ਜਰਨੈਲ ਸਿੰਘ ਲਈ ਤਬਦੀਲੀ ਦਾ ਸੂਚਕ ਬਣਿਆ ਹੈਪੀ ਸੀਡਰ                                        
                                        
                                            
                                            September 11 2019                                        
                                    
                                    ਪੰਜਾਬ ਸਰਕਾਰ ਵੱਲੋਂ ਰਾਜ ਭਰ  ਚ ਨਾੜ ਅਤੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸ਼ੁਰੂ ਯਤਨਾਂ ਨੇ ਹਾਂਪੱਖੀ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬਲਾਕ ਔਡ਼੍ਹ ਦੇ ਨੇੜਲੇ ਪਿੰਡ ਬੁਰਜ ਟਹਿਲ ਦਾਸ ਜਰਨੈਲ ਸਿੰਘ ਨੂੰ ਖੇਤੀਬਾੜੀ ਵਿਭਾਗ ਤੋਂ ਸਬਸਿਡੀ  ਤੇ ਮਿਲਿਆ ਹੈਪੀ ਸੀਡਰ ਉਸ ਦੀ ਜ਼ਿੰਦਗੀ  ਚ ਤਬਦੀਲੀ ਦਾ ਸੂਚਕ ਬਣ ਕੇ ਆਇਆ ਹੈ। ਉਸ ਵੱਲੋਂ ਪਿਛਲੇ ਕਈ ਸਾਲਾਂ ਤੋਂ ਨਾੜ ਤੇ ਪਰਾਲੀ ਨੂੰ ਅੱਗ ਲਾਉਣ ਦੇ ਵਾਤਾਵਰਣ ਵਿਰੋਧੀ ਰੁਝਾਨ ਨੂੰ ਅਲਵਿਦਾ ਆਖ ਕੇ ਪਰਾਲੀ ਨੂੰ ਖੇਤ  ਚ ਹੀ ਵਾਹੁਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਜਰਨੈਲ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਗੁਰਮੀਤ ਸਿੰਘ ਕਰੀਬ 100 ਏਕੜ ਖੇਤ ਦੀ ਵਾਹੀ ਕਰਦੇ ਹਨ। ਪਿਛਲੀ ਵਾਰ ਹੈਪੀ ਸੀਡਰ ਲੈਣ ਬਾਅਦ ਉਸ ਨੇ ਝੋਨੇ ਦੀ ਪਰਾਲੀ ਨੂੰ ਹੈਪੀ ਸੀਡਰ ਨਾਲ ਖੇਤ  ਚ ਹੀ ਵਾਹਿਆ ਅਤੇ ਨਤੀਜੇ ਵਜੋਂ ਪਿਛਲੇ ਕਣਕ ਦੇ ਸੀਜ਼ਨ  ਚ ਉਸ ਨੂੰ ਵਧੀਆ ਝਾੜ ਪ੍ਰਰਾਪਤ ਹੋਇਆ। ਇਸ ਵਾਰ ਕਣਕ ਤੋਂ ਬਾਅਦ ਝੋਨਾ ਲਾਉਣ ਦੀ ਜਦੋਂ ਵਾਰੀ ਆਈ ਤਾਂ ਤੂੜੀ ਬਣਾਉਣ ਬਾਅਦ ਖੇਤ  ਚ ਬਚੇ ਵੱਢ  ਚ ਤਵੀਆਂ ਅਤੇ ਰੋਟਾਵੇਟਰ ਫੇਰ ਕੇ ਝੋਨੇ ਦੀ ਪਨੀਰੀ ਬੀਜਣ ਬਾਅਦ ਲਾਏ ਝੋਨੇ ਦਾ ਨਤੀਜਾ ਵੀ ਬੜਾ ਵਧੀਆ ਰਿਹਾ ਹੈ। ਨਵੇਂ-ਨਵੇਂ ਤਜਰਬੇ ਕਰਨ  ਚ ਦਿਲਚਸਪੀ ਰਖਦੇ ਜਰਨੈਲ ਸਿੰਘ ਨੇ ਝੋਨੇ ਦੇ ਖੜ੍ਹੇ ਵੱਢ  ਚ ਕਣਕ ਦੇ ਬੀਜ ਦਾ ਛਿੱਟਾ ਦੇ ਕੇ 21 ਕੁਇੰਟਲ ਦਾ ਪ੍ਰਤੀ ਏਕੜ ਝਾੜ ਵੀ ਪ੍ਰਰਾਪਤ ਕੀਤਾ। ਉਹ ਇਸ ਕੰਮ  ਚ ਖੇਤੀਬਾੜੀ ਅਫ਼ਸਰ ਔਡ਼੍ਹ ਡਾ: ਲੇਖ ਰਾਜ ਵੱਲੋਂ ਦਿੱਤੀ ਜਾ ਰਹੀ ਨਿਰੰਤਰ ਜਾਣਕਾਰੀ ਲਈ ਉਨ੍ਹਾਂ ਦਾ ਧੰਨਵਾਦੀ ਵੀ ਹੈ। ਜਰਨੈਲ ਸਿੰਘ ਜਿਹੜਾ ਕਿ ਸਹਿਕਾਰੀ ਖੇਤੀਬਾੜੀ ਸਭਾ ਫਾਂਬੜਾ ਦਾ ਪ੍ਰਧਾਨ ਵੀ ਹੈ ਅਤੇ ਉਨ੍ਹਾਂ ਵੱਲੋਂ ਪਹਿਲਕਦਮੀ ਕਰਕੇ ਉੱਥੇ ਵੀ ਬਾਕੀ ਖੇਤੀ ਸੰਦਾਂ ਦੇ ਨਾਲ ਦੋ ਹੈਪੀ ਸੀਡਰ ਕਿਸਾਨਾਂ ਨੂੰ ਕਿਰਾਏ  ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਉਸ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਵ ਵੱਢ ਨੂੰ ਸਾੜਨ ਤੋਂ ਰੋਕਣ ਦਾ ਹੈ ਅਤੇ ਇਸ ਲਈ ਲੋਕਾਂ ਦੀ ਸੋਚ  ਚ ਤਬਦੀਲੀ ਦੀ ਵੱਡੀ ਲੋੜ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਝੋਨੇ ਦੇ ਵੱਢ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਾ ਹੈ।
 
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਜਾਗਰਣ