ਕਿਸਾਨ ਕ੍ਰੈਡਿਟ ਕਾਰਡ ’ਤੇ ਮੋਦੀ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ

May 15 2020

ਮੋਦੀ ਸਰਕਾਰ ਨੇ ਕਿਹਾ ਹੈ ਕਿ ਸਾਰੇ ਕਿਸਾਨਾਂ ਦਾ ਕੇਸੀਸੀ ਯਾਨੀ ਕਿਸਾਨ ਕ੍ਰੈਡਿਟ ਕਾਰਡ  (Kisan Credit Card) ਬਣੇਗਾ। ਨਾਲ ਹੀ 7 ਕਰੋੜ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕੇਸੀਸੀ ਤੇ ਲਏ ਗਏ ਲੋਨ (Agri loan) ਦੇ ਭੁਗਤਾਨ ਦੀ ਤਰੀਕ ਅੱਗੇ ਵਧਾ ਕੇ 31 ਮਈ ਕਰ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਲਾਨੇ ਗਏ ਆਰਥਿਕ ਪੈਕੇਜ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਹੁਣ KCC ਧਾਰਕ ਕਿਸਾਨ ਅਗਲੇ 17 ਦਿਨ ਦੇ ਅੰਦਰ ਅਪਣੇ ਫਸਲ ਕਰਜ਼ ਨੂੰ ਬਿਨਾਂ ਕਿਸੇ ਵਧੇ ਵਿਆਜ਼ ਦੇ ਕੇਵਲ 4 ਪ੍ਰਤੀਸ਼ਤ ਪ੍ਰਤੀ ਸਾਲ ਦੇ ਪੁਰਾਣੇ ਰੇਟ ਤੇ ਹੀ ਭੁਗਤਾਨ ਕਰ ਸਕਦੇ ਹਨ।

ਕੋਰੋਨਾ ਵਾਇਰਸ ਲਾਕਡਾਊਨ (Coronavirus Lockdown) ਵਿਚ ਕਿਸਾਨਾਂ ਨੂੰ ਰਾਹਤ ਦੇਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਵਿੱਤ ਮੰਤਰੀ ਨੇ ਇਹ ਵੀ ਕਿਹਾ ਹੈ ਕਿ 1 ਮਾਰਚ ਤੋਂ 30 ਅਪ੍ਰੈਲ ਦੌਰਾਨ ਲਾਕਾਡਊਨ ਦੇ ਚਲਦੇ 86600 ਕਰੋੜ ਰੁਪਏ ਦੇ 63 ਲੱਖ ਲੋਨ ਪ੍ਰਵਾਨ ਕੀਤੇ ਗਏ ਹਨ। ਨਾਲ ਹੀ 25 ਲੱਖ ਨਵੇਂ KCC ਜਾਰੀ ਕੀਤੇ ਗਏ ਹਨ। ਲਾਕਡਾਊਨ ਵਿਚ ਕਿਸਾਨ ਅਪਣੇ ਬਕਾਇਆ ਕਰਜ਼ ਦੇ ਭੁਗਤਾਨ ਲਈ ਬੈਂਕ ਸ਼ਾਖਾਵਾਂ ਤਕ ਜਾਣ ਵਿਚ ਸਮਰੱਥ ਨਹੀਂ ਹਨ।

ਇਸ ਤੋਂ ਇਲਾਵਾ, ਖੇਤੀ ਉਤਪਾਦਾਂ ਦੀ ਸਮੇਂ ਤੇ ਵਿਕਰੀ ਅਤੇ ਉਹਨਾਂ ਦਾ ਭੁਗਤਾਨ ਲੈਣ ਵਿਚ ਕਠਿਨਾਈ ਹੋ ਰਹੀ ਹੈ। ਇਸ ਲਈ ਇਹਨਾਂ ਨੂੰ ਛੋਟ ਪ੍ਰਦਾਨ ਕੀਤੀ ਗਈ ਹੈ। ਖੇਤੀ-ਕਿਸਾਨੀ ਲਈ KCC ਤੇ ਲਏ ਗਏ  ਤਿੰਨ ਲੱਖ ਰੁਪਏ ਤੱਕ ਦੇ ਕਰਜ਼ਿਆਂ ਦੀ ਵਿਆਜ ਦਰ 9 ਪ੍ਰਤੀਸ਼ਤ ਹੈ। ਪਰ ਸਰਕਾਰ ਇਸ ਵਿਚ 2 ਪ੍ਰਤੀਸ਼ਤ ਸਬਸਿਡੀ ਦਿੰਦੀ ਹੈ। ਇਸ ਤਰ੍ਹਾਂ ਇਹ 7 ਪ੍ਰਤੀਸ਼ਤ ਤੇ ਆ ਜਾਂਦਾ ਹੈ। ਪਰ ਸਮੇਂ ਤੇ ਵਾਪਸੀ ਤੇ ਤੁਹਾਨੂੰ 3% ਹੋਰ ਛੋਟ ਮਿਲਦੀ ਹੈ।

ਇਸ ਤਰ੍ਹਾਂ ਇਮਾਨਦਾਰ ਕਿਸਾਨਾਂ ਲਈ ਇਸ ਦੀ ਦਰ ਸਿਰਫ 4 ਪ੍ਰਤੀਸ਼ਤ ਹੈ। ਜੇ ਕਿਸਾਨ 31 ਮਈ ਜਾਂ ਫਿਰ ਸਮੇਂ ਤੇ ਇਸ ਕਰਜ਼ ਦਾ ਬੈਂਕ ਨੂੰ ਭੁਗਤਾਨ ਨਹੀਂ ਕਰਦੇ ਤਾਂ ਉਹਨਾਂ ਨੂੰ 7 ਫ਼ੀਸਦੀ ਵਿਆਜ ਦੇਣਾ ਪਵੇਗਾ। ਕੋਵਿਡ-19 ਨੂੰ ਦੇਖਦੇ ਹੋਏ ਸਰਕਾਰ ਨੇ ਇਸ ਵਧੇ ਵਿਆਜ਼ ਤੇ ਰਾਹਤ ਦੇ ਕੇ 31 ਮਈ ਤਕ ਉਹਨਾਂ ਤੋਂ ਸਿਰਫ 4 ਫ਼ੀਸਦੀ ਰੇਟ ਤੇ ਹੀ ਪੈਸਾ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ।

ਸਰਕਾਰ ਨੇ ਕਿਹਾ ਹੈ ਕਿ ਸਿਰਫ ਤਿੰਨ ਕਾਗਜ਼ਾਂ ਤੇ ਹੀ ਕਿਸਾਨ ਕ੍ਰੈਡਿਟ ਕਾਰਡ ਬਣੇਗਾ। ਇਸ ਦੇ ਲਈ ਬੈਂਕ ਪੀਐਫ ਕਿਸਾਨ ਸਮਾਨ ਨਿਧੀ ਦਾ ਵੀ ਡਾਟਾ ਇਸਤੇਮਾਲ ਕਰ ਸਕਦੇ ਹਨ। ਅਪਲਾਈ ਦੇ 15 ਦਿਨ ਦੇ ਅੰਦਰ KCC ਜਾਰੀ ਕਰਨ ਨੂੰ ਕਿਹਾ ਗਿਆ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ