ਕੀ ਤੁਸੀ ਖਾਧੇ ਨੇ ਕਾਲੇ ਮਟਰ, ਕਈ ਸਾਲ ਨਹੀਂ ਹੁੰਦੇ ਖ਼ਰਾਬ, ਜਾਣੋ ਕਿੱਥੇ ਹੁੰਦੀ ਖੇਤੀ

May 22 2020

ਲਾਹੁਲ-ਸਪਿਤੀ ਜ਼ਿਲ੍ਹੇ ਦੇ ਸਪਿਤੀ (Spiti) ਖੇਤਰ ਦੇ ਕਿਸਾਨ ਪਹਿਲਾਂ ਕਾਲੇ ਮਟਰ (black peas) ਦਾ ਬਹੁਤ ਉਤਪਾਦਨ ਕਰਦੇ ਸੀ। ਦਾਲ ਤੋਂ ਇਲਾਵਾ ਸੱਤੂ ਵਿੱਚ ਰਲਾਉਣ ਤੋਂ ਬਾਅਦ ਕਾਲੇ ਮਟਰ ਦੀ ਵਰਤੋਂ ਕੀਤੀ ਜਾਂਦੀ ਸੀ। ਕਾਲੇ ਮਟਰ ਤਿੰਨ ਸਾਲਾਂ ਤਕ ਖਰਾਬ ਨਹੀਂ ਹੁੰਦੇ। ਇਸ ਦੀ ਬਿਜਾਈ ਅਪਰੈਲ ਵਿੱਚ ਕੀਤੀ ਜਾਂਦੀ ਹੈ। ਇੱਕ ਬਿਘੇ ਖੇਤ ਵਿੱਚ ਲਗਪਗ ਪੰਜ ਕਿਲੋ ਬੀਜ ਲੱਗਦਾ ਹੈ ਜੋ ਤਕਰੀਬਨ ਇੱਕ ਕੁਇੰਟਲ ਤੱਕ ਝਾੜ ਦਿੰਦਾ ਹੈ।

ਕਾਲੇ ਮਟਰ ਦੀ ਕਾਸ਼ਤ ਲਈ 10 ਤੋਂ 23 ਡਿਗਰੀ ਸੈਲਸੀਅਸ ਤੱਕ ਦਾ ਤਾਪਮਾਨ ਸਹੀ ਮੰਨਿਆ ਜਾਂਦਾ ਹੈ। ਸਪਿਤੀ ਵਾਦੀ ਦਾ ਖੇਤਰਫਲ 1230 ਹੈਕਟੇਅਰ ਹੈ। 674 ਹੈਕਟੇਅਰ ਮਟਰ ਤੇ 475 ਹੈਕਟੇਅਰ ਵਿਚ ਜੌ ਪੈਦਾ ਹੁੰਦਾ ਹੈ। ਕਿਸਾਨ ਆਪਣੀਆਂ ਜ਼ਰੂਰਤਾਂ ਲਈ ਜੌਂ ਦੀ ਫਸਲ ਵਿਚ ਕਾਲੇ ਮਟਰ ਦੇ ਬੀਜ ਮਿਲਾਉਂਦੇ ਸੀ।

ਇਨ੍ਹਾਂ ਖੇਤਰਾਂ ਵਿੱਚ ਸਭ ਤੋਂ ਵੱਧ ਬਿਜਾਈ ਹੁੰਦੀ ਹੈ: ਸਪਿਤੀ ਦੇ ਸ਼ਗਨਮ, ਕੁੰਗਰੀ, ਟੇਲਿੰਗ, ਮੁਦਾਦ, ਖਰ, ਕਾਜਾ, ਸੁਮਲਿੰਗ, ਤੋਵਾਨਮ, ਰੰਗਰਿਕ, ਲੰਗਚਾ ਤੇ ਹੰਸਾ ਤੋਂ ਲੋਸਾਰ ਕਾਲੇ ਮਟਰ ਦੀ ਕਾਸ਼ਤ ਕਰਦੇ ਹਨ।

" ਅਸੀਂ ਕਈ ਸਾਲਾਂ ਤੋਂ ਕਾਲੇ ਮਟਰ ਦੀ ਬਿਜਾਈ ਬੰਦ ਕਰ ਦਿੱਤੀ ਸੀ। ਹਰੇ ਮਟਰ ਬਾਜ਼ਾਰ ਵਿੱਚ ਪਹੁੰਚਣਗੇ ਜਾਂ ਨਹੀਂ ਇਸ ਬਾਰੇ ਪਤਾ ਨਹੀਂ ਹੈ। ਅਨਾਜ ਦੀ ਘਾਟ ਨੂੰ ਪੂਰਾ ਕਰਨ ਲਈ, ਕਾਲੇ ਮਟਰ ਦੀ ਬਿਜਾਈ ਕੀਤੀ ਗਈ ਹੈ। "--ਗਟੁਕਜੰਗੋਮੋ, ਕੂਲਿੰਗ ਕਾਜਾ

ਕਈਂ ਸਾਲ ਖਰਾਬ ਨਹੀਂ ਹੁੰਦਾ ਇਹ ਮਟਰ: ਕੋਰੋਨਾ ਕਰਕੇ ਦੇਸ਼ ‘ਚ ਪੈਦਾ ਹੋਈ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ, ਸਪਿਤੀ ਵਾਦੀ ਦੇ ਕਿਸਾਨਾਂ ਨੇ ਇਸ ਵਾਰ ਹਰੇ ਮਟਰ ਨਾਲੋਂ ਜ਼ਿਆਦਾ ਕਾਲੇ ਮਟਰ ਦੀ ਬਿਜਾਈ ਕੀਤੀ ਹੈ। ਇਹ ਮਟਰ ਕਈ ਸਾਲ ਖਰਾਬ ਨਹੀਂ ਹੁੰਦਾ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ