ਕੇਂਦਰ ਸਰਕਾਰ ਦੀ ਇਹਨਾਂ ਯੋਜਨਾਵਾਂ ਦੇ ਤਹਿਤ ਵਿਆਜ਼ ਤੇ ਛੋਟ ਤੋਂ ਇਲਾਵਾ ਮਿਲ ਰਿਹਾ ਹੈ ਬਿਨਾ ਗਰੰਟੀ ਲੋਨ

July 03 2020

ਕੋਰੋਨਾ ਦੇ ਫੈਲਣ ਕਾਰਨ ਹੋਈ ਤਾਲਾਬੰਦੀ ਨੇ ਬਹੁਤੇ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ | ਸਰਕਾਰ ਲੋਕਾਂ ਦੀ ਇਸ ਸਮੱਸਿਆ ਦੇ ਮੱਦੇਨਜ਼ਰ ਹੁਣ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਗਰੀਬ ਲੋਕਾਂ ਦੀ ਸਹਾਇਤਾ ਲਈ ਸਰਕਾਰ ਨੇ ਪ੍ਰਧਾਨ ਮੰਤਰੀ ਸਵਨੀਧੀ ਯੋਜਨਾ ਵੀ ਸ਼ੁਰੂ ਕਰ ਦੀਤੀ ਹੈ। ਇਸ ਯੋਜਨਾ ਤਹਿਤ ਸਰਕਾਰ ਗਰੀਬ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ 10 ਹਜ਼ਾਰ ਤੱਕ ਦੇ ਕਰਜ਼ੇ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਮੁਦਰਾ ਸਕੀਮ ਦੇ ਤਹਿਤ ਮੁਦਰਾ ਲੋਨ ਵੀ ਵੱਖ ਵੱਖ ਸ਼੍ਰੇਣੀਆਂ ਦੇ ਅਨੁਸਾਰ ਮੁਹੱਈਆ ਕਰਵਾਏ ਜਾ ਰਹੇ ਹਨ।ਸਰਕਾਰ ਨੇ ਇਸ ਸਕੀਮ ਨਾਲ ਜੁੜੇ ਕਈ ਵੱਡੇ ਫੈਸਲੇ ਲਏ ਹਨ, ਜਿਸ ਦਾ ਲਾਭ ਹੁਣ ਕਰੋੜਾਂ ਲੋਨ ਧਾਰਕਾਂ ਨੂੰ ਹੋਵੇਗਾ।

ਪ੍ਰਧਾਨ ਮੰਤਰੀ ਮੁਦਰਾ ਯੋਜਨਾ

ਦੇਸ਼ ਵਿਚ ਰੁਜ਼ਗਾਰ ਵਧਾਉਣ ਅਤੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਲਈ ਪ੍ਰੇਰਿਤ ਕਰਨ ਲਈ, ਕੇਂਦਰ ਸਰਕਾਰ ਨੇ ਮੁਦਰਾ ਯੋਜਨਾ ਸ਼ੁਰੂ ਕੀਤੀ ਹੈ, ਇਸ ਸਕੀਮ ਤਹਿਤ ਛੋਟੇ ਤੋਂ ਵੱਡੇ ਵਰਗਾਂ ਵਿਚ ਕਰਜ਼ੇ ਦਿੱਤੇ ਜਾਂਦੇ ਹਨ। ਜਿਸ ਦੇ ਤਹਿਤ ਤੁਸੀਂ 10 ਲੱਖ ਤੱਕ ਦਾ ਕਰਜ਼ਾ ਲੈ ਸਕਦੇ ਹੋ | ਜੇ ਤੁਸੀਂ 50 ਹਜ਼ਾਰ ਤੱਕ ਦਾ ਕਰਜ਼ਾ ਲੈਂਦੇ ਹੋ, ਤਾਂ ਇਸ ਤੇ ਸਰਕਾਰ ਦੁਆਰਾ ਕੋਈ ਗਰੰਟੀ ਨਹੀਂ ਲਈ ਜਾਂਦੀ | ਹਾਲ ਹੀ ਵਿੱਚ, ਕੇਂਦਰ ਨੇ 50 ਹਜ਼ਾਰ ਤੱਕ ਦੇ ਕਰਜ਼ੇ ਲੈਣ ਵਾਲੇ ਲੋਕਾਂ ਨੂੰ ਬੈਂਕਾਂ ਦੁਆਰਾ ਲਏ ਵਿਆਜ ਵਿੱਚ 2 ਪ੍ਰਤੀਸ਼ਤ ਦੀ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਇਹ ਲਗਭਗ 1 ਸਾਲ ਲਈ ਜਾਇਜ਼ ਰਹੇਗਾ | ਇਸ ਦਾ ਲਾਭ 9.37 ਕਰੋੜ ਲੋਨ ਧਾਰਕਾਂ ਨੂੰ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਸਵਨੀਧੀ ਯੋਜਨਾ

ਇਹ ਸਕੀਮ 1 ਜੁਲਾਈ, 2020 ਤੋਂ ਸ਼ੁਰੂ ਹੋਈ ਸੀ। ਇਸ ਸਕੀਮ ਦੇ ਤਹਿਤ, ਸਰਕਾਰ ਦੁਆਰਾ ਗਲੀ ਵਿਕਰੇਤਾਵਾਂ ਨੂੰ 10,000 ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਣਗੇ। ਉਹ ਇਸ ਕਰਜ਼ੇ ਨੂੰ ਅਸਾਨੀ ਨਾਲ 1 ਸਾਲ ਵਿੱਚ ਮਹੀਨਾਵਾਰ ਕਿਸ਼ਤ ਵਜੋਂ ਵਾਪਸ ਕਰ ਦੇਣਗੇ । ਜੋ ਸਮੇਂ ਸਿਰ ਜਾਂ ਸਮੇਂ ਤੋਂ ਪਹਿਲਾਂ ਕਰਜ਼ੇ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਦੇ ਹਨ, ਤਾਂ ਉਹਨਾਂ ਨੂੰ ਸਰਕਾਰ ਸਾਲਾਨਾ ਵਿਆਜ ਵਿਚ 7 ਪ੍ਰਤੀਸ਼ਤ ਦੀ ਸਬਸਿਡੀ ਦੇਵੇਗੀ | ਇਹ ਯੋਜਨਾ 31 ਮਾਰਚ 2022 ਤੱਕ ਲਾਗੂ ਰਹੇਗੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran