ਖੰਨਾ ਮੰਡੀ ’ਚ ਕਣਕ ਪੁੱਜੀ ਪਰ ਬੋਲੀ ਲਾਉਣ ਲਈ ਅਧਿਕਾਰੀ ਨਹੀਂ

April 11 2019

ਸੂਬੇ ਭਰ ਵਿਚ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਗਈ ਹੈ ਤੇ ਸਰਕਾਰ ਵੱਲੋਂ ਕਣਕ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ। 8 ਦਿਨਾਂ ਤੋਂ ਅਨਾਜ ਮੰਡੀਆਂ ਵਿਚ ਕਣਕ ਨਾ ਆਉਣ ਕਰਕੇ ਅਧਿਕਾਰੀ ਇਹੀ ਕਹਿ ਰਹੇ ਸਨ ਕਿ ਜਦੋਂ ਫ਼ਸਲ ਆਵੇਗੀ ਤਾਂ ਖਰੀਦ ਸ਼ੁਰੂ ਹੋਵੇਗੀ।

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਮੰਗਲਵਾਰ ਨੂੰ ਆੜ੍ਹਤੀ ਰਮੇਸ਼ ਐਂਡ ਸੰਨਜ਼ ਦੀ ਦੁਕਾਨ ’ਤੇ ਸਭ ਤੋਂ ਪਹਿਲਾਂ ਕਰੀਬ 10 ਕੁਇੰਟਲ ਕਣਕ ਲੈ ਕੇ ਆਏ ਕਿਸਾਨ ਬਲਜੀਤ ਸਿੰਘ ਵਾਸੀ ਸ਼ਮਸਪੁਰ ਨੂੰ ਉਮੀਦ ਸੀ ਕਿ ਪਹਿਲੀ ਢੇਰੀ ਉਸਦੀ ਵਿਕੇਗੀ ਪਰ ਕੋਈ ਅਧਿਕਾਰੀ ਬੋਲੀ ਲਾਉਣ ਨਾ ਆਇਆ। ਦਫ਼ਤਰਾਂ ਵਿਚ ਬੈਠ ਕੇ ਹੀ ਕਹਿ ਦਿੱਤਾ ਗਿਆ ਕਿ ਹਾਲੇ ਕਣਕ ਵਿਚ ਨਮੀ ਜ਼ਿਆਦਾ ਹੈ। ਮਾਰਕੀਟ ਕਮੇਟੀ ਦੇ ਸਕੱਤਰ ਦਲਵਿੰਦਰ ਸਿੰਘ ਨੇ ਮੰਨਿਆ ਕਿ ਉਨ੍ਹਾਂ ਨੇ ਢੇਰੀ ਨਹੀਂ ਦੇਖੀ। ਭਲਕੇ ਢੇਰੀ ਚੈੱਕ ਕੀਤੀ ਜਾਵੇਗੀ। ਜੇ ਮਾਪਦੰਡਾਂ ਅਨੁਸਾਰ ਨਮੀ ਠੀਕ ਹੋਈ ਤਾਂ ਨਾਲ ਦੀ ਨਾਲ ਖਰੀਦ ਸ਼ੁਰੂ ਕਰਵਾ ਦਿੱਤੀ ਜਾਵੇਗੀ।
 
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਟ੍ਰਿਬਿਊਨ