ਕੇਜਰੀਵਾਲ ਵੱਲੋਂ ਪਰਾਲੀ ਤੋਂ ਸੀਐੱਨਜੀ ਬਣਾਉਣ ਦਾ ਸੱਦਾ

November 09 2019

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਰਾਲੀ ਦੇ ਪ੍ਰਸੰਗ ’ਚ ਇਕ ਸੁਝਾਅ ਲੈ ਕੇ ਆਏ ਹਨ, ਜਿਸ ਨੂੰ ਦਿੱਲੀ-ਐੱਨਸੀਆਰ ’ਚ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਦੱਸਿਆ ਜਾਂਦਾ ਹੈ। ਕੇਜਰੀਵਾਲ ਨੇ ਸੁਝਾਅ ਦਿੱਤਾ ਕਿ ਇਸ ਪਰਾਲੀ ਤੋਂ ਸੀਐੱਨਜੀ ਬਣਾਈ ਜਾਵੇ ਤੇ ਉਨ੍ਹਾਂ ਅਨੁਸਾਰ ਇਹ ਤਕਨੀਕ ਆਰਥਿਕ ਤੌਰ ’ਤੇ ਵੀ ਸੰਭਵ ਹੈ। ਕੇਜਰੀਵਾਲ ਨੇ ਸਾਰੀਆਂ ਸਰਕਾਰਾਂ (ਰਾਜਾਂ) ਨੂੰ ਇਸ ਲਈ ਇਕੱਠੇ ਹੋਣ ਲਈ ਕਿਹਾ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਖਿਆ, ‘ਅੱਜ ਮੇਰੀ ਮਾਹਿਰਾਂ ਨਾਲ ਮੁਲਾਕਾਤ ਹੋਈ ਸੀ। ਪਰਾਲੀ ਤੋਂ ਸੀਐੱਨਜੀ ਬਣਾਉਣਾ ਤਕਨੀਕੀ ਤੇ ਆਰਥਿਕ ਤੌਰ ’ਤੇ ਵਿਵਹਾਰਕ ਹੈ, ਇਹ ਨੌਕਰੀਆਂ ਪੈਦਾ ਕਰੇਗਾ, ਕਿਸਾਨ ਵਾਧੂ ਕਮਾਈ ਕਰਨਗੇ ਨਾਲ ਹੀ ਸਾਲਾਨਾ ਹੋਣ ਵਾਲੀ ਪ੍ਰਦੂਸ਼ਣ ਦੀ ਸਮੱਸਿਆ ਵੀ ਘਟੇਗੀ, ਹਾਲਾਂਕਿ ਇਸ ਲਈ ਸਾਰੀਆਂ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਪਏਗਾ।’ ਕਰਨਾਲ ’ਚ ਇੱਕ ਪਲਾਂਟ ਸਥਾਪਤ ਕੀਤਾ ਜਾ ਰਿਹਾ ਹੈ ਤਾਂ ਜੋ ਦਿੱਲੀ ਵਿੱਚ ਪਰਾਲੀ ਦੇ ਧੂੰਏਂ ਕਾਰਨ ਹੋਏ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਇਹ ਸੀਐੱਨਜੀ ਫਿਰ ਨੇੜੇ ਦੇ ਪਿੰਡਾਂ ਦੇ ਟਰੈਕਟਰਾਂ ’ਚ ਵਰਤੀ ਜਾਏਗੀ। ਇਸ ਦੇ ਲਈ 12 ਟਰੈਕਟਰਾਂ ਨੂੰ ਸੀਐੱਨਜੀ ਵਿਚ ਤਬਦੀਲ ਕੀਤਾ ਗਿਆ ਹੈ। ਇਹ ਸ਼ਾਇਦ ਦੇਸ਼ ਦਾ ਪਹਿਲਾ ਟਰੈਕਟਰ ਹੋਵੇਗਾ, ਜੋ ਸੀਐੱਨਜੀ ਤੋਂ ਚੱਲੇਗਾ। ਜਾਣਕਾਰੀ ਮੁਤਾਬਕ ਇਨ੍ਹਾਂ ਟਰੈਕਟਰਾਂ ’ਚ ਸੀਐੱਨਜੀ ਦੀ ਵਰਤੋਂ ਉਨ੍ਹਾਂ ਦੀ ਤਾਕਤ ਨੂੰ ਘੱਟ ਨਹੀਂ ਕਰੇਗੀ ਪਰ ਡੀਜ਼ਲ ਨਾਲੋਂ 10% ਵਧੇਰੇ ਹੋਵੇਗੀ। ਨਾਲ ਹੀ ਸੀਐੱਨਜੀ ਨੂੰ ਬਾਲਣ ਵਜੋਂ ਵਰਤਣ ਨਾਲ ਕਿਸਾਨ ਇਸ ’ਚ 40 ਪ੍ਰਤੀਸ਼ਤ ਦੀ ਬਚਤ ਵੀ ਕਰਨਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ