ਜੌਹਨ ਡੀਅਰ ਵੱਲੋਂ ਟਰੈਕਟਰਾਂ ਦੇ ਸੱਤ ਨਵੇਂ ਮਾਡਲ ਲਾਂਚ

June 06 2019

ਜੌਹਨ ਡੀਅਰ ਕੰਪਨੀ ਨੇ ਛੋਟੇ ਤੇ ਵੱਡੇ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਹਾਰਸ ਪਾਵਰ ਦੇ 7 ਨਵੇਂ ਟਰੈਕਟਰ ਅਤੇ ਇਕ ਹਾਰਵੈਸਟਰ ਦਾ ਨਵਾਂ ਮਾਡਲ ਲਾਂਚ ਕੀਤਾ ਹੈ। ਕੰਪਨੀ ਦੇ ਐਮਡੀ ਸਤੀਸ਼ ਨਾਦੀਗਰ, ਡਾਇਰੈਕਟਰ ਮੁਕੇਸ਼ ਵਾਰਸ਼ਨੇ ਤੇ ਮਾਰਕੀਟਿੰਗ ਤੇ ਸੇਲਜ਼ ਡਾਇਰੈਕਟਰ ਰਾਜੇਸ਼ ਸਿਨਹਾ ਨੇ ਇਨ੍ਹਾਂ ਟਰੈਕਟਰਾਂ ਨੂੰ ਲਾਂਚ ਕਰਨ ਤੋਂ ਬਾਅਦ ਦੱਸਿਆ ਕਿ ਇਹ 5405 ਗੇਅਰਪ੍ਰੋ 63 ਹਾਰਸ ਪਾਵਰ ਵਾਲਾ ਟਰੈਕਟਰ ਇਕ ਤਰ੍ਹਾਂ ਨਾਲ ਗੇਮ ਚੇਂਜਰ ਹੈ। ਇਹ ਟਰੈਕਟਰ ਖੇਤੀਬਾੜੀ ਦੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰਾ ਕਰੇਗਾ, ਜਿਹੜੀਆਂ ਵੱਡੇ ਕਿਸਾਨਾਂ ਨੂੰ ਲੋੜੀਂਦੀਆਂ ਹਨ। ਇਸ ਟਰੈਕਟਰ ਦੀ ਕੰਪਨੀ ਨੇ ਪੰਜ ਸਾਲ ਦੀ ਗਾਰੰਟੀ ਵੀ ਦਿੱਤੀ ਹੈ। ਐਮਡੀ ਸਤੀਸ਼ ਨਾਦੀਗਰ ਨੇ ਕਿਹਾ ਕਿ 12 ਗੇਅਰਾਂ ਵਾਲਾ ਇਹ ਟਰੈਕਟਰ ਠੇਕੇ ’ਤੇ ਵੱਡੀ ਪੱਧਰ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਝੋਨੇ ਦੇ ਖੇਤਾਂ ਵਿਚ ਕੱਦੂ ਕਰਨ ਸਮੇਂ ਟਰੈਕਟਰ ਜ਼ਿਆਦਾ ਮੁਰੰਮਤ ਮੰਗਣ ਲੱਗ ਪੈਂਦੇ ਹਨ ਪਰ ਉਨ੍ਹਾਂ ਦੇ ਪ੍ਰੋਜੈਕਟ ਮੈਨੇਜਰਾਂ ਨੇ ਇਸ ਸਮੱਸਿਆ ਨੂੰ ਹੱਲ ਕੀਤਾ ਹੈ ਜਿਸ ਨਾਲ ਡੀਜ਼ਲ ਦੀ ਵੀ ਖਪਤ ਘਟੇਗੀ। ਇਸ ਮੌਕੇ ਸੇਲਜ਼ ਡਾਇਰੈਕਟਰ ਰਜੇਸ਼ ਸਿਨਹਾ ਵੀ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ