ਗੰਨਾ ਕਿਸਾਨਾਂ ਲਈ ਖੁਸ਼ਖਬਰੀ

August 19 2020

ਦੇਸ਼ ਭਰ ਦੇ ਗੰਨਾ ਉਤਪਾਦਕਾਂ ਲਈ ਰਾਹਤ ਦੀ ਖ਼ਬਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਬੈਠਕ ਨੇ ਸਾਲ 2020-21 ਲਈ ਗੰਨੇ ਦੀ ਖਰੀਦ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਖਰੀਦ ਮੁੱਲ ਵਿੱਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।

ਦੱਸ ਦਈਏ ਕਿ ਇਸ ਵਾਧੇ ਤੋਂ ਬਾਅਦ ਖਰੀਦ ਮੁੱਲ 285 ਰੁਪਏ ਪ੍ਰਤੀ ਕੁਇੰਟਲ ਹੇ ਗਿਆ ਹੈ। 2018-19 ਦੇ ਮੁਕਾਬਲੇ 2019-20 ਵਿਚ ਖਰੀਦ ਮੁੱਲ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਗੰਨੇ ਦੀ ਖਰੀਦ ਕੀਮਤ ਨੂੰ Fair & Remunerative Price (ਐਫਆਰਪੀ) ਵਜੋਂ ਐਲਾਨਿਆ ਗਿਆ ਹੈ। ਦੱਸ ਦਈਏ ਕਿ ਚੀਨੀ ਸਾਲ ਹਰ ਸਾਲ ਇੱਕ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਤੇ ਅਗਲੇ ਸਾਲ 30 ਸਤੰਬਰ ਤੱਕ ਚਲਦਾ ਹੈ। ਪਿਛਲੇ ਸਾਲ ਖਰੀਦ ਮੁੱਲ ਵਿੱਚ ਵਾਧੇ ਖਿਲਾਫ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਐਫਆਰਪੀ ਉਹ ਮੁੱਲ ਹੈ ਜਿਸ ਤੇ ਖੰਡ ਮਿੱਲਾਂ ਕਿਸਾਨਾਂ ਤੋਂ ਗੰਨਾ ਖਰੀਦਦੀਆਂ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live