਾ ਹੈ ਤਾਂ ਕਿਸਾਨ ਹਰ ਸਾਲ 15-20 ਕਿਲੋ ਲੱਕੜ ਆਸਾਨੀ ਨਾਲ ਕੱਟ ਸਕਦਾ ਹੈ। ਇਹ ਲੱਕੜ ਬਾਜ਼ਾਰ ਵਿੱਚ 3-7 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ, ਜੋ ਕਿ 10000 ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ। ਪ੍ਰਤੀ ਹੈਕਟੇਅਰ ਚੰਦਨ ਦੀ ਕਾਸ਼ਤ ਦੀ ਲਾਗਤ ਪੂਰੇ ਫਸਲੀ ਚੱਕਰ (15 ਸਾਲਾਂ) ਲਈ ਲਗਪਗ 25 ਲੱਖ ਰੁਪਏ ਆਉਂਦੀ ਹੈ, ਪਰ ਰਿਟਰਨ 1.2 ਕਰੋੜ ਰੁਪਏ ਤੋਂ 1.5 ਕਰੋੜ ਰੁਪਏ ਤੱਕ ਹੁੰਦਾ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਸਰਕਾਰ ਨੇ ਆਮ ਲੋਕਾਂ ਵਿੱਚ ਚੰਦਨ ਦੀ ਲੱਕੜ ਦੀ ਖਰੀਦੋ-ਫਰੋਖਤ ’ਤੇ ਪਾਬੰਦੀ ਲਾਈ ਹੋਈ ਹੈ। ਪਰ ਕੋਈ ਵੀ ਕਿਸਾਨ ਚੰਦਨ ਦੀ ਖੇਤੀ ਕਰ ਸਕਦਾ ਹੈ। ਸਰਕਾਰ ਖਰੀਦਦੀ ਹੈ। ਇਸ ਦੇ ਨਾਲ ਹੀ ਚੰਦਨ ਦਾ ਦਰੱਖਤ ਲਗਾਉਣ ਲਈ ਉਸ ਦਾ ਬੂਟਾ ਲੈਣਾ ਪੈਂਦਾ ਹੈ। ਇੱਕ ਪੌਦੇ ਦੀ ਕੀਮਤ ਸਿਰਫ਼ 100 ਤੋਂ 150 ਰੁਪਏ ਤੱਕ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live